ਨਵੀਂ ਦਿੱਲੀ: ਅਮਰੀਕਾ ਦੇ ਹਵਾਈ ਹਮਲੇ ਵਿਚ ਇਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੋਈ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਬੀਤੀ ਰਾਤ ਇਰਾਨ ਨੇ ਇਰਾਕ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਦੋ ਏਅਰਬੇਸ 'ਤੇ ਕਰੀਬ ਦਰਜਨ ਭਰ ਮਿਜ਼ਾਈਲਾਂ ਦਾਗ ਦਿੱਤੀਆਂ ਹਨ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਇਰਾਕ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਇਰਾਕ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਰਾਕ ਦੀ ਹਰ ਗੈਰ-ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨ ਅਤੇ ਨਾਲ ਉਨ੍ਹਾਂ ਨੇ ਇਰਾਕ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਟਵੀਟ ਵਿੱਚ ਲਿਖਿਆ, ਬਗਦਾਦ ਵਿੱਚ ਸਾਡਾ ਦੂਤਘਰ ਅਤੇ ਅਰਬਿਲ ਵਿੱਚ ਕੌਂਸਲੇਟ ਇਰਾਕ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਸਾਰੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਆਮ ਤੌਰ 'ਤੇ ਕੰਮ ਕਰਦਾ ਰਹੇਗਾ।
-
Our Embassy in Baghdad and Consulate in Erbil will continue to function normally to provide all services to Indians residing in Iraq.2/2
— Raveesh Kumar (@MEAIndia) January 8, 2020 " class="align-text-top noRightClick twitterSection" data="
">Our Embassy in Baghdad and Consulate in Erbil will continue to function normally to provide all services to Indians residing in Iraq.2/2
— Raveesh Kumar (@MEAIndia) January 8, 2020Our Embassy in Baghdad and Consulate in Erbil will continue to function normally to provide all services to Indians residing in Iraq.2/2
— Raveesh Kumar (@MEAIndia) January 8, 2020
ਸਰਕਾਰੀ ਸੂਤਰਾਂ ਦੇ ਅਨੁਸਾਰ ਭਾਰਤੀ ਜਹਾਜ਼ਾਂ ਨੂੰ ਵੀ ਇਸ ਖੇਤਰ ਵਿਚ ਤਣਾਅ ਤੋਂ ਬਾਅਦ ਈਰਾਨ, ਇਰਾਕ ਅਤੇ ਖਾੜੀ ਦੇ ਹਵਾਈ ਖੇਤਰ ਤੋਂ ਬਚਣ ਲਈ ਕਿਹਾ ਗਿਆ ਹੈ।
-
Government Sources: India tells all Indian carriers to avoid airspace of Iran, Iraq and the Gulf following tension in the region pic.twitter.com/ePTl7Vxjdr
— ANI (@ANI) January 8, 2020 " class="align-text-top noRightClick twitterSection" data="
">Government Sources: India tells all Indian carriers to avoid airspace of Iran, Iraq and the Gulf following tension in the region pic.twitter.com/ePTl7Vxjdr
— ANI (@ANI) January 8, 2020Government Sources: India tells all Indian carriers to avoid airspace of Iran, Iraq and the Gulf following tension in the region pic.twitter.com/ePTl7Vxjdr
— ANI (@ANI) January 8, 2020
ਇਹ ਵੀ ਪੜੋ: ਇਰਾਕ 'ਚ ਅਮਰੀਕੀ ਏਅਰਬੇਸ ‘ਤੇ ਮਿਜ਼ਾਈਲੀ ਹਮਲੇ ਮਗਰੋਂ ਟਰੰਪ ਨੇ ਕਿਹਾ, All is well
ਦੱਸ ਦੇਈਏ ਕਿ ਇਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਤੋਂ ਬਾਅਦ ਇਰਾਨ ਨੇ ਇਰਾਕ ਵਿੱਚ ਅਮਰੀਕੀ ਫੌਜ ਵੱਲੋਂ ਇਸਤੇਮਾਲ ਕੀਤੀਆਂ ਜਾ ਰਹੀਆ ਦੋ ਏਅਰਬੇਸ 'ਤੇ ਕਰੀਬ ਦਰਜਨ ਭਰ ਮਿਜ਼ਾਈਲਾਂ ਦਾਗ ਦਿੱਤੀਆਂ ਹਨ। ਜਿਸ ਤੋਂ ਬਾਅਦ ਇਰਾਨ ਅਤੇ ਅਮਰੀਕਾ ਵਿਚਾਲੇ ਪਹਿਲਾਂ ਨਾਲੋਂ ਹਾਲਾਤ ਜ਼ਿਆਦਾ ਤਣਾਅ ਪੂਰਨ ਹੋ ਗਏ ਹਨ। ਅਮਰੀਕਾ ਅਤੇ ਇਰਾਨ ਵਿਚਾਲੇ ਯੁੱਧ ਦੀ ਸਥਿਤੀ ਪੈਦਾ ਹੋ ਗਈ ਹੈ।