ਜਲੰਧਰ: ਇਸ ਗੱਲ ਤੋਂ ਕਈ ਵੀ ਅਣਜਾਣ ਨਹੀਂ ਰਿਹਾ ਹੈ ਕਿ ਕਿਵੇਂ ਪੰਜਾਬੀਆਂ ਨੇ ਸਖ਼ਤ ਮਿਹਨਤ ਕਰ ਕੇ ਨਸਲੀ ਵਿਤਕਰੇ ਦਾ ਹਿੰਮਤ ਨਾਲ ਸਾਹਮਣਾ ਕਰਦੇ ਹੋਏ ਵਿਦੇਸ਼ਾਂ ਵਿੱਚ ਮੱਲਾਂ ਮਾਰੀਆਂ ਹਨ।
ਜੀ ਹਾਂ ਅਸੀਂ ਗੱਲ ਕਰ ਰਹੇ ਹਾ ਪੰਜਾਬ ਦੇ ਫਗਵਾੜਾ ਦੇ ਪਿੰਡ ਹਰਦਾਸਪੁਰ ਦੇ ਹੈਰੀ ਬੈਂਸ ਦੀ ਜਿਸ ਨੇ ਕੈਨੇਡਾ ਵਿੱਚ ਜਾ ਕੇ ਨਾਮਨਾ ਤਾਂ ਖੱਟਿਆ ਹੀ ਸਗੋਂ ਕੈਨੇਡਾ ਵਿੱਚ ਮੰਤਰੀ ਦਾ ਅਹੁਦਾ ਵੀ ਹਾਸਲ ਕੀਤਾ।
ਬੈਂਸ ਨੇ ਦੱਸਿਆ ਕਿ ਉਹ 1971 ਵਿੱਚ ਵਿਦੇਸ਼ ਪੜ੍ਹਨ ਲਈ ਗਏ ਸੀ ਉਦੋਂ ਉੱਥੇ ਬੜਾ ਨਸਲੀ ਭੇਦਭਾਵ ਹੁੰਦਾ ਸੀ। ਉਹ ਵੀ ਇਸ ਭੇਦਭਾਵ ਦਾ ਸ਼ਿਕਾਰ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਯੂਨਿਟੀ ਬਣਾਈ ਅਤੇ ਇਸ ਦੇ ਵਿਰੁੱਧ ਆਵਾਜ਼ ਚੱਕੀ।
ਇਸ ਤੋਂ ਬਾਅਦ 2005 ਵਿੱਚ ਪਹਿਲੀ ਵਾਰ ਨਿਊਡੈਮੋਕ੍ਰਟਿਕ ਪਾਰਟੀ ਵੱਲੋਂ ਚੋਣਾਂ ਲੜੀਆਂ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ।