ਨਵੀ ਦਿੱਲੀ: ਪਾਕਿਸਤਾਨ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜ਼ਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਤੋ ਕੁਝ ਹੋਰ ਅੱਤਵਾਦੀਆਂ ਨੇ ਆਪਣੇ ਵਿਰੁੱਧ ਦਰਜ ਅੱਤਵਾਦ ਦੇ ਮਾਮਲੇ ਨੂੰ ਲਾਹੌਰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਹਾਫਿਜ਼ ਸਾਇਦ ਤੇ ਹੋਰ ਅੱਤਵਾਦੀਆਂ ਦੀ ਮੰਗ ਹੈ ਕਿ ਉਨ੍ਹਾਂ ਵਿਰੁੱਧ ਦਰਜ ਐਫ.ਆਈ.ਆਰ. ਨੂੰ ਰੱਦ ਕੀਤਾ ਜਾਵੇ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਾਫਿਜ਼ ਸਇਦ ਦਾ ਲਸ਼ਕਰ-ਏ-ਤੈਇਬਾ,ਅਲ-ਕਾਇਦਾ ਜਾਂ ਹੋਰ ਸੰਸਥਾਵਾਂ ਨਾਲ ਕੋਈ ਲੈਣਾ ਦੇਣਾ ਨਹੀ ਹੈ।
ਪਟੀਸ਼ਨ ਵਿੱਚ ਇਨ੍ਹਾ ਅੱਤਵਾਦੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਵਿਰੁੱਧ ਕੇਸਾਂ ਲਈ ਭਾਰਤੀ ਲੌਬੀ ਜ਼ਿੰਮੇਵਾਰ ਹੈ ਤੇ ਕਿਹਾ ਕਿ ਸਇਦ ਨੂੰ ਮੁੰਬਈ ਦੇ ਅੱਤਵਾਦੀਆਂ ਹਮਲੇ ਲਈ ਭਾਰਤੀ ਲੌਬੀ ਵੱਲੋਂ ਅੱਤਵਾਦੀ ਹਮਲੇ ਦਾ ਮਾਸਟਰਮਾਈਡ ਦੱਸਣਾ ਅਸਲੀਅਤ ਉੱਤੇ ਅਧਾਰਤ ਨਹੀ ਹੈ।