ਪਟਨਾ: ਬਿਹਾਰ ਦੇ ਭਾਗਲਪੁਰ 'ਚ ਰਹਿਣ ਵਾਲੇ ਗੋਪਾਲ ਜੀ ਭਾਰਤ ਦੇ ਜਾਣੇ ਮਾਣੇ ਨੌਜਵਾਨ ਵਿਗਿਆਨੀ ਹਨ। ਫਿਲਹਾਲ ਗੋਪਾਲ ਜੀ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਖੋਜ ਕਰ ਰਹੇ ਹਨ। ਗੋਪਾਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਲੈ ਕੇ ਅਮਰੀਕੀ ਪੁਲਾੜ ਖੋਜ ਸੰਗਠਨ ਨਾਸਾ ਦੀਆਂ 3 ਪੇਸ਼ਕਸ਼ਾਂ ਨੂੰ ਠੁਕਰਾਇਆ ਹੈ। ਦੇਸ਼ ਵਿੱਚ ਰਹਿ ਕੇ ਹੀ ਉਹ ਆਪਣੇ ਲੋਕਾਂ ਦੇ ਲਈ ਕੁਝ ਬਿਹਤਰ ਕਰਨਾ ਚਾਹੁੰਦੇ ਹਨ।
ਭਾਗਲਪੁਰ ਦੇ ਨਵਗਛੀਆ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਧਰੁਵਗੰਜ ਦੇ ਵਸਨੀਕ ਗੋਪਾਲ ਜੀ ਨੇ ਹਾਈ ਸਕੂਲ ਵਿੱਚ ਪੜ੍ਹਦੇ ਸਮੇਂ ਕੇਲੇ ਦੇ ਤਣੇ ਨਾਲ ਬੱਲਬ ਜਗ੍ਹਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ।
ਇਸ ਨੌਜਵਾਨ ਵਿਗਿਆਨੀ ਨੇ 6 ਤੱਥਾਂ 'ਤੇ ਖੋਜ਼ ਅਤੇ 2 ਦਾ ਪੇਟੇਂਟ ਕਰਵਾਇਆ ਹੈ। ਉਨ੍ਹਾਂ ਨੇ ਗੋਪੋਨੀਅਮ ਅਲਾਅ 'ਤੇ ਵੀ ਰਿਸਰਚ ਕੀਤੀ ਹੈ, ਜਿਸ 'ਚ ਸੂਰਜ ਦੀ ਗਰਮੀ ਨੂੰ ਮਾਪਿਆ ਜਾ ਸਕਦਾ ਹੈ। ਇਸ ਖੋਜ ਲਈ ਨਾਸਾ ਨੇ ਗੋਪਾਲ ਨੂੰ ਸੱਦਾ ਦਿੱਤਾ ਸੀ। ਫਿਲਹਾਲ ਉਹ ਬਨਾਨਾ ਕ੍ਰਿਸਟਲ ਅਤੇ ਬਨਾਨਾ ਨੈਨੋ ਫਾਈਬਰ 'ਤੇ ਕੰਮ ਕਰ ਰਹੇ ਹਨ।
ਚਾਚਾ ਮਨੋਰੰਜਨ ਕੁਮਾਰ ਤਾਂ ਗੋਪਾਲ ਦੀ ਪ੍ਰਾਪਤੀ 'ਤੇ ਮਾਣ ਕਰਦਿਆਂ ਨਹੀਂ ਥੱਕਦੇ ਹਨ। ਨੌਜਵਾਨ ਵਿਗਿਆਨੀ ਗੋਪਾਲ ਜੀ ਨੇ ਆਪਣੀ ਸੋਚ, ਜਨੂੰਨ ਅਤੇ ਦੇਸ਼ ਪਿਆਰ ਦੇ ਜਜਬੇ ਨਾਲ ਇੱਕ ਬਾਰ ਮੁੜ ਬਿਹਾਰ ਦੇ ਨਾਂਅ ਨੂੰ ਵਿਸ਼ਵ ਪੱਧਰੀ ਮਾਣ ਦਵਾਇਆ ਹੈ।