ਨਵੀਂ ਦਿੱਲੀ: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਜਿੱਥੇ ਇੱਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਉੱਥੇ ਹੀ ਸਰਕਾਰ ਇਨ੍ਹਾਂ ਵਿੱਚ ਕੇਵਲ ਸੋਧ ਲਈ ਤਿਆਰ ਹੋਈ ਹੈ। ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਹੁਣ ਤੱਕ ਛੇ ਬੈਠਕਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਸਨ। 8 ਦਸੰਬਰ ਨੂੰ ਹੋਈ ਇਸ ਬੈਠਕ ਤੋਂ ਬਾਅਦ ਕੇਂਦਰ ਸਰਕਾਰ ਅਤੇ ਕਿਸਾਨਾਂ ਵਿੱਚ ਗੱਲਬਾਤ ਦਾ ਸਿਲਸਿਲਾ ਥੰਮ ਗਿਆ ਹੈ ਅਤੇ ਕਿਸਾਨਾਂ ਨੇ ਆਪਣਾ ਸੰਘਰਸ਼ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ।
ਸਰਕਾਰ ਸੋਧ ਲਈ ਤਿਆਰ, ਕਿਸਾਨ ਹੁਣ ਦੇਰੀ ਨਾ ਕਰਨ: ਹਰਜੀਤ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੋਸ਼ ਲਗਾਏ ਕਿ ਇਸ ਸੰਘਰਸ਼ ਨੂੰ ਹੁਣ ਨਕਸਲਵਾਦੀਆਂ ਅਤੇ ਮਾਓਵਾਦੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਹੁਣ ਤਕ ਕਿਸਾਨ ਆਗੂ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਦੱਸ ਦਸੰਬਰ ਨੂੰ ਦਿੱਲੀ ਹਰਿਆਣਾ ਦੇ ਟਿੱਕਰੀ ਬਾਰਡਰ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਰਨੇ ਦੌਰਾਨ ਖੱਬੇ ਪੱਖੀ ਪਾਰਟੀਆਂ ਦੇ ਸਮਰਥਕਾਂ ਦੇ ਰਿਹਾਈ ਦੀ ਮੰਗ ਕੀਤੀ ਗਈ ਸੀ।
ਸਰਕਾਰ ਸੋਧ ਲਈ ਤਿਆਰ, ਕਿਸਾਨ ਹੁਣ ਦੇਰੀ ਨਾ ਕਰਨ ਕਿਸਾਨਾਂ ਅਤੇ ਸਰਕਾਰ ਵਿਚਕਾਰ ਫ਼ਿਲਹਾਲ ਜੋ ਗੱਲਬਾਤ ਰੁਕ ਗਈ ਹੈ ਉਸ ਤੇ ਟਿੱਪਣੀ ਕਰਦਿਆਂ ਗਰੇਵਾਲ ਨੇ ਕਿਹਾ ਕਿ ਜੋ ਮੰਗਾਂ ਕਿਸਾਨਾਂ ਨੇ ਕੀਤੀਆਂ ਸਨ ਉਹ ਸਰਕਾਰ ਪੂਰੀਆਂ ਕਰਨ ਨੂੰ ਤਿਆਰ ਹੈ ਅਤੇ ਕਾਨੂੰਨਾਂ ਵਿਚ ਬਦਲਾਓ ਸਰਕਾਰ ਕਰ ਦੇਵੇਗੀ ਹੁਣ ਕਿਸਾਨਾਂ ਨੂੰ ਆਪਣਾ ਧਰਨਾ ਖ਼ਤਮ ਕਰਨਾ ਚਾਹੀਦਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਵਿਚ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਪ੍ਰੈੱਸ ਕਾਨਫ਼ਰੰਸ ਕਰ ਕੇ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦੇ ਸਵਾਲ ਤੇ ਗਰੇਵਾਲ ਕਿ ਛੇਤੀ ਹੀ ਇਸ ਨੂੰ ਲੈ ਕੇ ਪੰਜਾਬ ਬਾਰੇ ਵੀ ਰਣਨੀਤੀ ਬਣਾਈ ਜਾਵੇਗੀ।
ਸਰਕਾਰ ਸੋਧ ਲਈ ਤਿਆਰ, ਕਿਸਾਨ ਹੁਣ ਦੇਰੀ ਨਾ ਕਰਨ ਕਿਸਾਨਾਂ ਵੱਲੋਂ ਜਿਓ ਦੇ ਸਿਮ ਅਤੇ ਅੰਬਾਨੀ ਅਡਾਨੀ ਘਰਾਣਿਆਂ ਦਾ ਬਾਈਕਾਟ ਕਰਨ ਬਾਰੇ ਪੁੱਛੇ ਜਾਣ ਤੇ ਗਰੇਵਾਲ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਹੈ ਅਤੇ ਕੋਈ ਵੀ ਕਿਸੇ ਵੀ ਕੰਪਨੀ ਦਾ ਸਾਮਾਨ ਖਰੀਦ ਸਕਦਾ ਹੈ ਪਰ ਰਿਲਾਇੰਸ ਅਤੇ ਜੀਓ ਦੇ ਜੋ ਕਾਰੋਬਾਰ ਹਨ ਉਹ ਪੰਜਾਬੀਆਂ ਦੀਆਂ ਹੀ ਦੁਕਾਨਾਂ ਹਨ ਅਤੇ ਉਸ ਦਾ ਨੁਕਸਾਨ ਸਾਨੂੰ ਹੀ ਪਵੇਗਾ। ਪੰਜਾਬ ਵਿੱਚ ਕੋਈ ਉਦਯੋਗਪਤੀ ਨਿਵੇਸ਼ ਕਰਨ ਤੋਂ ਕੰਨੀ ਕਤਰਾਏਗਾ ਜਿਸ ਦਾ ਆਰਥਿਕ ਹਾਲਾਤਾਂ ਤੇ ਮੰਦਾ ਅਸਰ ਪਵੇਗਾ।ਗਰੇਵਾਲ ਨੇ ਦਾਅਵਾ ਕੀਤਾ ਕਿ ਅਮਿਤ ਸ਼ਾਹ ਨਾਲ ਬੈਠਕ ਤੋਂ ਬਾਅਦ ਵੀ ਉਹ ਕਿਸਾਨਾਂ ਦੇ ਨਾਲ ਸੰਪਰਕ ਵਿੱਚ ਹਨ ਅਤੇ ਜੇਕਰ ਕਿਸਾਨ ਜਥੇਬੰਦੀਆਂ ਚਾਹੁਣ ਤਾਂ ਇੱਕ ਕਮੇਟੀ ਬਣਾ ਕੇ ਇਸ ਮੁੱਦੇ ਨੂੰ ਸੁਲਝਾਇਆ ਜਾ ਸਕਦਾ ਹੈ।
ਸਰਕਾਰ ਸੋਧ ਲਈ ਤਿਆਰ, ਕਿਸਾਨ ਹੁਣ ਦੇਰੀ ਨਾ ਕਰਨ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਿਆਂ ਤੇ ਧਰਨੇ ਅਤੇ ਰੇਲ ਰੋਕਣ ਦੇ ਪ੍ਰੋਗਰਾਮ ਪਹਿਲਾਂ ਹੀ ਉਲੀਕੇ ਜਾ ਚੁੱਕੇ ਹਨ। ਦਿੱਲੀ ਹਰਿਆਣਾ ਦੇ ਸਿੰਧੂ ਬਾਰਡਰ ਅਤੇ ਟਿਕਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਹਨ ਅਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।