ਜੀਂਦ: ਫੇਸਬੁੱਕ ਰਾਹੀਂ ਬਣੀ ਦੋਸਤ ਨੂੰ ਮਿਲਣ ਦੇ ਲਈ ਢਾਠਰਥ ਪਿੰਡ ਦਾ ਰਹਿਣ ਵਾਲਾ ਭੀਮ ਸਿੰਘ ਉਰਫ ਸਾਹਿਲ ਇੰਡੋਨੇਸ਼ੀਆ ਤਾਂ ਪਹੁੰਚ ਗਿਆ, ਪਰ ਉਥੇ ਜਾਣ ਤੋਂ ਬਾਅਦ ਬੁਰੀ ਤਰ੍ਹਾਂ ਨਾਲ ਫਸ ਗਿਆ। ਭੀਮ ਸਿੰਘ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਪਤਾ ਚੱਲਿਆ ਕਿ ਉਹ ਉਥੇ ਫਸਿਆ ਹੋਇਆ ਸੀ।
ਭੀਮ ਸਿੰਘ ਦੀ ਮਾਂ ਰਾਜਬਾਲਾ ਨੇ ਪੁਲਿਸ ਅਧਿਕਾਰੀਆਂ ਨਾਲ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਭੀਮ ਨੂੰ ਸੁਰੱਖਿਅਤ ਘਰ ਲਿਆਉਣ ਦੀ ਬੇਨਤੀ ਕੀਤੀ। ਵਾਇਰਲ ਆਡੀਓ ਵਿੱਚ ਭੀਮ ਸਿੰਘ ਨੇ 2 ਵਿਅਕਤੀਆਂ 'ਤੇ ਬੰਧਕ ਬਣਾਉਣ ਦੇ ਦੋਸ਼ ਲਗਾਏ ਹਨ। ਇਸ ਨਾਲ ਹੀ ਭੀਮ ਨੇ ਕਿਹਾ ਕਿ ਉਸ 'ਤੇ ਤਸ਼ੱਦਦ ਵੀ ਕੀਤਾ ਜਾ ਰਿਹਾ ਹੈ। ਭੀਮ ਨੇ ਦੱਸਿਆ ਕਿ ਉਸ ਦੇ ਪੈਰ 'ਤੇ ਟੀਕੇ ਲਗਾਏ ਜਾ ਰਹੇ ਹਨ ਅਤੇ ਉਸਦੇ ਹੱਥ ਬਲੇਡ ਨਾਲ ਕੱਟੇ ਗਏ ਹਨ।
ਭੀਮ ਸਿੰਘ ਦੀ ਮਾਂ ਰਾਜਬਾਲਾ ਨੇ ਦੱਸਿਆ ਕਿ ਉਸ ਦੀ ਗੱਲ ਮੁੰਡੇ ਨਾਲ ਵੀਡੀਓ ਕਾੱਲ 'ਤੇ ਹੁੰਦੀ ਰਹਿੰਦੀ ਸੀ, ਪਰ ਅਚਾਨਰ ਵੀਡੀਓ ਕਾੱਲ 'ਤੇ ਗੱਲ ਹੋਣਾ ਬੰਦ ਹੋ ਗਿਆ। ਫ਼ਿਰ ਇੱਕ ਮਹੀਨੇ ਤੋਂ ਮੈਸਜ਼ ਦੇ ਜ਼ਰੀਏ ਹੀ ਗੱਲ ਹੁੰਦੀ ਸੀ।
ਭੀਮ ਸਿੰਘ ਦੀ ਮਾਂ ਨੇ ਦੱਸਿਆ ਕਿ ਉਸਦੇ ਪੁਤਰ ਨੂੰ ਇੰਡੋਨੇਸ਼ੀਆ ਵਿੱਚ ਬੰਧਕ ਬਣਾਇਆ ਗਿਆ ਹੈ। ਉਸ ਦੀਆਂ ਬਾਹਾਂ ਅਤੇ ਲੱਤਾਂ 'ਤੇ ਬਲੇਡ ਨਾਲ ਚੀਰੇ ਦਿੱਤੇ ਗਏ ਹਨ। ਐਸਐਸਪੀ ਦਫਤਰ ਪਹੁੰਚੀ ਭੀਮ ਸਿੰਘ ਦੀ ਮਾਂ ਰਾਜਬਾਲਾ ਨੇ ਦੱਸਿਆ ਕਿ ਉਸ ਦਾ ਲੜਕਾ 2 ਮਹੀਨੇ ਪਹਿਲਾਂ ਟੂਰਿਸਟ ਵੀਜ਼ੇ ‘ਤੇ ਇੰਡੋਨੇਸ਼ੀਆ ਦੇ ਸਯਾਨਜੂਰ ਸ਼ਹਿਰ ਗਿਆ ਸੀ। ਅਜਿਹੀ ਸਥਿਤੀ ਵਿੱਚ ਉਸਨੇ ਭੀਮ ਸਿੰਘ ਨੂੰ ਪੈਸੇ ਭੇਜਣ ਲਈ ਆਪਣਾ ਘਰ ਗਿਰਵੀ ਰੱਖ ਦਿੱਤਾ ਹੈ। ਉਥੇ ਹੀ ਅਧਿਕਾਰੀਆਂ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ ਅਤੇ ਭੀਮ ਸਿੰਘ ਨੂੰ ਜਲਦੀ ਰਿਹਾ ਕਰਵਾਉਣ ਦਾ ਭਰੋਸਾ ਦਿੱਤਾ ਹੈ।