ਨਵੀਂ ਦਿੱਲੀ: ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਕੜਕੜਡੂਮਾ ਅਦਾਲਤ ਨੇ ਦੋਵੇਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੁਣ ਅਦਾਲਤ ਦੋਹਾਂ ਮੁਲਜ਼ਮਾਂ ਦੀ ਸਜ਼ਾ 'ਤੇ ਫ਼ੈਸਲਾ 30 ਜਨਵਰੀ ਨੂੰ ਸੁਣਾਵੇਗੀ। ਦੱਸਣਯੋਗ ਹੈ ਕਿ ਇਹ ਕੇਸ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਨਿਰਭੈ ਕੇਸ ਦੇ 4 ਸਾਲ ਬਾਅਦ 15 ਅਪ੍ਰੈਲ, 2013 ਨੂੰ ਇੱਕ 5 ਸਾਲ ਦੀ ਕੁੜੀ ਨੂੰ ਅਗਵਾ ਕਰਕੇ 2 ਵਿਅਕਤੀਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਨਿਰਭਯਾ ਦੀ ਤਰ੍ਹਾਂ ਗੁੱਡੀ ਦਾ ਬਹੁਤ ਹੀ ਬਰਬਰ ਢੰਗ ਨਾਲ ਗੈਂਗਰੇਪ ਕੀਤਾ ਗਿਆ, ਮਾਸੂਮ ਦੇ ਸਰੀਰ ਵਿਚੋਂ ਇੱਕ ਮੋਮਬੱਤੀ ਅਤੇ ਕੱਚ ਦੀ ਸ਼ੀਸ਼ੀ ਕੱਢੀ ਗਈ ਸੀ। ਕਈ ਸਰਜਰੀ ਤੋਂ ਬਾਅਦ ਉਸ ਨੂੰ ਕਿਸੇ ਤਰ੍ਹਾਂ ਬਚਾਇਆ ਗਿਆ ਸੀ। ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੋਵੇਂ ਮੁਲਜ਼ਮ ਮਨੋਜ ਸ਼ਾਹ ਅਤੇ ਪ੍ਰਦੀਪ ਉਸ ਦੇ ਗੁਆਂਢੀ ਸਨ। ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਵਿੱਚ ਸਮਾਂ ਲੱਗਿਆ ਕਿਉਂਕਿ ਪ੍ਰਦੀਪ ਨੇ ਇਸ ਕੇਸ ਵਿੱਚ ਆਪਣੇ ਆਪ ਨੂੰ ਨਾਬਾਲਗ ਦੱਸਿਆ ਸੀ ਅਤੇ ਨਾਲ ਹੀ ਇਸ ਕੇਸ ਨੂੰ ਲੰਮਾ ਖਿੱਚਣ ਦੀ ਕੋਸ਼ਿਸ਼ ਕੀਤੀ ਸੀ।
ਬਲਾਤਕਾਰ ਤੋਂ ਬਾਅਦ ਕੀਤੀ ਗਈ ਸੀ ਕਤਲ ਕਰਨ ਦੀ ਕੋਸ਼ਿਸ਼
ਉਸ ਸਮੇਂ ਜਦੋਂ ਮਾਸੂਮ ਨਾਲ ਬਲਾਤਕਾਰ ਕੀਤਾ ਗਿਆ ਸੀ, ਉਹ 5 ਸਾਲ ਦੀ ਸੀ। ਬਲਾਤਕਾਰ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਗੁੜੀਆ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਗੁੜੀਆ 15 ਅਪ੍ਰੈਲ 2013 ਦੀ ਸ਼ਾਮ ਨੂੰ ਲਾਪਤਾ ਹੋ ਗਈ ਸੀ ਅਤੇ 17 ਅਪ੍ਰੈਲ ਦੀ ਸਵੇਰ ਨੂੰ ਮਿਲੀ ਸੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਏਮਜ਼ ਹਸਪਤਾਲ ਲਿਜਾਇਆ ਗਿਆ। ਜਿਥੇ ਕਈ ਦਿਨਾਂ ਤੋਂ ਉਸਦੀ ਹਾਲਤ ਨਾਜ਼ੁਕ ਬਣੀ ਰਹੀ ਸੀ।
ਸਰੀਰ ਦੇ ਅੰਦਰੋਂ ਬਰਾਮਦ ਹੋਈ ਇੱਕ ਸ਼ੀਸ਼ੀ ਅਤੇ ਮੋਮਬੱਤੀ
ਡਾਕਟਰਾਂ ਨੇ ਪੀੜਤ ਦੇ ਸਰੀਰ ਦੇ ਅੰਦਰੋਂ ਤੇਲ ਦੀ ਸ਼ੀਸ਼ੀ ਅਤੇ ਮੋਮਬੱਤੀ ਕੱਢੀ ਗਈ ਸੀ। ਗੁੜੀਆ ਦੀ ਹਾਲਤ ਕਈ ਦਿਨਾਂ ਤੋਂ ਹਸਪਤਾਲ ਵਿੱਚ ਨਾਜ਼ੁਕ ਬਣੀ ਹੋਈ ਸੀ। ਇਸ ਸਮੂਹਕ ਬਲਾਤਕਾਰ ਨਾਲ ਦਿੱਲੀ ਪੁਲਿਸ ਖਿਲਾਫ ਲੋਕਾਂ ਦਾ ਗੁੱਸਾ ਭੜਕਿਆ।