ਹੈਦਰਾਬਾਦ: ਭਾਰਤ ਦੀ 2011 ਦੀ ਮਰਦਮਸ਼ੁਮਾਰੀ 'ਬੇਘਰ ਘਰੇਲੂ ਪਰਿਵਾਰ' ਨੂੰ ਪਰਿਭਾਸ਼ਤ ਕਰਦੀ ਹੈ। ਬੇਘਰ ਪਰਿਵਾਰ ਉਹ ਹੁੰਦੇ ਹਨ, ਜਿਨ੍ਹਾਂ ਦੀ ਸਥਾਈ ਰਿਹਾਇਸ਼ ਨਹੀਂ ਹੁੰਦੀ। ਉਹ ਫੁੱਟਪਾਥਾਂ, ਸੜਕਾਂ ਦੇ ਰਸਤੇ, ਪਾਈਪਾਂ ਵਿੱਚ, ਮੰਦਰਾਂ ਦੀਆਂ ਪੌੜੀਆਂ 'ਤੇ ਜਾਂ ਫਲਾਈਓਵਰਾਂ, ਰੇਲਵੇ ਪਲੇਟਫਾਰਮਾਂ ਆਦਿ 'ਤੇ ਰਹਿੰਦੇ ਹਨ। ਤਾਲਾਬੰਦੀ ਦੌਰਾਨ ਇਨ੍ਹਾਂ ਲੋਕਾਂ ਦੀ ਮੁਸੀਬਤ ਵਧੀ ਹੈ, ਹਾਲਾਂਕਿ ਸਰਕਾਰ ਉਨ੍ਹਾਂ ਲਈ ਲੋੜੀਂਦੇ ਪ੍ਰਬੰਧ ਕਰ ਰਹੀ ਹੈ।
ਦੱਸ ਦਈਏ ਕਿ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਬੇਘਰ ਅਬਾਦੀ ਦਾ ਮਹੱਤਵਪੂਰਣ ਹਿੱਸਾ ਹੈ, ਪਰ ਪੇਂਡੂ ਖੇਤਰਾਂ ਵਿੱਚ ਬੇਘਰ ਜਨਸੰਖਿਆ 2001-2011 ਦੌਰਾਨ 28.4 ਫੀਸਦੀ ਘਟੀ ਹੈ। ਇਸ ਦੇ ਨਾਲ ਹੀ ਸ਼ਹਿਰੀ ਖੇਤਰਾਂ ਵਿੱਚ ਵੀ 20.5 ਫੀਸਦੀ ਦਾ ਵਾਧਾ ਹੋਇਆ ਹੈ। ਅਸਲ ਵਿੱਚ, ਭਾਰਤ ਦੇ ਵੱਡੇ ਸ਼ਹਿਰਾਂ ਵਿਚ ਬੇਘਰੇ ਲੋਕਾਂ ਦੀ ਵੱਡੀ ਆਬਾਦੀ ਹੈ।
ਸਾਲ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਭਾਰਤ ਵਿੱਚ 1.7 ਮਿਲੀਅਨ ਤੋਂ ਵੱਧ ਲੋਕ ਬੇਘਰ ਹਨ, ਜਿਨ੍ਹਾਂ ਵਿੱਚੋਂ 9,38,384 ਸ਼ਹਿਰੀ ਖੇਤਰਾਂ ਵਿੱਚ (ਕੁੱਲ ਆਬਾਦੀ ਦਾ 0.19 ਫੀਸਦੀ) ਰਹਿੰਦੇ ਹਨ।
ਸਿਵਲ ਸੁਸਾਇਟੀ ਸੰਸਥਾਵਾਂ ਅਨੁਸਾਰ ਸ਼ਹਿਰੀ ਭਾਰਤ ਦੀ ਘੱਟੋ ਘੱਟ ਇਕ ਫ਼ੀਸਦੀ ਅਬਾਦੀ ਬੇਘਰ ਹੈ। ਇਸ ਅਧਾਰ 'ਤੇ, ਇਹ ਕਿਹਾ ਜਾ ਸਕਦਾ ਹੈ ਕਿ ਸ਼ਹਿਰਾਂ ਵਿਚ ਬੇਘਰੇ ਲੋਕਾਂ ਦੀ ਆਬਾਦੀ 30 ਲੱਖ ਹੈ। ਸਵਿਲ ਸੋਸਾਇਟੀ ਸੰਸਥਾਵਾਂ ਦਾ ਅਨੁਮਾਨ ਹੈ ਕਿ ਦੇਸ਼ ਦੀ ਰਾਜਧਾਨੀ ਵਿਚ 1.5 ਤੋਂ 2 ਲੱਖ ਲੋਕ ਬੇਘਰ ਹਨ ਅਤੇ ਘੱਟੋ ਘੱਟ ਉਨ੍ਹਾਂ ਵਿੱਚ 10,000 ਔਰਤਾਂ ਸ਼ਾਮਲ ਹਨ।
ਦੁਨੀਆ ਭਰ ਵਿੱਚ ਜ਼ਿਆਦਾਤਰ ਭਾਰਤ ਦੇ ਬੱਚੇ ਸੜਕਾਂ 'ਤੇ ਰਹਿੰਦੇ ਹਨ। ਹਾਲਾਂਕਿ, ਕੋਈ ਅਧਿਕਾਰਤ ਅੰਕੜਾ ਉਪਲਬਧ ਨਹੀਂ ਹੈ ਅਤੇ ਨਾ ਹੀ ਕੋਈ ਸਰਕਾਰੀ ਯੋਜਨਾ ਹੈ, ਜੋ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।
ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੇਘਰ ਲੋਕਾਂ ਦੀ ਅਨੁਮਾਨਿਤ ਗਿਣਤੀ
- ਦਿੱਲੀ- 150,000-200,000
- ਚੇਨੱਈ- 40,000-50,000
- ਮੁੰਬਈ- 200,000 (ਨਵੀਂ ਮੁੰਬਈ ਸਮੇਤ)
- ਇੰਦੌਰ- 10,000-12,000
- ਵਿਸ਼ਾਖਾਪਟਨਮ- 18,000
- ਬੰਗਲੌਰ- 40,000-50,000
- ਹੈਦਰਾਬਾਦ- 60,000
- ਅਹਿਮਦਾਬਾਦ- 100,000
- ਪਟਨਾ- 25,000
- ਕੋਲਕਾਤਾ- 150,000
- ਲਖਨਊ-- 19,000
ਤਾਲਾਬੰਦੀ ਦੌਰਾਨ ਬੇਘਰ ਲੋਕਾਂ ਦੀਆਂ ਸਮੱਸਿਆਵਾਂ
- ਭੋਜਨ ਦੀ ਘਾਟ
- ਪ੍ਰਵਾਸੀਆਂ ਨੂੰ ਰਹਿਣ ਲਈ ਥਾਂ ਮਿਲਣ ਕਾਰਨ ਬੇਘਰ ਆਬਾਦੀ ਵਿੱਚ ਵਾਧਾ
- ਰੋਗਾਣੂ-ਮੁਕਤ ਥਾਂ, ਮਾਸਕ ਅਤੇ ਸੈਨੀਟਾਈਜ਼ਰ ਦੀ ਘਾਟ
- ਕੋਰੋਨਾ ਵਾਇਰਸ ਦੇ ਚਪੇਟ ਵਿੱਚ ਆਉਣ ਦੀ ਵਧੇਰੇ ਸੰਭਾਵਨਾ
- ਜਾਗਰੂਕਤਾ ਦੀ ਕਮੀ
ਬੇਘਰੇ ਲੋਕਾਂ ਦੀ ਸਹਾਇਤਾ ਲਈ ਦੇਸ਼ ਵਿੱਚ ਚੁੱਕੇ ਗਏ ਕਦਮ
- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਬੇਘਰੇ ਲੋਕਾਂ ਨੂੰ ਮੁਫਤ ਭੋਜਨ ਦਿੱਤਾ ਜਾਵੇਗਾ।
- ਸਾਰੇ ਪਨਾਹਘਰਾਂ ਵਿੱਚ ਬੇਘਰੇ ਲੋਕਾਂ, ਖਾਸ ਕਰਕੇ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਦੀ ਗੱਲ ਚੱਲ ਰਹੀ ਹੈ।
- ਉੱਤਰ ਪ੍ਰਦੇਸ਼ ਵਿਖੇ ਮੇਰਠ ਦੇ ਇੱਕ ਪੁਲਿਸ ਅਧਿਕਾਰੀ ਨੇ ਲਾਕਡਾਉਨ ਦੌਰਾਨ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਬੇਘਰ, ਗਰੀਬ ਲੋਕਾਂ ਦੀ ਸੇਵਾ ਲਈ ਆਪਣੇ ਘਰ ਨੂੰ ਸਾਮਾਜਿਕ ਰਸੋਈ ਵਿੱਚ ਬਦਲਿਆ ਹੈ।
- ਮਹਾਰਾਸ਼ਟਰ ਸਰਕਾਰ ਨੇ ਕਾਰਪੋਰੇਟ ਸੀਨੀਅਰਾਂ ਕਿਹਾ ਕਿ ਬੇਘਰਿਆਂ ਨੂੰ ਭੋਜਨ ਦੇਣ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਫੰਡ ਦੀ ਵਰਤੋਂ ਕਰਨ। ਜ਼ਿਆਦਾਤਰ ਲੋਕ ਇਸ ਆਦੇਸ਼ ਦਾ ਪਾਲਣ ਕਰ ਰਹੇ ਹਨ।
- ਕੋਟਾ ਵਿੱਚ ਵੱਖ ਵੱਖ ਹੋਸਟਲ ਵਿੱਚ ਰਹਿ ਰਹੇ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਲਗਭਗ 50,000 ਵਿਦਿਆਰਥੀ ਖਾਣਾ ਤਿਆਰ ਕਰਕੇ ਗਰੀਬ, ਬੇਘਰੇ ਲੋਕਾਂ ਨੂੰ ਭੋਜਨ ਦੇ ਰਹੇ ਹਨ।
- ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਵੀਟ ਕੀਤਾ ਕਿ ਇਹ ਤਾਲਾਬੰਦ ਬੇਘਰ, ਦਿਹਾੜੀ ਮਜ਼ਦੂਰਾਂ ਅਤੇ ਠੇਕਾ ਮਜ਼ਦੂਰਾਂ ਲਈ ਵਿਨਾਸ਼ਕਾਰੀ ਸਾਬਤ ਹੋਏਗਾ। ਸਾਨੂੰ ਸਾਰਿਆਂ ਨੂੰ ਇਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।