ਹੈਦਰਾਬਾਦ: ਭਾਰਤ-ਚੀਨ ਦੀ ਲਾਈਨ ਆਫ਼ ਕੰਟਰੋਲ 'ਤੇ ਸਰਹੱਦੀ ਤਣਾਅ ਹੁਣ ਆਪਣੇ ਚੌਥੇ ਹਫ਼ਤੇ ਵਿੱਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਨੇ ਐਲਏਸੀ 'ਤੇ ਤਕਰੀਬਨ 4000 ਸੈਨਾ ਤੇ ਕਾਫ਼ੀ ਉਪਕਰਣਾਂ ਨੂੰ ਜਮ੍ਹਾ ਕਰ ਰੱਖਿਆ ਹੈ। ਕੁੱਝ ਦਿਨ ਪਹਿਲਾਂ ਹੋਈ ਦੋਵਾਂ ਪੱਖਾਂ ਦੀ ਲੜਾਈ ਵਿੱਚ ਭਾਰਤੀ ਤੇ ਚੀਨ ਸੈਨਿਕ ਜ਼ਖ਼ਮੀ ਹੋਏ ਹਨ। ਬੀਜਿੰਗ ਤੋਂ ਉੱਚ ਪੱਧਰ ਦੀ ਮਨਜ਼ੂਰੀ ਦੇ ਬਿਨ੍ਹਾਂ ਇਸ ਪ੍ਰਕਾਰ ਦੀ ਘੂਸਪੈਠ ਸੰਭਵ ਨਹੀਂ ਸੀ।
ਸਭ ਤੋਂ ਪਹਿਲਾਂ ਇਸ ਦਾ ਪਿਛੋਕੜ ਸਮਝਣਾ ਜ਼ਰੂਰੀ ਹੈ। ਚੀਨ ਇਸ ਤਰ੍ਹਾਂ ਦੀ ਗਲੋਬਲ ਦ੍ਰਿੜਤਾ ਦਾ ਆਦੀ ਨਹੀਂ ਹੈ, ਜਿਸ ਦਾ ਉਹ ਵਰਤਮਾਨ ਵਿੱਚ ਅਨੁਭਵ ਕਰ ਰਿਹਾ ਹੈ। ਵਿਸ਼ਵ ਵਿੱਚ ਉਸ ਦਾ ਵਕਾਰ ਘਟ ਗਿਆ ਹੈ। ਇਸ ਨੂੰ 1918-20 ਦੇ ਸਪੈਨਿਸ਼ ਫਲੂ ਤੋਂ ਬਾਅਦ ਮਨੁੱਖਜਾਤੀ ਲਈ ਸਭ ਤੋਂ ਖ਼ਤਰਨਾਕ ਮਹਾਂਮਾਰੀ ਦੇ ਜਨਮ ਸਥਾਨ ਵਜੋਂ ਵੇਖਿਆ ਜਾ ਰਿਹਾ ਹੈ। ਵਿਦੇਸ਼ੀ ਨਿਵੇਸ਼ ਅਤੇ ਉਦਯੋਗ ਉਸ ਤੋਂ ਕੰਨੀ ਕਤਰਾ ਰਹੇ ਹਨ। ਪੇਈਚਿੰਗ ਬਾਰੇ ਵਿਸ਼ਵਵਿਆਪੀ ਧਾਰਨਾ ਹੈ ਕਿ ਇਹ ਦੂਜੇ ਦੇਸ਼ਾਂ 'ਤੇ ਧੌਂਸ ਜਮਾਉਂਦਾ ਹੈ।
ਆਪਣੀ ਵੀਟੋ ਸ਼ਕਤੀ ਦੇ ਜ਼ੋਰ 'ਤੇ ਇਸ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰੀਸ਼ਦ ਨੂੰ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਰੋਸ ਬਾਰੇ ਵਿਚਾਰ ਵਟਾਂਦਰੇ ਤੋਂ ਵੀ ਰੋਕ ਦਿੱਤਾ ਸੀ। ਹਾਲਾਂਕਿ ਯੂਰਪੀਅਨ ਯੂਨੀਅਨ ਵੱਲੋਂ ਵਰਲਡ ਹੈਲਥ ਅਸੈਂਬਲੀ ਨੂੰ ਭੇਜੇ ਗਏ ਇਕਰਾਰਨਾਮੇ ਕਰਕੇ ਉਸ ਨੂੰ ਪਿੱਛੇ ਹਟਨਾ ਪਿਆ ਸੀ। ਮਈ 2018-19 ਵਿੱਚ ਹੋਈ ਮੀਟਿੰਗ ਵਿੱਚ ਇਸ ਨੂੰ 120 ਦੇਸ਼ਾਂ ਦਾ ਸਮਰਥਨ ਮਿਲਿਆ। ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਾਨਫ਼ਰੰਸ ਸੰਬੋਧਨ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ਵਿੱਚ ਉਸ ਨੇ ਸਹਿਯੋਗ ਕਰਨ ਦੇ ਅਸਪਸ਼ਟ ਵਾਅਦੇ ਕੀਤੇ, ਜਿਸ ਲਈ ਚੀਨ ਮਸ਼ਹੂਰ ਹੈ। ਜਿਨਪਿੰਗ ਨੇ ਸਮੱਸਿਆ ਦੇ ਹੱਲ ਦੇ ਬਦਲੇ ਵਿੱਚ ਅਫਰੀਕਾ 'ਚ ਸਿਹਤ ਸੰਭਾਲ ਲਈ 2 ਅਰਬ ਡਾਲਰ ਦੇਣ ਦਾ ਵਾਅਦਾ ਕੀਤਾ।
ਚੀਨ ਵਿਸ਼ਵ ਲੀਡਰਸ਼ਿਪ ਦੀ ਦੌੜ ਵਿੱਚ ਅਮਰੀਕਾ ਦਾ ਕੱਟੜ ਵਿਰੋਧੀ ਹੈ। ਆਧੁਨਿਕ ਤਕਨਾਲੌਜੀ ਦੇ ਮਾਮਲੇ ਵਿੱਚ ਅਮਰੀਕਾ ਨਾਲ ਸਬੰਧ ਤੋੜਨ ਤੋਂ ਬਾਅਦ ਹੁਣ ਇਸ ਨੇ ਬਾਕੀ ਦੁਨੀਆਂ ਨਾਲ ਆਰਥਿਕ ਸਬੰਧ ਵੀ ਤੋੜਨੇ ਸ਼ੁਰੂ ਕਰ ਦਿੱਤੇ ਹਨ। ਚੀਨ ਵਿੱਚ ਲੋਕਾਂ ਦਾ ਮਨ ਖੱਟਾ ਹੋ ਗਿਆ ਹੈ। ਚੀਨ ਦੀ ਲੀਡਰਸ਼ਿਪ ਦਬਾਅ ਹੇਠ ਹੈ ਅਤੇ ਅਮਰੀਕੀ ਕਾਂਗਰਸ ਚੀਨ ਤੋਂ ਕਈ ਖਰਬ ਡਾਲਰ ਮੁਆਵਜ਼ੇ ਦੀ ਮੰਗ ਕਰਨ ਦੇ ਪ੍ਰਸਤਾਵ ਬਾਰੇ ਸੋਚ ਰਹੀ ਹੈ।
ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਹਮਲਾਵਰ ਰੁਖ਼ ਅਪਣਾਉਂਦਿਆਂ ਬਿਆਨ ਵਿੱਚ ਕਿਹਾ ਕਿ ਅਮਰੀਕਾ ਵਿੱਚ ਇੱਕ ਰਾਜਨੀਤਿਕ ਵਾਇਰਸ ਫੈਲ ਰਿਹਾ ਹੈ, ਜੋ ਚੀਨ ਨੂੰ ਬਦਨਾਮ ਕਰਨ ਲਈ ਹਰ ਮੌਕੇ ਦੀ ਵਰਤੋਂ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕੋਈ ਹੋਰ ਦੇਸ਼ ਥੱਲੇ ਲੱਗ ਕੇ ਅੰਤਰਰਾਸ਼ਟਰੀ ਭਾਈਚਾਰੇ ਨਾਲ ਆਪਣੇ ਸੰਬੰਧਾਂ ਨੂੰ ਚੰਗਾ ਬਣਾ ਲੈਂਦਾ, ਪਰ ਚੀਨ ਨੇ ਅਜਿਹਾ ਨਹੀਂ ਕੀਤਾ। ਉਸ ਨੇ ਦੱਖਣੀ ਚੀਨ ਸਾਗਰ 'ਚ ਹਮਲਾਵਰ ਰੁਖ਼ ਅਪਣਾ ਕੇ ਉਲੰਘਣਾ ਕੀਤੀ, ਤਾਇਵਾਨ ਨੂੰ ਡਰਾਇਆ ਅਤੇ ਹਾਂਗਕਾਂਗ ਦੀ ਖ਼ੁਦਮੁਖਤਿਆਰੀ 'ਤੇ ਰੋਕ ਲਗਾਉਣ ਅਤੇ ਦੁਸ਼ਮਣੀ ਅਵਾਜ਼ਾਂ ਨੂੰ ਦਬਾਉਣ ਲਈ ਨਵੇਂ ਸੁਰੱਖਿਆ ਕਾਨੂੰਨਾਂ ਨੂੰ ਲਾਗੂ ਕੀਤਾ। ਯੂਐਸ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਕਿ ਜ਼ਮੀਨੀ ਹਕੀਕਤ ਇਹ ਦਰਸਾਉਂਦੀ ਹੈ ਕਿ ਹਾਂਗਕਾਂਗ ਹੁਣ ਖ਼ੁਦਮੁਖਤਿਆਰ ਨਹੀਂ ਹੈ ਅਤੇ ਉਸ 'ਤੇ ਵਿਰੋਧ ਜਤਾਇਆ ਜਾ ਸਕਦਾ ਹੈ।
ਹੁਣ ਭਾਰਤ ਅਤੇ ਚੀਨ ਵਿਚਾਲੇ ਮੌਜੂਦਾ ਤਣਾਅ ਵੱਲ ਨਜ਼ਰ ਮਾਰੀਏ ਤਾਂ ਹਰ ਸਾਲ 400-500 ਹਮਲੇ ਹੁੰਦੇ ਹਨ, ਜਿਨ੍ਹਾਂ ਨਾਲ ਤੁਰੰਤ ਨਜਿੱਠਿਆ ਜਾਂਦਾ ਹੈ, ਪਰ ਹਾਲ ਹੀ ਵਿੱਚ ਅਜਿਹੀਆਂ ਘਟਨਾਵਾਂ ਕੁੱਝ ਜ਼ਿਆਦਾ ਹੀ ਵਾਪਰ ਰਹੀਆਂ ਹਨ। 2017 ਵਿੱਚ ਡੋਕਲਾਮ ਪਠਾਰ 'ਤੇ ਵਾਪਰੀ ਘਟਨਾ ਨੂੰ ਸੁਲਝਾਉਣ ਵਿੱਚ 72 ਦਿਨ ਲੱਗ ਗਏ। ਇਸ ਵਾਰ ਤਣਾਅ ਵਿੱਚ ਸਭ ਤੋਂ ਵੱਡਾ ਫ਼ਰਕ ਸਮੇਂ ਦਾ, ਪੈਮਾਨੇ ਦਾ, ਫੌਜੀ ਇਕੱਠ ਕਰਨ ਅਤੇ ਇਰਾਦੇ ਦਾ ਹੈ।
ਹਾਲ ਵਿੱਚ ਗਲਵਾਨ ਦੀ ਘਾਟੀ ਅਤੇ ਪਾਂਗੋਂਗ ਦੀ ਝੀਲ ਨੂੰ ਮਿਲਾ ਕੇ 4 ਖੇਤਰਾਂ ਵਿੱਚ ਤਣਾਅ ਚੱਲ ਰਿਹਾ ਹੈ। ਚੀਨ ਵੱਲੋਂ ਭਾਰਤ ਨੂੰ ਚੁਣੌਤੀ ਦੇਣ ਦੇ ਕਈ ਕਾਰਨ ਹਨ। ਇੱਕ ਤਾਂ ਇਹ ਕਿ ਜੋ ਕੋਰੋਨਾ ਵਾਇਰਸ ਕਾਰਨ ਉਸ ਦੀ ਛਵੀ ਨੂੰ ਦਾਗ ਲੱਗਿਆ ਹੈ, ਉਸ ਕਾਰਨ ਉਹ ਆਪਣੇ ਆਪ ਨੂੰ ਇੱਕ ਸ਼ਕਤੀਸ਼ਾਲੀ ਆਗੂ ਦੇ ਰੂਪ ਵਿੱਚ ਦਿਖਾਉਣਾ ਚਾਹੁੰਦਾ ਹੈ। ਦੂਜਾ ਇਹ ਕਿ ਬੀਜਿੰਗ ਦੁਨੀਆ ਨੂੰ ਚੀਨ ਕੇਂਦ੍ਰਿਤ ਬਣਾਉਣਾ ਚਾਹੁੰਦਾ ਹੈ, ਜਿਸ ਵਿੱਚ ਭਾਰਤ ਰੋੜਾ ਬਣਿਆ ਹੋਇਆ ਹੈ। ਤੀਜਾ ਇਹ ਕਿ ਚੀਨ ਨੂੰ ਪਤਾ ਹੈ ਕਿ ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦਾ ਬੋਝ ਹੈ। ਚੌਥਾ ਉਹ ਇਹ ਦਿਖਾਉਣਾ ਚਾਹੁੰਦਾ ਹੈ ਕਿ ਦੁਨੀਆ ਭਰ ਵਿੱਚ ਜੋ ਵੀ ਉਸ ਦੀ ਆਲੋਚਨਾ ਹੋ ਰਹੀ ਹੈ, ਉਸ ਨਾਲ ਉਸ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ। ਪੰਜਵਾਂ ਉਹ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੇ ਕੋਈ ਚੀਨ ਦਾ ਵਿਰੋਧ ਕਰਦਾ ਹੈ, ਤਾਂ ਇਸਦੇ ਨਤੀਜੇ ਗੰਭੀਰ ਹੋ ਸਕਦੇ ਹਨ। ਛੇਵਾਂ ਇਹ ਕਿ ਚੀਨ ਨਾ ਸਿਰਫ ਭਾਰਤ ਬਲਕਿ ਸਮੁੱਚੇ ਵਿਸ਼ਵ ਭਾਈਚਾਰੇ ਦੇ ਦ੍ਰਿੜ ਇਰਾਦੇ ਨੂੰ ਪਰਖਣਾ ਚਾਹੁੰਦਾ ਹੈ।
ਇਹ ਜਾਪਦਾ ਹੈ ਕਿ ਰਾਸ਼ਟਰਪਤੀ ਜਿਨਪਿੰਗ ਉੱਚੇ ਦਾਅ ਦੇ ਖ਼ਤਰਨਾਕ ਕਦਮ ਚੁੱਕ ਰਹੇ ਹਨ। ਚੀਨੀ ਭਾਸ਼ਾ ਦੀ ਨਿਊਜ਼ ਏਜੰਸੀ ਅਧਿਕਾਰਤ ਪ੍ਰਚਾਰ ਕਰ ਰਹੀ ਹੈ ਅਤੇ ਭਾਰਤ ਨੂੰ ਹਮਲਾਵਰ ਕਹਿ ਰਹੀ ਹੈ।
26 ਮਈ ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ, ਜਿਨਪਿੰਗ ਨੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਸ਼ ਦਾ ਨਾਮ ਲਏ 'ਯੁੱਧ ਲਈ ਤਿਆਰ' ਰਹਿਣ ਦਾ ਸੱਦਾ ਦਿੱਤਾ। ਖੁਸ਼ਕਿਸਮਤੀ ਨਾਲ ਦੋਹਾਂ ਪਾਸਿਆਂ ਲਈ ਕਈ ਦੁਵੱਲੀ ਫੌਜੀ, ਕੂਟਨੀਤਕ ਅਤੇ ਰਾਜਨੀਤਿਕ ਸੰਵਾਦ ਪ੍ਰਣਾਲੀਆਂ ਉਪਲਬਧ ਹਨ, ਜੋ ਪਹਿਲਾਂ ਹੀ ਸਰਗਰਮ ਹਨ। ਉਮੀਦ ਹੈ ਕਿ ਇਸ ਮਸਲੇ ਦਾ ਸ਼ਾਂਤਮਈ ਢੰਗ ਨਾਲ ਹੱਲ ਕੀਤਾ ਜਾਵੇਗਾ। ਫਿਰ ਵੀ ਇਹ ਤੱਥ ਛੁਪਾਇਆ ਨਹੀਂ ਜਾ ਸਕਦਾ ਕਿ ਭਾਰਤ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ।