ਜੀਂਦ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਰਿਆਣੇ ਦੇ ਜੀਂਦ ਜ਼ਿਲ੍ਹੇ ਦੀ ਪੰਚਾਇਤਾਂ ਨੇ ਜੇਜੇਪੀ-ਭਾਜਪਾ ਦਾ ਬਾਈਕਾਟ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬਾਂਗਰ ਇਲਾਕੇ ਦੀ ਅੱਧਾ ਦਰਜਨ ਖਾਪ ਪੰਚਾਇਤਾਂ ਨੇ ਬੀਜੇਪੀ ਦੀ ਹਿਮਾਇਤ ਕਰਨ ਵਾਲੇ ਵਿਧਾਇਕਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਖਾਪ ਪੰਚਾਇਤਾਂ ਨੇ ਖੇਤੀ ਵਿਰੋਧੀ ਬਿੱਲਾਂ ਦਾ ਸਾਥ ਦੇਣ ਵਾਲੇ ਆਦਾਕਾਰ ਕੰਗਨਾ ਰਣੌਤ ਤੇ ਸੂਬਾ ਖੇਤੀ ਮੰਤਰੀ ਜੇਪੀ ਦਲਾਲ ਦਾ ਵੀ ਬਾਈਕਾਟ ਕੀਤਾ।
ਹਰਿਆਣਾ ਸਰਕਾਰ ਕੇਂਦਰ ਦੀ ਮਾੜੀ ਨੀਤੀਆਂ ਦਾ ਪੱਖ ਪੂਰ ਰਹੀ
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਖਾਪ ਪ੍ਰਧਾਨ ਨੇ ਕਿਹਾ ਕਿ ਅਸੀਂ ਪਿੰਡ 'ਚ ਭਾਜਪਾ ਤੇ ਜੇਜੇਪੀ ਆਗੂਆਂ ਦੇ ਪਿੰਡਾਂ 'ਚ ਦਾਖਲੇ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉਨ੍ਹਾਂ ਨੇ ਇਹ ਫੈਸਲਾ ਲਿਆ। ਕੇਂਦਰ ਸਰਕਾਰ ਦੀ ਮਾੜੀ ਨੀਤੀਆਂ ਦਾ ਪੱਖ ਪੂਰਨ ਵਾਲਿਆਂ ਨੂੰ ਉਨ੍ਹਾਂ ਕਿਹਾ ਪਿੰਡ 'ਚ ਆਉਣ 'ਤੇ ਕਾਲੇ ਝੰਡੇ ਦਿਖਾਏ ਜਾਣਗੇ।