ਚੰਡੀਗੜ੍ਹ: ਹਰ ਸਾਲ 14 ਸਤੰਬਰ ਨੂੰ ਦੇਸ਼ ਭਰ ਵਿੱਚ ਹਿੰਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਿੰਦੀ ਵਿਸ਼ਵ ਦੀ ਪ੍ਰਾਚੀਨ, ਸੱਭਿਆਚਾਰਕ ਅਤੇ ਸਰਲ ਭਾਸ਼ਾ ਹੈ। ਹਿੰਦੀ ਭਾਰਤ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਦੁਨੀਆਂ ਦੀਆਂ ਭਾਸ਼ਾਵਾਂ ਦਾ ਇਤਿਹਾਸ ਰੱਖਣ ਵਾਲੀ ਸੰਸਥਾ ਐਥਨੋਲੋਜੀ ਦੇ ਅਨੁਸਾਰ ਹਿੰਦੀ ਦੁਨੀਆਂ ਵਿੱਚ ਤੀਜੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ।
14 ਸਤੰਬਰ 1949 ਨੂੰ ਸੰਵਿਧਾਨ ਸਭਾ ਨੇ ਇੱਕ ਮਤ ਤੋਂ ਇਹ ਫ਼ੈਸਲਾ ਲਿਆ ਕਿ ਹਿੰਦੀ ਸਰਕਾਰੀ ਭਾਸ਼ਾ ਹੋਵੇਗੀ। ਇਸ ਫ਼ੈਸਲੇ ਦੇ ਬਾਅਦ ਹਿੰਦੀ ਦਿਵਸ ਨੂੰ ਹਰ ਖੇਤਰ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ।
ਹਿੰਦੀ ਦਿਵਸ ਦਾ ਇਤਿਹਾਸ
ਭਾਰਤ ਨੂੰ ਕਈ ਭਾਸ਼ਵਾਂ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਭਾਰਤ ਵਿੱਚ ਹਰ ਇੱਕ ਰਾਜ ਦੀ ਆਪਣੀ ਅੱਲਗ ਸੰਸਕ੍ਰਿਤੀ, ਰਾਜਨੀਤਿਕ ਅਤੇ ਇਤਿਹਾਸਿਕ ਪਹਿਚਾਣ ਹੈ ਤੇ ਹਰ ਜਗ੍ਹਾ ਦੀ ਬੋਲੀ ਵੱਖਰੀ ਹੈ। ਭਾਰਤ ਵਿੱਚ ਜ਼ਿਆਦਤਰ ਖੇਤਰਾਂ ਵਿੱਚ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਹਿੰਦੀ ਨੂੰ ਜਨਮਾਨਸ ਦੀ ਭਾਸ਼ਾ ਕਿਹਾ ਹੈ। ਉਨ੍ਹਾਂ ਨੇ 1918 ਵਿੱਚ ਇੱਕ ਹਿੰਦੀ ਸਾਹਿਤ ਸਮਾਗਮ ਵਿੱਚ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਬਾਰੇ ਕਿਹਾ ਸੀ।
ਅਜ਼ਾਦੀ ਮਿਲਣ ਤੋਂ ਬਾਅਦ ਲੰਮੇ ਵਿਚਾਰ ਤੋਂ ਬਾਅਦ 14 ਸਤੰਬਰ 1949 ਨੂੰ ਸੰਵਿਧਾਨ ਸਭਾ ਵਿੱਚ ਹਿੰਦੀ ਨੂੰ ਰਾਜ ਭਾਸ਼ਾ ਬਣਾਉਣ ਦਾ ਫ਼ੈਸਲਾ ਲਿਆ ਗਿਆ। ਭਾਰਤੀ ਸੰਵਿਧਾਨ ਦੇ ਭਾਗ 17 ਦੇ ਅਧਿਆਏ ਦੀ ਧਾਰਾ 343 (1) ਵਿੱਚ ਹਿੰਦੀ ਨੂੰ ਰਾਜ ਸਭਾ ਬਣਾਏ ਜਾਣ ਦੇ ਸੰਦਰਭ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਗਿਆ ਕਿ ਸੰਘ ਦੀ ਰਾਜ ਭਾਸ਼ਾ ਹਿੰਦੀ ਅਤੇ ਲਿਪੀ ਦੇਵਨਾਗਰੀ ਹੋਵੇਗੀ। ਹਾਲਾਂਕਿ ਹਿੰਦੀ ਨੂੰ ਰਾਜ-ਭਾਸ਼ਾ ਬਣਾਏ ਜਾਣ ਤੋਂ ਕਈ ਲੋਕ ਖੁਸ਼ ਨਹੀਂ ਸੀ ਅਤੇ ਇਸ ਦਾ ਵਿਰੋਧ ਕਰਨ ਲੱਗੇ। ਇਸੀ ਵਿਰੋਧ ਦੇ ਚਲਦੇ ਅੰਗਰੇਜ਼ੀ ਭਾਸ਼ਾ ਨੂੰ ਵੀ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ।
ਹਿੰਦੀ ਦਿਵਸ ਕਿਉਂ ਮਨਾਇਆ ਜਾਂਦਾ ਹੈ?
ਭਾਰਤ ਸਾਲਾਂ ਤੱਕ ਅੰਗਰੇਜ਼ਾਂ ਦਾ ਗੁਲਾਮ ਰਿਹਾ। ਇਸੀ ਗੁਲਾਮੀ ਦਾ ਅਸਰ ਲੰਮੇ ਸਮੇਂ ਤੱਕ ਭਾਰਤ ਵਿੱਚ ਦੇਖਣ ਨੂੰ ਮਿਲਿਆ ਤੇ ਇਸ ਦਾ ਪ੍ਰਭਾਵ ਭਾਸ਼ਾ 'ਤੇ ਵੀ ਕਾਫ਼ੀ ਪਿਆ। ਵੈਸੇ ਹਿੰਦੀ ਦੁਨੀਆ ਦੀ ਚੌਥੀ ਅਜਿਹੀ ਭਾਸ਼ਾ ਹੈ ਜੋ ਸਭ ਤੋਂ ਜ਼ਿਆਦਾ ਲੋਕ ਬੋਲਦੇ ਹਨ ਪਰ ਇਸ ਦੇ ਬਾਵਜੂਦ ਹਿੰਦੀ ਭਾਸ਼ਾ ਨੂੰ ਆਪਣੇ ਹੀ ਦੇਸ਼ ਵਿੱਚ ਅੱਲਗ ਰੱਵੀਏ ਨਾਲ ਦੇਖਿਆ ਜਾਂਦਾ ਹੈ। ਆਮ-ਤੌਰ 'ਤੇ ਹਿੰਦੀ ਬੋਲਣ ਵਾਲਿਆਂ ਨੂੰ ਪਿਛੜਿਆ ਹੋਇਆ ਤੇ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਪੜ੍ਹਿਆ ਲਿਖਿਆ ਮੰਨਿਆ ਜਾਂਦਾ ਹੈ।
ਹਿੰਦੀ ਦਿਵਸ ਕਿਵੇਂ ਮਨਾਇਆ ਜਾਂਦਾ ਹੈ?
ਹਿੰਦੀ ਦਿਵਸ ਦੇ ਮੌਕੇ ਉੱਤੇ ਕਈ ਸਮਾਗਮ ਕਰਵਾਏ ਜਾਂਦੇ ਹਨ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਇਸ ਮੌਕੇ ਕਈ ਪ੍ਰੋਗਰਾਮ ਹੁੰਦੇ ਹਨ ਤੇ ਵਾਦ- ਵਿਵਾਦ ਮੁਕਾਬਲੇ, ਕਵਿਤਾ ਪਾਠ, ਨਾਟਕ ਅਤੇ ਪ੍ਰਦਰਸ਼ਨਕਾਰੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਈ ਸਰਕਾਰੀ ਦਫ਼ਤਰਾਂ ਵਿੱਚ ਹਿੰਦੀ ਦਿਵਸ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਹ ਪ੍ਰੋਗਰਾਮ 14 ਸਤੰਬਰ ਤੋਂ ਅਗਲੇ 15 ਦਿਨਾਂ ਤੱਕ ਸਰਕਾਰੀ ਦਫ਼ਤਰਾਂ ਵਿੱਚ ਹੁੰਦਾ ਹੈ।