ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੇ ਚੱਲਦਿਆਂ ਦੇਸ਼ ਦੇ ਪੀਐਮ ਨਰਿੰਦਰ ਮੋਦੀ ਨੇ ਤਾਲਾਬੰਦੀ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ। ਉੱਥੇ ਹੀ, ਸਿਹਤ ਮੰਤਰਾਲੇ ਵਲੋਂ ਬੁੱਧਵਾਰ ਨੂੰ ਕੋਵਿਡ -19 ਨਾਲ ਪ੍ਰਭਾਵਿਤ ਲੋਕਾਂ ਦੇ ਅੰਕੜਿਆ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨੇ ਕੁੱਲ 414 ਲੋਕਾਂ ਦੀ ਜਾਨ ਲੈ ਲਈ ਹੈ ਅਤੇ 12,380 ਲੋਕ ਪੀੜਤ ਹਨ, ਜਿਨ੍ਹਾਂ ਚੋਂ 1,489 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ।
-
India's total number of #Coronavirus positive cases rises to 12,380 (including 10,477 active cases, 1489 cured/discharged/migrated and 414 deaths): Ministry of Health and Family Welfare pic.twitter.com/wxRWRTCMp2
— ANI (@ANI) April 16, 2020 " class="align-text-top noRightClick twitterSection" data="
">India's total number of #Coronavirus positive cases rises to 12,380 (including 10,477 active cases, 1489 cured/discharged/migrated and 414 deaths): Ministry of Health and Family Welfare pic.twitter.com/wxRWRTCMp2
— ANI (@ANI) April 16, 2020India's total number of #Coronavirus positive cases rises to 12,380 (including 10,477 active cases, 1489 cured/discharged/migrated and 414 deaths): Ministry of Health and Family Welfare pic.twitter.com/wxRWRTCMp2
— ANI (@ANI) April 16, 2020
ਸਿਹਤ ਮੰਤਰਾਲੇ ਤੋਂ ਬੁੱਧਵਾਰ ਨੂੰ ਰਾਹਤ ਦੀ ਖ਼ਬਰ ਆਈ ਹੈ ਕਿ ਦੇਸ਼ ਅਜੇ ਤੀਜੇ ਪੜਾਅ ਤੱਕ ਨਹੀਂ ਪਹੁੰਚਿਆ ਹੈ। ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਤੋਂ ਬਾਅਦ, 20 ਅਪ੍ਰੈਲ ਤੋਂ ਛੋਟ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਵਿੱਚ, 33 ਪੀੜਤਾਂ ਦੀ ਮੌਤ ਹੋ ਗਈ ਹੈ। ਮਹਾਂਰਾਸ਼ਟਰ ਵਿੱਚ ਸਭ ਤੋਂ ਵੱਧ 9 ਮੌਤਾਂ ਹੋਈਆਂ। ਇਨ੍ਹਾਂ ਵਿਚੋਂ 6 ਪੁਣੇ, 2 ਮੁੰਬਈ ਅਤੇ 1 ਅਕੋਲਾ ਦੇ ਸਨ। ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇੱਥੇ ਇੱਕ ਦਿਨ ਵਿੱਚ 5-5 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ।
ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਵਿੱਚ 3 ਮੌਤਾਂ, ਮੱਧ ਪ੍ਰਦੇਸ਼, ਦਿੱਲੀ, ਕਰਨਾਟਕ ਅਤੇ ਤਾਮਿਲਨਾਡੂ ਵਿੱਚ 2-2 ਮੌਤਾਂ ਹੋਈਆਂ। ਤੇਲੰਗਾਨਾ ਅਤੇ ਪੰਜਾਬ ਵਿਚ 1-1 ਮਰੀਜ਼ਾਂ ਦੀ ਮੌਤ ਹੋ ਗਈ। ਮੇਘਾਲਿਆ ਵਿਚ 69 ਸਾਲਾ ਡਾਕਟਰ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਇਹ ਚੌਥੇ ਡਾਕਟਰ ਦੀ ਮੌਤ ਹੈ।
170 ਜ਼ਿਲ੍ਹਿਆਂ ਨੂੰ ਹੌਟਸਪੌਟਸ ਵਜੋਂ ਪਛਾਣਿਆ ਗਿਆ
ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਕੁੱਲ 170 ਜ਼ਿਲ੍ਹਿਆਂ ਨੂੰ ਹੌਟਸਪੌਟਸ ਵਜੋਂ ਪਛਾਣਿਆ ਗਿਆ ਹੈ, ਜਦੋਂ ਕਿ 207 ਖੇਤਰਾਂ ਦੀ ਪਛਾਣ ਗੈਰ-ਹੌਟਸਪੌਟਸ ਵਜੋਂ ਕੀਤੀ ਗਈ ਹੈ।
ਸਿਹਤ ਮੰਤਰਾਲੇ ਦੇ ਸਯੁੰਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਜਿੱਥੋ ਵੱਧ ਤੋਂ ਵੱਧ ਮਾਮਲੇ ਆ ਰਹੇ ਹਨ, ਸੂਬਿਆਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਦੀ ਹਾਟਸਪੌਟ ਵਜੋਂ ਪਛਾਣ ਕਰਨ ਲਈ ਕਿਹਾ ਗਿਆ ਸੀ। ਉਹ ਜ਼ਿਲ੍ਹੇ ਜਿਥੇ ਕੁਝ ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ, ਉਨ੍ਹਾਂ ਨੂੰ ਗੈਰ-ਹੌਟਸਪੌਟ ਕਿਹਾ ਜਾਂਦਾ ਹੈ ਅਤੇ ਜਿਥੇ ਇਕ ਵੀ ਕੇਸ ਨਹੀਂ ਹੋਇਆ, ਉਨ੍ਹਾਂ ਨੂੰ ਗ੍ਰੀਨ ਜ਼ੋਨ ਵਜੋਂ ਪਛਾਣ ਕਰਨ ਲਈ ਰੱਖਿਆ ਗਿਆ।
-
A total of 170 districts have been identified as #hotspots, while 207 districts as non-hotspots: Media briefing by @MoHFW_INDIA #IndiaFightsCorona #Lockdown2 pic.twitter.com/Azf3MwJSBj
— PIB India 🇮🇳 #StayHome #StaySafe (@PIB_India) April 15, 2020 " class="align-text-top noRightClick twitterSection" data="
">A total of 170 districts have been identified as #hotspots, while 207 districts as non-hotspots: Media briefing by @MoHFW_INDIA #IndiaFightsCorona #Lockdown2 pic.twitter.com/Azf3MwJSBj
— PIB India 🇮🇳 #StayHome #StaySafe (@PIB_India) April 15, 2020A total of 170 districts have been identified as #hotspots, while 207 districts as non-hotspots: Media briefing by @MoHFW_INDIA #IndiaFightsCorona #Lockdown2 pic.twitter.com/Azf3MwJSBj
— PIB India 🇮🇳 #StayHome #StaySafe (@PIB_India) April 15, 2020
ਰਿਕਵਰੀ ਕਰਨ ਵਾਲੇ ਮਰੀਜ਼ਾਂ ਦਾ ਅੰਕੜਾ ਵਧਿਆ
ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਰਿਕਵਰੀ ਦੀ ਦਰ ਹੌਲੀ-ਹੌਲੀ ਵੱਧ ਰਹੀ ਹੈ ਅਤੇ ਇਸ ਸਮੇਂ 11.41 ਫੀਸਦੀ ਮਰੀਜ਼ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ, ਅਸੀਂ ਕੋਵਿਡ -19 ਮਰੀਜ਼ਾਂ ਦੇ ਇਲਾਜ ਲਈ ਢੁੱਕਵੇਂ ਪ੍ਰੋਟੋਕਾਲਾਂ ਦੀ ਪਾਲਣਾ ਕਰਨ 'ਤੇ ਕੇਂਦ੍ਰਤ ਕਰ ਰਹੇ ਹਾਂ।
ਸੂਬਿਆਂ 'ਚ ਦਿਸ਼ਾ ਨਿਰਦੇਸ਼ ਜਾਰੀ
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਘਰ-ਘਰ ਜਾ ਕੇ ਸਰਵੇਖਣ ਕਰਨ ਤੋਂ ਬਾਅਦ ਕੋਵਿਡ -19 ਹੌਟਸਪੌਟ ਅਤੇ ਗ੍ਰੀਨ ਜ਼ੋਨ ਦੀ ਪਛਾਣ ਕੀਤੀ ਗਈ ਹੈ। ਸੂਬਿਆਂ ਨੂੰ ਦੇਸ਼ ਭਰ ਦੇ ਕੋਰੋਨਾ ਵਾਇਰਸ ਹੌਟਸਪੌਟਸ ਨਾਲ ਨਜਿੱਠਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਵਿਸ਼ੇਸ਼ ਟੀਮਾਂ ਨਵੇਂ ਮਰੀਜ਼ਾਂ ਦੀ ਭਾਲ ਕਰੇਗੀ।
ਇਹ ਵੀ ਪੜ੍ਹੋ: ਸੈਨੇਟਾਈਜ਼ੇਸ਼ਨ ਟਨਲ 'ਚੋਂ ਲੰਘਣਾ ਹੁਣ ਸਿਹਤਯਾਬ ਨਹੀਂ