ਨਵੀਂ ਦਿੱਲੀ: ਉਤਰਾਖੰਡ ਦੀਆਂ ਵਾਧੀਆਂ 'ਚ ਵਸੇ ਕੇਦਾਰਨਾਥ ਧਾਮ ਦੀ ਯਾਤਰਾ ਹੁਣ ਸ਼ਰਧਾਲੂਆਂ ਲਈ ਸਰਲ ਹੋ ਗਈ ਹੈ। ਇੱਕ ਲੰਬੇ ਇੰਤਜ਼ਾਰ ਮਗਰੋਂ ਸ਼ਰਧਾਲੂਆਂ ਲਈ ਵੀਰਵਾਰ ਨੂੰ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਡੀਜੀਸੀਏ ਦੀ ਟੀਮ ਨੇ ਸਾਰੀ ਪੜਚੋਲ ਕਰਨ ਤੋਂ ਬਾਅਦ 6 ਹੈਲੀਪੈਡ ਦੇ ਨਾਲ-ਨਾਲ ਯਾਤਰੀਆਂ ਦੀ ਸਹੂਲਤਾ, ਪਾਰਕਿੰਗ ਅਤੇ ਸੁਰੱਖਿਆ ਨੂੰ ਜਾਂਚਿਆ।
ਜ਼ਿਕਰਯੋਗ ਹੈ ਕਿ ਉਤਰਾਖੰਡ ਸਿਵਲ ਐਵੀਏਸ਼ਨ ਅਥਾਰਟੀ ਨੇ ਕੇਦਾਰਨਾਥ ਤੱਕ ਉਡਾਨਾਂ ਦੇ ਸੰਚਾਲਨ ਲਈ ਕੰਪਨੀਟਟਾਂ ਦੀ ਚੋਣ ਅਤੇ ਕਿਰਾਏ ਦੀਆਂ ਦਰਾਂ ਤੈਅ ਕਰ ਦਿੱਤੀਆਂ ਸਨ। ਜਿਸ ਤੋਂ ਬਾਅਦ ਹੈਲੀਪੈਡ ਦੀ ਨਿਰੀਖਣ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਤੋਂ ਅਪੀਲ ਕੀਤੀ ਗਈ ਸੀ। ਕੇਦਾਰਨਾਥ ਲਈ 8 ਹੈਲੀਪੈਡ ਤੋਂ ਉਡਾਨਾਂ ਚਲਾਈਆਂ ਜਾਂਦੀਆਂ ਹਨ। ਹੈਲੀ ਸੇਵਾਵਾਂ ਦੇ ਸਹਾਇਕ ਨੋਡਲ ਅਫ਼ਸਰ ਪਵਾਰ ਨੇ ਦੱਸਿਆ ਕਿ ਡੀਜੀਸੀਏ ਦੀ ਆਗਿਆ ਮਗਰੋਂ ਉਡਾਨਾਂ ਸ਼ੁਰੂ ਕਰ ਦਿੱਤੀਆਂ ਹਨ।
ਹੈਲੀਕਾਪਟਰ ਸੇਵਾਵਾਂ