ਬੇਗੂਸਰਾਏ : ਸਿਮਰਿਆ ਗੰਗਾ ਘਾਟ 'ਤੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ। ਸਿਮਰਿਆ ਗੰਗਾ ਘਾਟ ਉੱਤੇ ਲਗੇ ਕੁੜੇ ਦੇ ਢੇਰ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਸਥਿਤ ਗੰਗਾ ਘਾਟਾਂ ਦੀ ਸਫਾਈ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ।
ਅਸਥੀਆਂ ਵਿਸਰਜਨ ਤੇ ਦਾਹ ਸੰਸਕਾਰ ਲਈ ਆਉਂਦੇ ਨੇ ਲੋਕ
ਸਾਉਣ ਦੇ ਮਹੀਨੇ ਵਿੱਚ ਸ਼ਰਧਾਲੂ ਇੱਥੋ ਜਲ ਭਰ ਕੇ ਦੇਵਘਰ, ਹਰੀ ਗਿਰੀ ਧਾਮ, ਮੁਜ਼ਫਰਪੁਰ ਦੇ ਬਾਬਾ ਗਰੀਬਨਾਥ ਸਮੇਂਤ ਤਮਾਮ ਪ੍ਰਸਿੱਧ ਧਾਰਮਿਕ ਸਥਾਨਾਂ ਉੱਤੇ ਜਲ ਚੜਾਉਣ ਜਾਂਦੇ ਹੈ। ਇਸ ਤੋਂ ਇਲਾਵਾ ਇਥੇ ਅਸਥੀਆਂ ਵਿਸਰਜਨ ਅਤੇ ਦਾਹ ਸੰਸਕਾਰ ਕਰਨ ਲਈ ਭਾਰੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ।
ਸੁਵਿਧਾਵਾਂ ਦੀ ਘਾਟ ਨੇ ਖੋਲ੍ਹੀ ਸਰਕਾਰ ਦੀ ਪੋਲ :
ਸਿਮਰਿਆ ਗੰਗਾ ਘਾਟ 'ਤੇ ਸਰਕਾਰ ਵੱਲੋਂ ਕੀਤੇ ਗਏ ਗੰਗਾ ਘਾਟਾਂ ਦੀ ਸਫਾਈ ਯੋਜਨਾ ਦਾ ਲਾਭ ਵੇਖਣ ਨੂੰ ਨਹੀਂ ਮਿਲਿਆ, ਕਿਉਂਕਿ ਇਸ ਗੰਗਾ ਘਾਟ 'ਤੇ ਥਾਂ -ਥਾਂ ਗੰਦਗੀ ਅਤੇ ਕਚਰੇ ਦੇ ਢੇਰ ਨਜ਼ਰ ਆਏ। ਇਸ ਤੋਂ ਇਲਾਵਾ ਇਥੇ ਪਖ਼ਾਨੇ ਦੀ ਸੁਵਿਧਾ, ਔਰਤਾਂ ਲਈ ਕੱਪੜੇ ਬਦਲਣ ਦਾ ਕਮਰਾ , ਪੀਣ ਲਈ ਸਾਫ਼ ਪਾਣੀ , ਇਸ਼ਨਾਨ ਲਈ ਸਿੱਧਾ ਅਤੇ ਸੁਰੱਖਿਅਤ ਘਾਟ ਦੀ ਸੁਵਿਧਾਵਾਂ ਉਪਲਬਧ ਨਹੀਂ ਹਨ। ਸ਼ਰਧਾਲੂਆਂ ਲਈ ਸੁਵਿਧਾਵਾਂ ਦਾ ਪੁਖ਼ਤਾ ਪ੍ਰਬੰਧ ਨਾ ਹੋਣਾ ਅਤੇ ਗੰਗਾ ਘਾਟ 'ਤੇ ਕੁੜੇ ਅਤੇ ਗੰਦਗੀ ਦਾ ਢੇਰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਦੇਸ਼ ਵਿੱਚ ਸਥਿਤ ਹਰ ਗੰਗਾ ਘਾਟ ਦੀ ਸਫਾਈ ਅਤੇ ਸ਼ਰਧਾਲੂਆਂ ਲਈ ਸੁਵਿਧਾਵਾਂ ਮੁਹਇਆ ਕਰਵਾਏ ਜਾਣ ਦੇ ਦਾਵਿਆਂ ਦੀ ਜ਼ਮੀਨੀ ਹਕੀਕਤ ਦੱਸਦੇ ਹੋਏ ਨਜ਼ਰ ਆ ਰਹੇ ਹਨ।