ਰਾਏਪੁਰ: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਬੇਟੇ ਅਮਿਤ ਜੋਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਅਟੈਕ ਹੋਣ ਤੋਂ ਬਾਅਦ ਰਾਏਪੁਰ ਦੇ ਸ੍ਰੀ ਨਾਰਾਇਣਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
-
छत्तीसगढ़ के पूर्व मुख्यमंत्री @ajitjogi_cg जी के स्वास्थ्य के बारे में उनके सुपुत्र अमित जोगी जी से फ़ोन पर बात हुई।
— Bhupesh Baghel (@bhupeshbaghel) May 9, 2020 " class="align-text-top noRightClick twitterSection" data="
मैंने उनके शीघ्र स्वास्थ्य लाभ की कामना की है।
">छत्तीसगढ़ के पूर्व मुख्यमंत्री @ajitjogi_cg जी के स्वास्थ्य के बारे में उनके सुपुत्र अमित जोगी जी से फ़ोन पर बात हुई।
— Bhupesh Baghel (@bhupeshbaghel) May 9, 2020
मैंने उनके शीघ्र स्वास्थ्य लाभ की कामना की है।छत्तीसगढ़ के पूर्व मुख्यमंत्री @ajitjogi_cg जी के स्वास्थ्य के बारे में उनके सुपुत्र अमित जोगी जी से फ़ोन पर बात हुई।
— Bhupesh Baghel (@bhupeshbaghel) May 9, 2020
मैंने उनके शीघ्र स्वास्थ्य लाभ की कामना की है।
ਹਸਪਤਾਲ ਵਿੱਚ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸ੍ਰੀ ਨਾਰਾਇਣਾ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਛੱਤੀਸਗੜ੍ਹ ਦੇ ਸਾਬਕਾ ਸੀਐਮ ਅਜੀਤ ਜੋਗੀ ਨੂੰ ਘਰ ਵਿੱਚ ਅਟੈਕ ਹੋਇਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਹੈ।
ਇਸ ਦੌਰਾਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅਮਿਤ ਜੋਗੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਹੈ ਅਤੇ ਅਜੀਤ ਜੋਗੀ ਦੀ ਸਿਹਤ ਬਾਰੇ ਪੁੱਛਗਿੱਛ ਕੀਤੀ ਹੈ।
ਭੁਪੇਸ਼ ਬਘੇਲ ਨੇ ਟਵੀਟ ਕੀਤਾ, 'ਮੇਰੀ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਬੇਟੇ ਅਮਿਤ ਜੋਗੀ ਜੀ ਨਾਲ ਫ਼ੋਨ ਉੱਤੇ ਗੱਲਬਾਤ ਹੋਈ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।'
ਮੁੱਖ ਮੰਤਰੀ ਬਘੇਲ ਨੇ ਅਮਿਤ ਜੋਗੀ ਨੂੰ ਭਰੋਸਾ ਦਿਵਾਇਆ ਕਿ ਅਜੀਤ ਜੋਗੀ ਦੀ ਸਿਹਤ ਨੂੰ ਲੈ ਕੇ ਰਾਜ ਸਰਕਾਰ ਵੱਲੋਂ ਹਰ ਸੰਭਵ ਪਹਿਲ ਕੀਤੀ ਜਾਵੇਗੀ।