ਨਵੀਂ ਦਿੱਲੀ : ਜਨਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ ਖ਼ਾਤਿਆਂ 'ਚ ਜਮ੍ਹਾਂ ਰਕਮ ਇੱਕ ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਮੋਦੀ ਸਰਕਾਰ ਨੇ ਪੰਜ ਸਾਲ ਪਹਿਲਾਂ ਇਹ ਯੋਜਨਾ ਸ਼ੁਰੂ ਕੀਤੀ ਸੀ। ਵਿੱਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ 3 ਜੁਲਾਈ ਦੀ ਤੱਕ 36.06 ਕਰੋੜ ਖਾਤਿਆਂ 'ਚ 1,00,495.94 ਕਰੋੜ ਰੁਪਏ ਸਨ।
ਜਨਧਨ ਲਾਭਪਾਤਰੀਆਂ ਦੇ ਖਾਤਿਆਂ 'ਚ ਜਮ੍ਹਾਂ ਰਕਮ ਲਗਾਤਾਰ ਵਧ ਰਹੀ ਹੈ। ਇਸ ਤੋਂ ਪਹਿਲਾਂ 6 ਜੂਨ ਨੂੰ ਇਨ੍ਹਾਂ ਖਾਤਿਆਂ 'ਚ 99,649.84 ਕਰੋੜ ਰੁਪਏ ਸਨ ਅਤੇ ਉਸ ਤੋਂ ਇੱਕ ਹਫ਼ਤਾ ਪਹਿਲਾਂ 99,232.71 ਕਰੋੜ ਰੁਪਏ ਸਨ।
ਇਹ ਵੀ ਪੜ੍ਹੋ : 68 ਵਰ੍ਹਿਆਂ ਦੇ ਹੋਏ ਰਾਜਨਾਥ ਸਿੰਘ, ਪੀਐਮ ਮੋਦੀ ਸਣੇ ਕਈ ਮੰਤਰੀਆਂ ਨੇ ਦਿੱਤੀ ਵਧਾਈ
ਪ੍ਰਧਾਨਮੰਤਰੀ ਨੇ ਜਨਧਨ ਯੋਜਨਾ ਦੀ ਸ਼ੁਰੂਆਤ 28 ਅਗਸਤ 2014 ਨੂੰ ਕੀਤੀ ਸੀ। ਇਸ ਯੋਜਨਾ ਦਾ ਮਕਸਦ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਬੈਂਕ ਸੁਵਿਧਾਵਾਂ ਮੁਹੱਈਆ ਕਰਵਾਉਣਾ ਸੀ ਜੋ ਇਨ੍ਹਾਂ ਤੋਂ ਵਾਂਝੇ ਸਨ।