ETV Bharat / bharat

ਗਾਂਧੀਵਾਦੀ ਵਿਚਾਰਧਾਰਾ ਦੇ ਸਮਰਥਕ ਰਹੇ ਅਬਦੁੱਲ ਗੱਫ਼ਰ ਅਤੇ ਮੌਲਾਨਾ ਆਜ਼ਾਦ - ਅਹਿੰਸਾ ਅਤੇ ਸੱਤਿਆਗ੍ਰਹਿ ਦੇ ਵਿਚਾਰਾਂ

ਗਾਂਧੀ ਜੀ ਦੇ ਅਹਿੰਸਾ ਅਤੇ ਸ਼ਾਤਮਈ ਵਿਵਹਾਰ ਨੇ ਵੱਡੀ ਗਿਣਤੀ 'ਚ ਭਾਰਤੀਆਂ ਨੂੰ ਵਿਵਹਾਰਕ ਜੀਵਨ ਲਈ ਪ੍ਰੇਰਿਤ ਕੀਤਾ। ਇਸ 'ਚ ਹਿੰਦੂਆਂ ਹੀ ਨਹੀਂ ਸਗੋਂ ਮੁਸਲਿਮ ਭਾਈਚਾਰੇ ਨੇ ਵੀ ਉਨ੍ਹਾਂ ਦਾ ਸਿਧਾਤਾਂ ਨੂੰ ਮੰਨਿਆ। ਅਬਦੁੱਲ ਗੱਫ਼ਰ ਖ਼ਾਨ ਅਤੇ ਮੌਲਾਨਾ ਆਜ਼ਾਦ ਮੁਸਲਿਮ ਭਾਈਚਾਰੇ ਦੋ ਅਜਿਹੇ ਨੇਤਾ ਸਨ ਜੋ ਕਿ ਗਾਂਧੀਵਾਦੀ ਜੀਵਨ ਦੇ ਸਮਰਥਕ ਰਹੇ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਅਹਿੰਸਾ, ਸਹਿਣਸ਼ੀਲਤਾ ਅਤੇ ਸ਼ਾਤੀ ਦੇ ਸਿਧਾਤਾਂ ਨੂੰ ਅਪਣਾਇਆ।

ਗਾਂਧੀਵਾਦੀ ਵਿਚਾਰਧਾਰਾ ਵਾਲੇ ਦੋ ਮੁਸਲਮਾਨ ਨੇਤਾ
author img

By

Published : Sep 24, 2019, 7:31 AM IST

ਮਹਾਤਮਾਂ ਗਾਂਧੀ ਜਦੋਂ ਭਾਰਤ ਦੀ ਮੁੱਖ ਧਰਤੀ ਉੱਤੇ ਬ੍ਰਿਟਿਸ਼ ਉਪਨਿਵੇਸ਼ਵਾਦੀਆਂ ਵਿਰੁੱਧ ਲੜ ਰਹੇ ਸੀ ,ਉਸ ਵੇਲੇ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਨੂੰ ਉੱਤਰ-ਪੱਛਮੀ ਸਰਹੱਦੀ ਸੂਬੇ ਵਜੋਂ ਜਾਣਿਆ ਜਾਂਦਾ ਸੀ। ਇੱਕ ਹੋਰ ਮਹਾਤਮਾ ਖ਼ਾਨ, ਅਬਦੁੱਲ ਗੱਫ਼ਰ ਖ਼ਾਨ ਦੀ ਕਾਮਯਾਬੀ ਦਾ ਗਵਾਹ ਬਣ ਰਿਹਾ ਸੀ।

ਅਬਦੁੱਲ ਗੱਫ਼ਰ ਖ਼ਾਨ, ਜੋ ਕਿ ਬਾਦਸ਼ਾਹ ਖ਼ਾਨ ਅਤੇ ਬੱਚਾ ਖ਼ਾਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਇੱਕ ਮਹਾਨ ਪਸ਼ਤੂਨ ਆਜ਼ਾਦੀ ਘੁਲਾਟੀਆ ਅਤੇ ਸ਼ਾਂਤਮਈ ਵਿਅਕਤੀ ਸੀ। ਜਿਸ ਦੀ ਮਹਾਨਤਾ ਨੇ ਆਦਿਵਾਸੀ ਅਤੇ ਜਾਤੀਵਾਦ ਦੇ ਵਿਭਾਜਨ ਨੂੰ ਜਨਮ ਦਿੱਤਾ।

ਅਬਦੁੱਲ ਗੱਫ਼ਰ ਖ਼ਾਨ ਦਾ ਜਨਮ ਇੱਕ ਅਜਿਹੇ ਖ਼ੇਤਰ ਵਿੱਚ ਹੋਇਆ ਸੀ ਜੋ ਕਿ ਆਪਣੇ ਲੜਾਈ ਵਾਲੇ ਕਬੀਲੇ ਅਤੇ ਪਾਕਿਸਤਾਨ ਦੇ ਨਾਰਥ-ਵੇਸਟ ਫਰੰਟਿਅਰ ਪ੍ਰੋਵਿੰਅਸ ਦੇ ਇਤਿਹਾਸ ਲਈ ਬਦਨਾਮ ਸੀ। ਖ਼ਾਨ ਮਹਾਤਮਾ ਗਾਂਧੀ ਦਾ ਕੱਟੜ ਪੈਰੋਕਾਰ ਸੀ। ਅਹਿੰਸਾ ਅਤੇ ਸਤਿਆਗ੍ਰਹਿ ਦੇ ਲਈ ਉਸ ਦੇ ਪਿਆਰ ਕਾਰਨ ਇੱਕ ਹੋਰ ਉਪ-ਨਾਮ-ਫਰੰਟੀਅਰ ਗਾਂਧੀ ਦੀ ਉਪਜ ਹੋਈ।

ਗਾਂਧੀ ਜੀ ਦੇ ਅਹਿੰਸਾ ਅਤੇ ਸੱਤਿਆਗ੍ਰਹਿ ਦੇ ਵਿਚਾਰਾਂ ਤੋਂ ਪ੍ਰੇਰਤ, ਖ਼ਾਨ ਨੇ ਮੱਕਾ ਵਿੱਚ ਆਪਣੀ ਹੱਜ ਯਾਤਰਾ ਤੋਂ ਵਾਪਸ ਆਉਂਣ ਤੋਂ ਬਾਅਦ ਖੁਦਾਈ ਖਿਦਮਤਗਾਰ (ਰੱਬ ਦੇ ਸੇਵਕ) ਅੰਦੋਲਨ ਦੀ ਸਥਾਪਨਾ ਕੀਤੀ। ਖ਼ਾਨ ਦੇ ਪ੍ਰਤੀ ਜਨਤਾ ਦੀ ਖਿੱਚ ਦਾ ਮੁੱਖ ਕਾਰਨ ਅਖੰਡਤਾ ਅਤੇ ਅਹਿੰਸਾ ਦੇ ਰਾਹ ਪ੍ਰਤੀ ਉਸ ਦੀ ਵਚਨਬੱਧਤਾ ਅਤੇ ਅਖੰਡ ਭਾਰਤ ਪ੍ਰਤੀ ਉਸ ਦਾ ਅਟੁੱਟ ਵਿਸ਼ਵਾਸ ਸੀ।

ਇੱਕ ਵੱਡੀ ਸਫਲਤਾ ਦੇ ਰੂਪ ਵਿੱਚ ਇਸ ਅੰਦੋਲਨ ਨੇ ਉਸ ਸਮੇਂ ਸੈਂਕੜਾਂ ਵਲੰਟੀਅਰਾਂ ਨੂੰ ਆਕਰਸ਼ਤ ਕੀਤਾ। ਇਹ ਸਾਬਿਤ ਕਰਦਿਆਂ ਰਵਾਇਤੀ ਮਾਰਸ਼ਲ ਪਸ਼ਤੂਨ ਕਮਿਊਨਿਟੀ ਨੇ ਆਪਣੇ ਤਰੀਕੇ ਨਾਲ ਅਹਿੰਸਾਵਾਦੀ ਵਿਰੋਧ ਨੂੰ ਚੁਣਿਆ। ਅਬਦੁੱਲ ਗੱਫ਼ਰ ਖ਼ਾਨ ਨੇ ਸਾਲ 1928 'ਚ ਪਹਿਲੀ ਵਾਰ ਮਹਾਤਮਾ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਹ ਭਾਰਤੀ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ। ਬਹੁਤ ਜਲਦੀ ਹੀ ਉਹ ਗਾਂਧੀ ਦੇ ਸਭ ਤੋਂ ਕਰੀਬੀ ਸਹਾਇਕ ਬਣ ਗਏ। ਵੱਖ-ਵੱਖ ਪਿਛੋਕੜ ਤੋਂ ਹੋਣ ਦੇ ਬਾਵਜ਼ੂਦ ਦੋਹਾਂ ਵਿਅਕਤੀਆਂ ਨੇ ਰਾਜਨੀਤੀ ,ਧਰਮ ਅਤੇ ਸਭਿਆਚਾਰਕ ਮੁੱਦਿਆਂ 'ਤੇ ਬਹਿਸ ਕਰਦਿਆਂ ਕਈ ਘੰਟੇ ਇੱਕਠੇ ਬਿਤਾਏ।

ਗਾਂਧੀ ਜੀ ਨੂੰ ਗੱਫ਼ਰ ਖ਼ਾਨ ਦੀ ਪਾਰਦਰਸ਼ਿਤਾ ਇਮਾਨਦਾਰੀ, ਸਪਸ਼ਟ ਵਿਚਾਰਾਂ ਅਤੇ ਸਾਦਗੀ ਨਾਲ ਬੇਹਦ ਪ੍ਰਭਾਵਤ ਹੋਏ। ਉਨ੍ਹਾਂ ਦੇ ਵਿਚਾਰਾਂ ਵਿੱਚ ਉਹ ਰੱਬ ਦਾ ਇੱਕ ਸੱਚਾ ਸੇਵਕ ਸੀ। ਉਸ ਨੇ ਜ਼ਿੰਦਗੀ ਦੇ ਤਿੰਨ ਪ੍ਰਮੁੱਖ ਆਦਰਸ਼ਾਂ- ਚੰਗੇ ਵਿਵਹਾਰ , ਵਿਸ਼ਵਾਸ ਅਤੇ ਪਿਆਰ ਨੂੰ ਪ੍ਰਭਾਵਤ ਕੀਤਾ। ਗਾਂਧੀ ਅਤੇ ਖ਼ਾਨ ਨੇ ਇੱਕ ਸਾਂਝਾ ਦ੍ਰਿਸ਼ਟੀਕੋਣ ਸਾਂਝਾ ਕੀਤਾ ਜੋ ਕਿ ਉਸ ਵੇਲੇ ਹਰ ਚੀਜ਼ ਤੋਂ ਉੱਤੇ ਅਤੇ ਮਜ਼ਬੂਤ ਸੀ। ਉਨ੍ਹਾਂ ਨੇ ਇੱਕ ਸੁਤੰਤਰ, ਅਵਿਵਸਥਾਵਾਦੀ,ਧਰਮ ਨਿਰਪੱਖ ਭਾਰਤ ਦਾ ਅਜਿਹਾ ਸੁਪਨਾ ਵੇਖਿਆ ਜਿਸ ਵਿੱਚ ਹਿੰਦੂ ਅਤੇ ਮੁਸਲਿਮ ਦੋਵੇਂ ਭਾਈਚਾਰੇ ਦੇ ਲੋਕ ਸਾਂਤੀ ਨਾਲ ਰਹਿਣਗੇ।

ਅਬਦੁੱਲ ਗੱਫ਼ਰ ਖ਼ਾਨ ਦੀ ਕਹਾਣੀ ਨਾ ਸਿਰਫ ਇਸ ਦੀ ਪ੍ਰਸਿੱਧੀ ਸਗੋਂ ਇਸ ਦੇ ਸਾਧਾਰਣ ਅਤੇ ਸੌਖੇ ਅਧਿਆਤਮਕ ਨਜ਼ਰੀਏ ਅਤੇ ਅਹਿੰਸਵਾਦੀ ਵਿਰੋਧ ਲਈ ਇਤਿਹਾਸ ਵਿੱਚ ਸ਼ਾਮਲ ਹੋਵੇਗੀ। ਜਿਵੇਂ ਕਿ ਖ਼ਾਨ ਕਹਿੰਦੇ ਸੀ ਕਿ: " ਅਹਿੰਸਾ ਹੀ ਪਿਆਰ ਹੈ ਅਤੇ ਇਹ ਲੋਕਾਂ ਵਿੱਚ ਹੌਸਲਾ ਪੈਦਾ ਕਰਦਾ ਹੈ। ਜਦ ਤੱਕ ਅਹਿੰਸਾ ਦੀ ਪ੍ਰਣਾਲੀ ਨਹੀਂ ਹੁੰਦੀ ਉਦੋਂ ਤੱਕ ਦੁਨੀਆਂ ਦੇ ਲੋਕਾਂ ਵਿੱਚ ਕੋਈ ਸ਼ਾਂਤੀ ਨਹੀਂ ਆ ਸਕਦੀ।" ਗੱਫ਼ਾਰ ਖ਼ਾਨ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਇਨਸਾਨੀਅਤ ਦੀ ਸੇਵਾ ਨੂੰ ਰੱਬ ਦੀ ਸੇਵਾ ਮੰਨਦਾ ਸੀ। ਕੋਈ ਵੀ ਧਰਮ ਜਿਸ ਨੇ ਲੋਕਾਂ ਵਿੱਚ ਟਕਰਾਅ ਅਤੇ ਨਫ਼ਰਤ ਪੈਦਾ ਕੀਤੀ ਜਾਂ ਮਨੁੱਖਤਾ ਦੀ ਏਕਤਾ ਨੂੰ ਖ਼ਤਮ ਕੀਤਾ, ਖ਼ਾਨ ਨੇ ਉਸ ਨੂੰ ਸੱਚਾ ਧਰਮ ਨਾ ਹੋਣਾ ਦੱਸ ਕੇ ਉਸ ਦੀ ਨਿੰਦਿਆ ਕੀਤੀ।

ਖ਼ਾਨ ਨੇ ਵਾਰ-ਵਾਰ ਇਸ ਗੱਲ ਨੂੰ ਦੁਹਰਾਇਆ ਕਿ ਪੱਵਿਤਰ ਕੁਰਾਨ ਵਿੱਚ ਵੀ ਅਹਿੰਸਾ ਦੀ ਧਾਰਣਾ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰੱਬ ਦਾ ਹਥਿਆਰ ਹੈ, ਪਰ ਤੁਹਾਨੂੰ ਇਸ ਬਾਰੇ ਪਤਾ ਨਹੀਂ ਹੈ। ਉਸ ਹਥਿਆਰ ਨੂੰ ਸਬਰ ਅਤੇ ਧਾਰਮਿਕਤਾ ਕਿਹਾ ਜਾਂਦਾ ਹੈ। ਇਸ ਧਰਤੀ ਦੀ ਕੋਈ ਵੀ ਤਾਕਤ ਉਸ ਦਾ ਮੁਕਾਬਲਾ ਨਹੀਂ ਕਰ ਸਕਦੀ। ਗਾਂਧੀ ਜੀ ਦੇ ਸਿਧਾਤਾਂ ਨੂੰ ਮੰਨਣ ਵਾਲੇ ਦੂਜੇ ਮੁਸਲਮਾਨ ਨੇਤਾ ਮੌਲਾਨਾਅੱਬੁਲ ਕਲਾਮ ਆਜ਼ਾਦ ਸੀ, ਜੋ ਕਿ ਭਾਰਤ ਦੀ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸੁਤੰਤਰਤਾ ਸੈਨਾਨੀ ਸਨ। ਉਹ ਇਕ ਪ੍ਰਸਿੱਧ ਲੇਖਕ, ਕਵੀ ਅਤੇ ਪੱਤਰਕਾਰ ਵੀ ਸੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਮੁੱਖ ਰਾਜਨੀਤਿਕ ਨੇਤਾ ਸੀ। ਸਾਲ 1923 ਅਤੇ 1940 ਵਿੱਚ ਉਹ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ। ਮੁਸਲਮਾਨ ਹੋਣ ਦੇ ਬਾਵਜੂਦ, ਆਜ਼ਾਦ ਅਕਸਰ ਮੁਹੰਮਦ ਅਲੀ ਜਿਨਾਹ ਵਰਗੇ ਹੋਰ ਪ੍ਰਮੁੱਖ ਮੁਸਲਮਾਨ ਨੇਤਾਵਾਂ ਦੀਆਂ ਕੱਟੜ ਨੀਤੀਆਂ ਦੇ ਵਿਰੁੱਧ ਆਵਾਜ਼ ਚੁੱਕਦੇ ਸਨ।

ਮਿੱਸਤਰ, ਤੂਰਕੀ, ਸੀਰੀਆ ਅਤੇ ਫਰਾਂਸ ਦੇ ਵਿਆਪਕ ਦੌਰੇ ਤੋਂ ਬਾਅਦ ਭਾਰਤ ਪਰਤਣ ਤੋਂ ਬਾਅਦ, ਆਜ਼ਾਦ ਨੇ ਪ੍ਰਮੁੱਖ ਹਿੰਦੂ ਕ੍ਰਾਂਤੀਕਾਰੀਆਂ ਅਰੋਬਿੰਦੋ ਘੋਸ਼ ਅਤੇ ਸ਼ਿਆਮ ਸੁੰਦਰ ਚੱਕਰਵਰਤੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਉਸ ਦੇ ਕੱਟੜਪੰਥੀ ਰਾਜਨੀਤਿਕ ਵਿਚਾਰਾਂ 'ਚ ਵਾਧਾ ਕਰਨ ਵਿੱਚ ਮਦਦ ਕੀਤੀ ਅਤੇ ਉਸ ਨੇ ਭਾਰਤੀ ਰਾਸ਼ਟਰਵਾਦੀ ਲਹਿਰ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਆਜ਼ਾਦ ਨੇ ਉਨ੍ਹਾਂ ਮੁਸਲਮਾਨ ਰਾਜਨੇਤਾਵਾਂ ਦਾ ਸਖ਼ਤ ਵਿਰੋਧ ਕੀਤਾ ਜੋ ਕਿ ਕੌਮੀ ਹਿੱਤ ਵੱਲ ਧਿਆਨ ਦਿੱਤੇ ਬਗੈਰ ਫਿੱਰਕੂ ਮੁੱਦਿਆਂ ਵੱਲ ਵਧੇਰੇ ਰੁਝਾਨ ਰੱਖਦੇ ਸਨ। ਉਨ੍ਹਾਂ ਆਲ ਇੰਡੀਆ ਮੁਸਲਿਮ ਲੀਗ ਦੀ ਵਕਾਲਤ ਕੀਤੀ ਅਤੇ ਫਿੱਰਕੂ ਵੱਖਵਾਦ ਦੇ ਸਿਧਾਂਤਾਂ ਨੂੰ ਵੀ ਰੱਦ ਕਰ ਦਿੱਤਾ। ਇਸਤਾਂਬੁਲ ਵਿੱਚ ਖ਼ਲੀਫ਼ਾ ਦੀ ਮੁੜ ਸਥਾਪਤੀ ਦੀ ਮੰਗ ਕਰਨ ਵਾਲੇ ਇੱਕ ਕਾਰਜਕਰਤਾ ਵਜੋਂ, ਮੌਲਾਨਾ ਅਬੁਲ ਕਲਾਮ ਆਜ਼ਾਦ 1920 'ਚ ਆਈਐਨਸੀ ਦੁਆਰਾ ਸ਼ੁਰੂ ਕੀਤੀ ਗਈ ਖਲਾਫਤ ਅੰਦੋਲਨ ਦੇ ਨਾਲ-ਨਾਲ ਆਏ ਸਨ। ਜਿਸਨੂੰ ਨੌਨ ਕੋਪਰੇਸ਼ਨ ਦਾ ਵੱਡਾ ਮੱਦਾ ਮੰਨਿਆ ਗਿਆ।

ਮਹਾਤਮਾ ਗਾਂਧੀ ਅਤੇ ਅਸਹਿਯੋਗ ਅੰਦੋਲਨ ਵਿੱਚ ਆਪਣਾ ਸਮਰਥਨ ਦਿੰਦੇ ਹੋਏ, ਮੌਲਾਨਾ ਆਜ਼ਾਦ ਜਨਵਰੀ 1920 'ਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂਂ ਨੇ ਸਤੰਬਰ 1923 'ਚ ਕਾਂਗਰਸ ਦੇ ਵਿਸ਼ੇਸ਼ ਇਜਲਾਸ ਦੀ ਪ੍ਰਧਾਨਗੀ ਕੀਤੀ ਅਤੇ ਕਿਹਾ ਜਾਂਦਾ ਸੀ ਕਿ ਉਹ ਕਾਂਗਰਸ ਦੇ ਸਭ ਤੋਂ ਘੱਟ ਚੁਣੇ ਗਏ ਪ੍ਰਧਾਨ ਸਨ। ਮੌਲਾਨਾ ਆਜ਼ਾਦ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਇਕ ਮਹੱਤਵਪੂਰਨ ਰਾਸ਼ਟਰੀ ਨੇਤਾ ਵਜੋਂ ਉੱਭਰੇ। ਉਨ੍ਹਾਂ ਨੇ ਕਈ ਵਾਰ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੇ ਮੈਂਬਰ ਅਤੇ ਜਨਰਲ ਸਕੱਤਰ ਅਤੇ ਪ੍ਰਧਾਨਾਂ ਦੇ ਦਫਤਰਾਂ ਵਿੱਚ ਵੀ ਕੰਮ ਕੀਤਾ। ਆਜ਼ਾਦ ਨੇ ਧਰਮ ਦੇ ਅਧਾਰ ਤੇ ਵੱਖਰੇ ਵੋਟਰਾਂ ਨੂੰ ਖ਼ਤਮ ਕਰਨ ਦੀ ਵਕਾਲਤ ਵੀ ਕੀਤੀ ਅਤੇ ਧਰਮ ਨਿਰਪੱਖਤਾ ਪ੍ਰਤੀ ਵਚਨਬੱਧ ਹੋ ਕੇ ਇਕੋ ਰਾਸ਼ਟਰਵ ਬਣਾਏ ਜਾਣ ਦੀ ਮੰਗ ਕੀਤੀ।

ਮੌਲਾਨਾ ਆਜ਼ਾਦ ਧਰਮਾਂ ਦੀ ਸਹਿ-ਮੌਜੂਦਗੀ ਦੇ ਪੱਕੇ ਵਿਸ਼ਵਾਸੀ ਸਨ। ਉਨ੍ਹਾਂ ਦਾ ਸੁਪਨਾ ਇੱਕ ਏਕਤਾ ਵਾਲੇ ਸੁਤੰਤਰ ਭਾਰਤ ਦਾ ਸੀ ।ਜਿੱਥੇ ਹਿੰਦੂ ਅਤੇ ਮੁਸਲਮਾਨ ਸ਼ਾਂਤੀਪੂਰਵਕ ਇਕੱਠੇ ਰਹਿ ਸਕਣ। ਹਾਲਾਂਕਿ ਆਜ਼ਾਦ ਦਾ ਇਹ ਦ੍ਰਿਸ਼ਟੀਕੋਣ ਭਾਰਤ ਦੀ ਵੰਡ ਤੋਂ ਬਾਅਦ ਚੂਰ-ਚੂਰ ਹੋ ਗਿਆ ਸੀ, ਪਰ ਉਹ ਸਹਿ-ਹੋਂਦ ਅਤੇ ਸਹਿਣਸ਼ੀਲਤਾ ਵਿੱਚ ਵਿਸ਼ਵਾਸ ਰੱਖਦੇ ਸੀ। ਉਹ ਦਿੱਲੀ 'ਚ ਜਾਮੀਆ ਮਿਲੀਆ ਇਸਲਾਮੀਆ ਦੇ ਸੰਸਥਾਪਕ ਅਤੇ ਸਾਥੀ ਖਿਲਾਫ਼ ਨੇਤਾਵਾਂ ਦੇ ਨਾਲ ਸਨ, ਇਹ ਸੰਸਥਾ ਅੱਜ ਇੱਕ ਮਸ਼ਹੂਰ ਯੂਨੀਵਰਸਿਟੀ ਵਿੱਚ ਤਬਦੀਲ ਹੋ ਗਈ ਹੈ, ਜਿਸ ਨੇ ਸਾਰੇ ਰੰਗਾਂ ਦੇ ਭਾਰਤੀਆਂ ਨੂੰ ਸਿੱਖਿਅਤ ਕੀਤਾ ਅਤੇ ਉਨ੍ਹਾਂ ਨੂੰ ਇਸ ਦੇ ਸੰਸਥਾਪਕਾਂ ਦੀ ਭਾਵਨਾ ਅਤੇ ਸਿੱਖਿਆਵਾਂ ਨਾਲ ਜੋੜਿਆ ਕੇ ਰੱਖਿਆ ਹੈ।

Intro:Body:

WRITEUP

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.