ETV Bharat / bharat

ਹੁਣ ਸਾਮਾਨ ਨਾਲ ਜਮਜਮ ਪਾਣੀ ਲਿਆ ਸਕਣਗੇ ਯਾਤਰੀ- AI - ਜਮਜਮ ਪਾਣੀ

ਏਅਰ ਇੰਡੀਆ ਨੇ ਟ੍ਰੈਵਲ ਏਜੰਟਸ ਅਤੇ ਹਜ 'ਤੇ ਜਾਣ ਵਾਲੇ ਯਾਤਰੀਆਂ ਨੂੰ ਦੱਸਿਆ ਹੈ ਕਿ ਹੁਣ ਉਹ ਹੱਜ ਤੋਂ ਪਰਤਣ ਵੇਲ੍ਹੇ ਜਮਜਮ ਪਾਣੀ ਲੈ ਕੇ ਜਾ ਸਕਦੇ ਹਨ।

File Photo
author img

By

Published : Jul 9, 2019, 7:46 PM IST

ਮੁੰਬਈ: ਜੇੱਦਾ-ਹੈਦਰਾਬਾਦ-ਮੁੰਬਈ ਅਤੇ ਜੇੱਦਾ-ਕੋਚੀਨ ਵਿਚਾਲੇ ਏਅਰ-ਇੰਡੀਆ ਦੇ ਜਹਾਜ਼ਾਂ 'ਚ ਜਮਜਮ ਪਾਣੀ ਨਾ ਲਿਜਾਉਣ ਦੇ ਫੈਸਲੇ ਤੋਂ ਬਾਅਦ ਵਿਵਾਦ ਕਾਫ਼ੀ ਵੱਧ ਗਿਆ ਸੀ। ਜਿਸ ਤੋਂ ਬਾਅਦ ਏਅਰਲਾਈਨਜ਼ ਨੂੰ ਆਪਣਾ ਫੈਸਲਾ ਬਦਲ ਲਿਆ ਹੈ। ਏਅਰ ਇੰਡੀਆ ਨੇ ਟ੍ਰੈਵਲ ਏਜੰਟਸ ਅਤੇ ਹੱਜ 'ਤੇ ਜਾਣ ਵਾਲੇ ਯਾਤਰੀਆਂ ਨੂੰ ਦੱਸਿਆ ਹੈ ਕਿ ਹੁਣ ਉਹ ਹੱਜ ਤੋਂ ਪਰਤਣ ਵੇਲ੍ਹੇ ਜਮਜਮ ਪਾਣੀ ਲੈ ਕੇ ਜਾ ਸਕਦੇ ਹਨ। ਏਅਰਲਾਈਨਜ਼ ਨੇ ਪਹਿਲੇ ਦਿੱਤੇ ਨਿਰਦੇਸ਼ਾਂ ਦੇ ਕਾਰਨ ਲੋਕਾਂ ਨੂੰ ਹੋਈ ਪਰੇਸ਼ਾਨੀ ਲਈ ਵੀ ਮੁਆਫ਼ੀ ਮੰਗੀ ਹੈ।

ਦੱਸ ਦਈਏ ਕਿ 4 ਜੁਲਾਈ ਨੂੰ ਏਅਰ ਇੰਡੀਆ ਦੇ ਜੇੱਦਾ ਦਫ਼ਤਰ ਵਲੋਂ ਜਾਰੀ ਕੀਤੇ ਗਏ ਨੋਟਿਸ ਨੇ ਯਾਤਰੀਆਂ ਅਤੇ ਟੂਰ ਆਪਰੇਟਰਜ਼ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ। ਇਸ ਨੋਟਿਸ 'ਚ ਕਿਹਾ ਗਿਆ ਸੀ ਕਿ ਏਅਰਕ੍ਰਾਫਟ 'ਚ ਬਦਲਾਅ ਅਤੇ ਘੱਟ ਸੀਟਾਂ ਦੇ ਚੱਲਦੇ ਜਮਜਮ ਦੀਆਂ ਸ਼ੀਸ਼ੀਆਂ ਫਲਾਈਟ 'ਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਕਈ ਯਾਤਰੀ ਆਪਣੀ ਅਪੀਲ ਲੈ ਕੇ ਕਾਂਗਰਸੀ ਵਿਧਾਇਕ ਅਮੀਨ ਪਟੇਲ ਕੋਲ ਗਏ। ਪਟੇਲ ਨੇ ਸ਼ਹਿਰੀ ਹਵਾਬਾਜ਼ੀ ਅਤੇ ਘੱਟ ਗਿਣਤੀ ਵਰਗ ਮੰਤਰਾਲਾ ਨੂੰ ਚਿੱਠੀ ਲਿਖਕੇ ਏਅਰ ਇੰਡੀਆ ਨੂੰ ਨਿਰਦੇਸ਼ ਦੇਣ ਲਈ ਕਿਹਾ ਹੈ ਕਿ 15 ਸਤੰਬਰ ਤੱਕ ਵਾਪਸ ਆਉਣ ਵਾਲੇ ਯਾਤਰੀਆਂ ਦੇ ਜਮਜਮ ਪਾਣੀ ਨੂੰ ਲਿਆਉਣ ਦੀ ਵਿਵਸਥਾ ਕੀਤੀ ਜਾਵੇ।

  • Air India: Baggage allowance on all commercial flights operating out of Saudi Arabia is uniformly 40 kg. Special 5 kg allowance is given to those passenger who may carry Zam Zam (Holy water). This special allowance can't be converted into baggage allowance. pic.twitter.com/MnHO08Ojv2

    — ANI (@ANI) July 9, 2019 " class="align-text-top noRightClick twitterSection" data=" ">

ਕੀ ਹੁੰਦਾ ਹੈ ਜਮਜਮ ਪਾਣੀ?
ਜਮਜਮ ਪਾਣੀ ਕਾਫ਼ੀ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸਦਾ ਧਾਰਮਿਕ ਮਹੱਤਵ ਵੀ ਹੈ। ਇਹੀ ਨਹੀਂ ਇਸਨੂੰ ਇੰਨਾ ਪਵਿੱਤਰ ਮੰਨਿਆ ਗਿਆ ਹੈ ਕਿ ਇਸ ਨਾਲ ਬੀਮਾਰੀਆਂ ਠੀਕ ਹੋਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ। ਹਜ ਕਮੇਟੀ ਆਫ਼ ਇੰਡੀਆ ਦੇ ਸੀਈਓ ਐਮਏ ਖਾਨ ਨੇ ਦੱਸਿਆ ਕਿ ਏਅਰ ਇੰਡੀਆ ਨੂੰ ਹਰ ਹਾਜੀ ਨੂੰ 5 ਲੀਟਰ ਜਮਜਮ ਵਾਪਸੀ ਵੇਲ੍ਹੇ ਲਿਜਾਉਣ ਦੀ ਮਨਜ਼ੂਰੀ ਦੇਣੀ ਹੀ ਪਵੇਗੀ, ਕਿਉਂਕਿ ਇਹ ਏਅਰ ਇੰਡੀਆ ਅਤੇ ਹਜ ਕਮੇਟੀ ਵਿਚਾਲੇ ਦਸਤਖ਼ਤ ਕੀਤੇ ਗਏ ਮੈਮੋਰੰਡਮ ਦਾ ਹਿੱਸਾ ਹੈ।

Intro:Body:

create

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.