ਚੰਡੀਗੜ੍ਹ: ਦੇਸ਼ ਦੇ ਇਤਿਹਾਸ ਵਿੱਚ 14 ਅਗਸਤ ਦੀ ਤਾਰੀਖ਼ ਹੰਝੂਆਂ ਅਤੇ ਖ਼ੂਨ ਨਾਲ ਲਿਖੀ ਗਈ ਹੈ, ਇਹ ਉਹੀ ਵਕਤ ਸੀ ਕੋਝੀਆਂ ਸਿਆਸਤਾਂ ਕਾਰਨ ਭਾਰਤ ਮੁਲਕ ਦੇ ਦੋ ਟੁਕੜੇ ਹੋ ਗਏ ਸੀ। 14 ਅਗਸਤ 1947 ਨੂੰ ਪਾਕਿਸਤਾਨ ਅਤੇ 15 ਅਗਸਤ 1947 ਨੂੰ ਭਾਰਤ ਨੂੰ ਇੱਕ ਵੱਖਰਾ ਦੇਸ਼ ਐਲਾਨ ਦਿੱਤਾ ਸੀ।
ਇਸ ਨਾਲ ਨਾ ਕੇਵਲ ਭਾਰਤੀ ਉਪ ਮਹਾਦੀਪ ਦੋ ਹਿੱਸਿਆ ਵਿੱਚ ਵੰਡਿਆ ਗਿਆ ਸੀ ਸਗੋਂ ਇਹ ਬਟਵਾਰੇ ਦੀ ਲਕੀਰ ਸਭ ਤੋਂ ਜ਼ਿਆਦਾ ਪੰਜਾਬੀਆਂ ਅਤੇ ਬੰਗਾਲੀਆਂ ਅਤੇ ਦਰਦ ਦੇਣ ਵਾਲੀ ਬਣੀ। ਪੰਜਾਬ ਦਾ ਜ਼ਿਆਦਾਤਰ ਹਿੱਸਾ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਅਤੇ ਬੰਗਾਲ ਦੇ ਪੂਰਬੀ ਹਿੱਸੇ ਨੂੰ ਵੀ ਭਾਰਤ ਤੋਂ ਵੱਖ ਕਰ ਕੇ ਪਾਕਿਸਤਾਨ ਵਿੱਚ ਕਰ ਦਿੱਤਾ ਗਿਆ ਜੋ ਕਿ 1971 ਦੇ ਯੁੱਧ ਤੋਂ ਬਾਅਦ ਬੰਗਲਾਦੇਸ਼ ਬਣਿਆ।
ਕਹਿਣ ਨੂੰ ਤਾਂ ਇਹ ਦੋ ਮੁਲਕਾਂ ਦਾ ਬਟਵਾਰਾ ਸੀ ਪਰ ਕਹਿਣਾ ਹੀ ਸੌਖਾ ਹੈ, ਕਿਉਂਕਿ ਜਿੰਨ੍ਹਾਂ ਪਰਿਵਾਰਾਂ ਦਾ ਬਟਵਾਰਾ ਹੋਇਆ ਹੈ ਉਹ ਇਸ ਦਿਨ ਨੂੰ ਯਾਦ ਕਰ ਕੇ ਅੱਜ ਵੀ ਅੱਖਾਂ ਭਰ ਲੈਂਦੇ ਹਨ। ਇਸ ਬਟਵਾਰੇ ਵਿੱਚ ਹਜ਼ਾਰਾਂ ਇਨਸਾਨਾਂ ਦੀ ਜਾਨ ਗਈ ਜੋ ਜਾਂ ਤਾਂ ਪਾਕਿਸਤਾਨ ਤੋਂ ਭਾਰਤ ਆ ਰਹੇ ਸੀ ਜਾਂ ਭਾਰਤ ਤੋਂ ਨਵੇਂ ਬਣੇ ਮੁਲਕ ਪਾਕਿਸਤਾਨ ਵਿੱਚ, ਰਾਹ ਵਿੱਚ ਬਹੁਤ ਕਤਲੋਗਾਰਤ ਹੋਇਆ, ਡਾਕੂਆਂ ਨੇ ਲੁੱਟਿਆ, ਮਹਾਂਮਾਰੀ ਫੈਲੀ, ਇਸ ਲਈ ਇਹ ਦਿਨ ਹਰ ਕਿਸੇ ਦੇ ਦਿਲ ਤੇ ਵੱਜੇ ਇਹੋ ਜਿਹੇ ਜ਼ਖ਼ਮ ਹਨ ਜੋ ਰਹਿੰਦੀ ਉਮਰ ਤੱਕ ਰਿਸਦੇ ਰਹਿਣਦੇ।
ਦੇਸ਼ ਅਤੇ ਦੁਨੀਆ ਵਿੱਚ 14 ਅਗਤਸ ਦਾ ਇਤਿਹਾਸ
- 1862 ਬੰਬਈ ਹਾਈ ਕੋਰਟ ਦੀ ਸਥਾਪਨਾ
- 1908 ਇੰਗਲੈਂਡ ਦੇ ਫੋਕੇਸਟੋਨ ਵਿੱਚ ਪਹਿਲੀ ਸੁੰਦਰਤਾ ਪ੍ਰਤੀਯੋਗਤਾ ਹੋਈ
- 1917 ਚੀਨ ਨੇ ਜਰਮਨੀ ਅਤੇ ਆਸਟਰੀਆ ਦੇ ਵਿਰੁੱਧ ਯੁੱਧ ਦਾ ਐਲਾਨ ਕੀਤਾ
- 1924 ਪ੍ਰਸਿੱਧ ਲੇਖਕ ਅਤੇ ਪੱਤਰਕਾਰ ਕੁਲਦੀਪ ਨਈਰ ਦਾ ਜਨਮ
- 1938 ਬੀਬੀਸੀ ਦੀ ਪਹਿਲੀ ਫੀਚਰ ਫ਼ਿਲਮ(ਸਟੂਡੈਂਟ ਆਫ਼ ਪ੍ਰਾਗ) ਟੈਲੀਵੀਜ਼ਨ 'ਤੇ ਨਸ਼ਰ ਹੋਈ
- 1947 ਭਾਰਤ ਦਾ ਬਟਵਾਰਾ ਹੋਇਆ ਅਤੇ ਪਾਕਿਸਤਾਨ ਨਵਾਂ ਰਾਸ਼ਟਰ ਬਣਿਆ
- 1968-ਮੋਰਾਰਜੀ ਦੇਸਾਈ ਪਾਕਿਸਤਾਨ ਦੇ ਸਰਵਉੱਚ ਨਾਗਰਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਤ
- 1971 ਬਹਿਰੀਨ ਨੂੰ 110 ਸਾਲ ਬਾਅਦ ਬ੍ਰਿਟਿਸ਼ ਸ਼ਾਸਨ ਤੋਂ ਮਿਲੀ ਆਜ਼ਾਦੀ
- 1975 ਪਾਕਿਸਤਾਨ ਫ਼ੌਜ ਨੇ ਰਾਸ਼ਟਰਪਤੀ ਮੁਜੀਬ ਓਰ ਰਹਿਮਾਨ ਦਾ ਤਖ਼ਤਾ ਪਲਟਾਇਆ
- 2003 ਪੂਰਬੀ ਅਮਰੀਕਾ ਅਤੇ ਕੈਨੇਡਾ ਵਿੱਚ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਠੱਪ, ਜਿਸ ਦਾ ਅਸਰ ਨਿਊਯਾਰਕ ਅਤੇ ਓਟਾਵਾ ਵਰਗੇ ਵੱਡੇ ਸ਼ਹਿਰਾ ਤੇ ਪਿਆ
- 2006 ਸੰਯੁਕਤ ਰਾਸ਼ਟਰ ਦੀ ਪਹਿਲ ਤੇ ਇਜ਼ਰਾਇਲ ਅਤੇ ਦੱਖਣੀ ਲੇਬਨਾਨ ਵਿੱਚ ਪੰਜ ਹਫ਼ਤਿਆਂ ਤੋਂ ਚੱਲ ਰਿਹਾ ਵਿਦਰੋਹ ਰੁਕਿਆ
- 2006 ਇਰਾਕ ਵਿੱਚ ਕਹਤਾਨਿਆ ਵਿੱਚ ਹੋਏ ਬੰਬ ਧਮਾਕਿਆਂ ਵਿੱਚ 400 ਲੋਕਾਂ ਦੀ ਮੌਤ
- 2013 ਮਿਸਰ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ 638 ਲੋਕਾਂ ਦੀ ਮੌਤ