ਨਵੀਂ ਦਿੱਲੀ: ਭਾਰਤ ਸਰਕਾਰ ਨੇ ਮੰਗਲਵਾਰ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ) 1967 ਦੇ ਤਹਿਤ 18 ਹੋਰ ਲੋਕਾਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ, ਜਿਸ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੁਦੀਨ ਵੀ ਸ਼ਾਮਿਲ ਹੈ, ਜੋ ਮੁੰਬਈ ਅੱਤਵਾਦੀ ਹਮਲੇ ਦਾ ਸਾਜ਼ਿਸ਼ਘਾੜਾ ਸੀ, ਅਤੇ ਕੰਧਾਰ ਜਹਾਜ਼ ਅਗਵਾ ਕਰਨ ( ਆਈਸੀ 814) ਵਿੱਚ ਵੀ ਸ਼ਾਮਿਲ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਅੱਤਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਯੂਏਪੀਏ ਐਕਟ 1967 (ਜੋ ਕਿ 2019 ਵਿੱਚ ਸੋਧਿਆ ਗਿਆ) ਦੀਆਂ ਧਾਰਾਵਾਂ ਅਧੀਨ 18 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਅੱਤਵਾਦੀ ਐਲਨਿਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ, “ਇਸ ਸੋਧ ਤੋਂ ਪਹਿਲਾਂ ਸਿਰਫ਼ ਸੰਗਠਨਾਂ ਨੂੰ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਕੀਤਾ ਜਾ ਸਕਦਾ ਸੀ।
ਅੱਤਵਾਦ ਦਾ ਲੱਕ ਤੋੜਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਸਾਲ ਜੁਲਾਈ ਵਿੱਚ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਸੋਧ ਬਿੱਲ, 2019 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਸੀ। ਕੇਂਦਰ ਦੀ ਮੋਦੀ ਸਰਕਾਰ ਨੇ ਪੁਰਾਣੇ ਐਕਟ ਵਿੱਚ ਕੁੱਝ ਬਦਲਾਅ ਕੀਤੇ ਸਨ, ਤਾਂ ਜੋ ਅੱਤਵਾਦੀ ਅਤੇ ਨਕਸਲਵਾਦੀ ਗਤੀਵਿਧੀਆਂ ਉੱਤੇ ਨਕੇਲ ਕਸਣ ਦੇ ਨਾਲ ਹੀ ਅਤੇ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾ ਸਕੇ।
ਇਸ ਸੋਧੇ ਹੋਏ ਕਾਨੂੰਨ ਨੂੰ ਲਾਗੂ ਕਰਦਿਆਂ ਕੇਂਦਰ ਸਰਕਾਰ ਨੇ ਸਤੰਬਰ 2019 ਵਿੱਚ ਚਾਰ ਵਿਅਕਤੀਆਂ ਅਤੇ ਜੁਲਾਈ 2020 ਵਿੱਚ 9 ਵਿਅਕਤੀਆਂ ਨੂੰ ਅੱਤਵਾਦੀ ਦਾ ਨਾਮ ਦਿੱਤਾ ਸੀ।
ਸਰਕਾਰ ਨੇ ਕਿਹਾ ਕਿ ਉਹ ਰਾਸ਼ਟਰੀ ਸੁਰੱਖਿਆ ਅਤੇ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਆਪਣੀ ਨੀਤੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੱਤਵਾਦੀਆਂ ਦੀ ਸੂਚੀ ਵਿੱਚ ਪਾਕਿਸਤਾਨ ਅਧਾਰਤ ਅੱਤਵਾਦੀ ਸ਼ਾਮਿਲ ਹਨ। ਇਨ੍ਹਾਂ ਵਿੱਚ ਸਾਜਿਦ ਮੀਰ ਅਤੇ ਯੂਸਫ਼ ਮੁਜ਼ਾਮਮਿਲ ਦੇ ਨਾਂਅ ਸ਼ਾਮਲ ਹਨ, ਜੰਮੂ-ਕਸ਼ਮੀਰ ਵਿੱਚ ਲਸ਼ਕਰ ਦੀ ਲਹਿਰ ਦੀਆਂ ਕਾਰਵਾਈਆਂ ਦੇ ਦੋਵੇਂ ਕਮਾਂਡਰ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਸਨ।
ਇਨ੍ਹਾਂ ਤੋਂ ਇਲਾਵਾ ਇਸ ਸੂਚੀ ਵਿਚ ਅਬਦੁਰ ਰਹਿਮਾਨ ਮੱਕੀ ਵੀ ਹੈ- ਲਸ਼ਕਰ ਦੇ ਚੀਫ਼ ਹਾਫਿਜ਼ ਸਈਦ ਦਾ ਭਣੌਈਆ, 1999 ਵਿੱਚ ਕੰਧਾਰ ਆਈਸੀ -814 ਅਗਵਾਕਾਰ ਯੂਸਫ਼ ਅਜ਼ਹਰ, ਮੁੰਬਈ ਧਮਾਕਿਆਂ ਦੇ ਮਾਸਟਰ ਮਾਈਡ ਟਾਈਗਰ ਮੇਮਨ, ਸਮੇਤ ਛੋਟਾ ਸ਼ਕੀਲ, ਜੋ ਅੰਡਰਵਰਲਡ ਡਾਨ ਦਾਊਦ ਇਬਰਾਹਿਮ, ਹਿਜ਼ਬੁਲ ਮੁਜਾਹਿਦੀਨ ਦੇ ਨੇਤਾ ਸਯਦ ਸਲਾਹੁਦੀਨ ਦਾ ਕਰੀਬੀ ਹੈ। ਅਤੇ ਇੰਡੀਅਨ ਮੁਜਾਹਿਦੀਨ ਦੇ ਭਟਕਲ ਭਰਾਵਾਂ ਦਾ ਨਾਮ ਵੀ ਹੈ।
ਫਰਹਾਤੁੱਲਾ ਗੌਰੀ ਵੀ ਇਸ ਸੂਚੀ ਵਿੱਚ ਸ਼ਾਮਿਲ ਹੈ, ਜੋ ਸਾਲ 2002 ਵਿੱਚ ਅਕਸ਼ਰਧਾਮ ਮੰਦਰ ਅਤੇ 2005 ਵਿੱਚ ਹੈਦਰਾਬਾਦ ਵਿੱਚ ਟਾਸਕ ਫੋਰਸ ਦਫ਼ਤਰ ਵਿੱਚ ਹੋਏ ਹਮਲੇ 'ਚ ਸ਼ਾਮਿਲ ਸੀ। ਅਬਦੁੱਲ ਰਾਉਫ਼ ਅਸਗਰ, ਜੋ 2001 ਵਿੱਚ ਸੰਸਦ ਉੱਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਸੀ। ਰਿਆਜ਼ ਇਸਮਾਈਲ ਸ਼ਾਹ ਬਾਂਦਰੀ, ਜੋ ਇੰਡੀਅਨ ਮੁਜਾਹਿਦੀਨ ਦਾ ਸੰਸਥਾਪਕ ਸੀ ਅਤੇ ਜਰਮਨ ਬੇਕਰੀ, ਚਿੰਨਾਸਵਾਮੀ ਸਟੇਡੀਅਮ, ਜਾਮਾ ਮਸਜਿਦ ਅਤੇ ਭਾਰਤ ਵਿੱਚ ਮੁੰਬਈ ਹਮਲੇ ਵਿੱਚ ਸ਼ਾਮਲ ਰਿਹਾ ਸੀ, ਨੂੰ ਵੀ ਅੱਤਵਾਦੀ ਐਲਾਨਿਆ ਗਿਆ ਹੈ।