ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲੰਘੇ ਕੱਲ੍ਹ ਸਾਬਕਾ ਚੀਫ਼ ਜਸਟਿਸ ਰੰਜਨ ਗਗੋਈ ਦਾ ਨਾਂਅ ਰਾਜਸਭਾ ਲਈ ਨਾਮਜ਼ਦ ਕੀਤਾ ਹੈ। ਇਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਇਕਦਮ ਚਰਚਾ ਛਿੜ ਗਈ ਹੈ।
ਇਸ ਚਰਚਾ ਦੇ ਦੌਰਾਨ ਸਾਬਕਾ ਚੀਫ਼ ਜਸਟਿਸ ਗਗੋਈ ਦਾ ਇੱਕ ਬਿਆਨ ਸਾਹਮਣ ਆਇਆ ਹੈ ਕਿ ਉਹ ਰਾਜਸਭਾ ਦੇ ਮੈਂਬਰ ਬਣਨ ਤੋਂ ਬਾਅਦ ਇਸ ਗੱਲ ਦਾ ਜਵਾਬ ਦੇਣਗੇ। ਕਿ ਉਨ੍ਹਾਂ ਨੇ ਕਿਉਂ ਮੈਂਬਰਸ਼ਿਪ ਸਵਿਕਾਰ ਕੀਤੀ ਹੈ।
ਉਨ੍ਹਾਂ ਕਿਹਾ, "ਮੈਂ ਸ਼ਾਇਦ ਕੱਲ੍ਹ (ਬੁੱਧਵਾਰ) ਦਿੱਲੀ ਜਾਵਾਂ, ਮੈਨੂੰ ਸਹੁੰ ਚੱਕ ਲੈਣ ਦਿਓ, ਬਾਅਦ ਵਿੱਚ ਮੈਂ ਤਰਤੀਬ ਨਾਲ ਮੀਡੀਆ ਨੂੰ ਦੱਸਾਂਗਾ ਕਿ ਮੈਂ ਰਾਜ ਸਭਾ ਦੀ ਮੈਂਬਰਸ਼ਿਪ ਕਿਉਂ ਸਵੀਕਾਰ ਕੀਤੀ।"
ਜ਼ਿਕਰ ਕਰ ਦਈਏ ਕਿ ਚੀਫ਼ ਜਸਟਿਸ 17 ਨਵੰਬਰ 2019 ਨੂੰ ਆਪਣੇ ਅਹੁਦੇ ਤੋਂ ਫ਼ਾਰਗ ਹੋਏ ਸੀ। ਆਪਣੇ ਕਾਰਜਕਾਲ ਦੌਰਾਨ ਗਗੋਈ ਨੇ ਕਈ ਅਹਿਮ ਮਾਮਲਿਆਂ ਤੇ ਫ਼ੈਸਲੇ ਸੁਣਾਏ ਸੀ।
ਰਾਜ ਸਭਾ ਵਿੱਚ ਨਾਮਜ਼ਦਗੀ ਤੋਂ ਬਾਅਦ ਚੀਫ਼ ਜਸਟਿਸ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਏ ਹਨ। ਇੱਥੋਂ ਤੱਕ ਕਿ ਸ਼ੋਸਲ ਮੀਡੀਆ ਉੱਤੇ ਇਹ ਚਰਚਾ ਛਿੜ ਗਈ ਹੈ ਕਿ, ਕਿਤੇ ਰਾਮ ਮੰਦਰ ਦਾ ਫ਼ੈਸਲਾ ਇੱਕ ਰਾਜ ਸਭਾ ਸੀਟ ਦੇ ਪਿੱਛੇ ਤਾਂ ਨਹੀਂ ਕੀਤਾ ਗਿਆ। ਹਾਲਾਂਕਿ ਜ਼ਿਆਦਾਤਰ ਸ਼ੋਸਲ ਮੀਡੀਆ ਦੀਆਂ ਗੱਲਾਂ ਹਵਾਈ ਤੀਰ ਹੁੰਦੀਆਂ ਹਨ, ਇਹ ਤਾਂ ਹੁਣ ਸਾਬਕਾ ਜਸਟਿਸ ਹੀ ਦੱਸਣਗੇ ਕਿ ਉਨ੍ਹਾਂ ਦਾ ਇਸ ਪਿੱਛੇ ਕੀ ਮਕਸਦ ਸੀ।