ਨਵੀਂ ਦਿੱਲੀ: ਅੱਤਵਾਦ ਪਿਛਲੇ ਕੁਝ ਦਹਾਕਿਆਂ ਤੋਂ ਪੂਰੀ ਦੁਨੀਆ ਲਈ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਅੱਜ ਦੇ ਦਿਨ 14 ਸਾਲ ਪਹਿਲਾ 11 ਜੁਲਾਈ ਨੂੰ ਮੁੰਬਈ 'ਚ ਸੀਰੀਅਲ ਧਮਾਕੇ ਹੋਏ ਸਨ। ਲੋਕਲ ਟਰੇਨਾਂ 'ਚ ਇੱਕ ਤੋਂ ਬਾਅਦ ਇੱਕ ਬੰਬ ਧਮਾਕੇ ਹੋਏ ਜਿਸ ਨਾਲ ਸਾਰੀ ਮੁੰਬਈ ਸਣੇ ਦੇਸ਼ ਕੰਬ ਗਿਆ। ਇਸ ਸੀਰੀਅਲ ਧਮਾਕਿਆਂ 'ਚ 187 ਲੋਕ ਮਾਰੇ ਗਏ ਤੇ ਲਗਭਗ 700 ਲੋਕ ਜਖ਼ਮੀ ਹੋ ਗਏ ਸਨ।
ਇਤਿਹਾਸ 'ਚ ਅੱਜ ਦੇ ਦਿਨ ਦੀ ਦੂਜੀ ਸਭ ਤੋਂ ਵੱਡੀ ਘਟਨਾ ਦੀ ਜੇ ਗੱਲ ਕਰੀਏ ਤਾਂ ਅੱਜ 11 ਜੁਲਾਈ ਦੇ ਦਿਨ ਸਾਲ 1989 ਵਿੱਚ ਵਿਸ਼ਵ ਆਬਾਦੀ ਦਿਵਸ ਦੇ ਰੂਪ 'ਚ ਮਨਾਉਣ ਦੀ ਸ਼ੁਰੂਆਤ ਕੀਤੀ ਕਿਉਕਿ 11 ਜੁਲਾਈ ਨੂੰ ਹੀ ਵਿਸ਼ਵ ਦੀ ਆਬਾਦੀ ਪੰਜ ਅਰਬ ਦੇ ਪਾਰ ਹੋ ਗਈ ਸੀ। ਅ
ਅੱਜ ਦੇ ਦਿਨ ਦੀਆਂ ਦੂਜੀਆਂ ਵੱਡੀਆਂ ਘਟਨਾਵਾਂ....
- 1889: ਸੋਆ ਬਾਜ਼ਾਰ ਕਲੱਬ ਕਿਸੀ ਫੁੱਟਬਾਲ ਟੂਰਨਾਮੈਂਟ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਟੀਮ ਬਣੀ।
- 1921: ਮੰਗੋਲੀਆ ਨੂੰ ਚੀਨ ਤੋਂ ਆਜ਼ਾਦੀ ਮਿਲੀ।
- 1930: ਬ੍ਰੈਡਮੈਨ ਨੇ ਲੀਡਜ਼ ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਦਿਨ ਵਿੱਚ 309 ਦੌੜਾਂ ਬਣਾਈਆਂ।
- 1948: ਯਰੂਸ਼ਲਮ ਉੱਤੇ ਪਹਿਲਾ ਹਵਾਈ ਹਮਲਾ।
- 1973: ਪੈਰਿਸ ਨੇੜੇ ਬ੍ਰਾਜ਼ੀਲ ਦਾ ਬੋਇੰਗ ਜਹਾਜ਼ ਕਰੈਸ਼, 122 ਦੀ ਮੌਤ।
- 1977: ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਮੈਡਲ ਆਫ ਫਰੀਡਮ ਨਾਲ ਸਨਮਾਨਿਤ ਕੀਤਾ ਗਿਆ।
- 1979: ਯੂਐਸ ਪੁਲਾੜ ਪ੍ਰਯੋਗਸ਼ਾਲਾ ਸਕਾਈ ਲੈਬ ਧਰਤੀ ਉੱਤੇ ਡਿੱਗੀ। ਇਹ ਹਿੰਦ ਮਹਾਂਸਾਗਰ ਅਤੇ ਪੱਛਮੀ ਆਸਟ੍ਰੇਲੀਆ ਵਿੱਚ ਡਿੱਗੀ ਸੀ। ਇਸ ਦੇ ਡਿੱਗਣ ਤੋਂ ਪਹਿਲਾਂ ਪੂਰੀ ਦੁਨੀਆ ਵਿੱਚ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਇਹ ਧਰਤੀ ਉੱਤੇ ਕਿੱਥੇ ਡਿੱਗੇਗਾਅਤੇ ਕਿੰਨਾ ਨੁਕਸਾਨ ਹੋਏਗਾ।
- 1995: ਅਮਰੀਕਾ ਅਤੇ ਵੀਅਤਨਾਮ ਦਰਮਿਆਨ ਡਿਪਲੋਮੈਟਿਕ ਸੰਬੰਧ ਸਥਾਪਤ ਹੋਏ।
- 1995: ਬੋਸਨੀਆ ਵਿੱਚ 7000 ਤੋਂ ਵੱਧ ਲੋਕਾਂ ਦਾ ਕਤਲੇਆਮ।
- 2002: ਚਾਂਗ ਸ਼ਾਂਗ ਦੱਖਣੀ ਕੋਰੀਆ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ।
- 2006: ਮੁੰਬਈ ਦੀਆਂ ਸਥਾਨਕ ਰੇਲ ਗੱਡੀਆਂ ਵਿੱਚ ਇੱਕ ਲੜੀ ਬਾਰ ਬੰਬ ਧਮਾਕੇ।
- 2008: ਐਪਲ ਨੇ ਆਈਫੋਨ 3ਜੀ ਲਾਂਚ ਕੀਤਾ।