ETV Bharat / bharat

Fit India dialogue 2020: ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਕੋਹਲੀ ਨੂੰ ਫਿਟਨੈਸ ਬਾਰੇ ਕੀਤੇ ਸਵਾਲ - ਫਿਟ ਇੰਡੀਆ ਮੁਹਿੰਮ ਦੀ ਪਹਿਲੀ ਵਰ੍ਹੇਗੰਢ

ਪ੍ਰਧਾਨ ਮੰਤਰੀ ਨੇ ਵਿਰਾਟ ਤੋਂ ਉਸ ਦੀ ਫਿਟਨੈਸ ਰੁਟੀਨ ਦੇ ਬਾਰੇ ਵਿੱਚ ਪੁੱਛਿਆ ਤਾਂ ਕੋਹਲੀ ਨੇ ਜਵਾਬ ਦਿੱਤਾ ਕਿ ਫਿਟ ਇੰਡੀਆ ਮੁਹਿੰਮ ਨਾਲ ਹਰ ਕਿਸੇ ਦਾ ਕਾਫ਼ੀ ਫਾਇਦਾ ਹੋ ਰਿਹਾ ਹੈ। ਖੇਡ ਦੀ ਜ਼ਰੂਰਤ ਬਹੁਤ ਤੇਜ਼ੀ ਨਾਲ ਬਦਲ ਰਹੀ ਸੀ ਤੇ ਅਸੀਂ ਉਸ ਨੂੰ ਪੂਰਾ ਨਹੀਂ ਕਰ ਪਾ ਰਹੇ ਸੀ।

ਤਸਵੀਰ
ਤਸਵੀਰ
author img

By

Published : Sep 24, 2020, 5:04 PM IST

ਹੈਦਰਾਬਾਦ: ਫਿਟ ਇੰਡੀਆ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕੀਤੀ ਹੈ। ਪੀਐਮ ਮੋਦੀ ਨੇ ਕੋਹਲੀ ਨੂੰ ਕਿਹਾ ਕਿ ਤੁਹਾਡਾ ਨਾਂਅ ਅਤੇ ਕੰਮ ਦੋਵੇਂ ਮਹਾਨ ਹਨ। ਫਿਟ ਇੰਡੀਆ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਕੋਹਲੀ ਸਮੇਤ ਕਈ ਵੱਡੀਆਂ ਸ਼ਖ਼ਸੀਅਤਾਂ ਵੀਡੀਓ ਕਾਨਫ਼ਰੰਸ ਰਾਹੀਂ ਪ੍ਰਧਾਨ ਮੰਤਰੀ ਮੋਦੀ ਨਾਲ ਜੁੜ ਗਈਆਂ।

ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਵਿਰਾਟ ਤੋਂ ਉਨ੍ਹਾਂ ਦੀ ਫਿਟਨੈਸ ਰੁਟੀਨ ਬਾਰੇ ਪੁੱਛਿਆ ਤਾਂ ਕੋਹਲੀ ਨੇ ਜਵਾਬ ਦਿੱਤਾ, 'ਹਰ ਕੋਈ ਫਿਟ ਇੰਡੀਆ ਮੁਹਿੰਮ ਦਾ ਬਹੁਤ ਫਾਇਦਾ ਲੈ ਰਿਹਾ ਹੈ।' ਖੇਡ ਦੀ ਜ਼ਰੂਰਤ ਬਹੁਤ ਤੇਜ਼ੀ ਨਾਲ ਬਦਲ ਰਹੀ ਸੀ ਅਤੇ ਅਸੀਂ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ। ਅਸੀਂ ਉਸ ਫਿਟਨੈਸ ਦੇ ਕਾਰਨ ਪਿੱਛੇ ਵੱਲ ਜਾ ਰਹੇ ਸੀ। ਮੈਂ ਮਹਿਸੂਸ ਕੀਤਾ ਹੈ ਕਿ ਤੰਦਰੁਸਤੀ ਪਹਿਲ ਹੋਣੀ ਚਾਹੀਦੀ ਹੈ। ਅੱਜ, ਫਿਟਨੈਸ ਸੈਸ਼ਨ ਨੂੰ ਖਾਲੀ ਲੰਘ ਜਾਣ ਉੱਤੇ ਬੁਰਾ ਮਹਿਸੂਸ ਹੁੰਦਾ ਹੈ।'

ਵਿਰਾਟ ਕੋਹਲੀ
ਵਿਰਾਟ ਕੋਹਲੀ

ਪ੍ਰਧਾਨ ਮੰਤਰੀ ਮੋਦੀ ਨੇ ਮਜ਼ਾਕ ਵਿੱਚ ਛੋਲੇ-ਭਟੂਰੇ ਬਾਰੇ ਗੱਲ ਕੀਤੀ। ਇਸ ਦੇ ਜਵਾਬ ਵਿੱਚ ਕੋਹਲੀ ਨੇ ਕਿਹਾ, 'ਹਾਂ, ਇਹ ਸਭ ਛੱਡਣਾ ਜ਼ਰੂਰੀ ਸੀ। ਮੇਰੀ ਇੱਕ ਬੁਰੀ ਆਦਤ ਸੀ। ਜਦੋਂ ਵੀ ਮੈਂ ਅਭਿਆਸ ਕਰਨ ਜਾਂਦਾ ਸੀ ਤਾਂ ਬਾਹਰ ਖਾਣਾ ਖਾਂਦਾ ਸੀ। ਇਹ ਸਾਰੀਆਂ ਚੀਜ਼ਾਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਡਾਈਟ ਬਹੁਤ ਮਹੱਤਵਪੂਰਨ ਹੈ।'

ਵਿਰਾਟ ਕੋਹਲੀ
ਵਿਰਾਟ ਕੋਹਲੀ

ਵਿਰਾਟ ਕੋਹਲੀ ਨੇ ਤੰਦਰੁਸਤੀ ਵਿੱਚ ਸੁਧਾਰ ਲਿਆਉਣ ਦੇ ਤਰੀਕੇ ਬਾਰੇ ਦੱਸਦੇ ਹੋਏ ਕਿਹਾ, 'ਅੱਜ ਦੇ ਦਿਨਾਂ ਵਿੱਚ ਤੁਸੀਂ ਸਿਰਫ ਹੁਨਰ ਉੱਤੇ ਟਿਕੇ ਨਹੀਂ ਰਹਿ ਸਕਦੇ। ਤੁਹਾਡੇ ਸਰੀਰ ਦਾ ਵੀ ਇੱਕ ਮਹੱਤਵਪੂਰਣ ਯੋਗਦਾਨ ਹੁੰਦਾ ਹੈ। ਮਨ ਤੇ ਸਰੀਰ ਦੋਵਾਂ ਲਈ ਢੁਕਵਾਂ ਹੋਣਾ ਮਹੱਤਵਪੂਰਨ ਹੈ। ਭੋਜਨ ਦੇ ਵਿਚਕਾਰ ਸਮਾਂ ਦੇਣਾ ਮਹੱਤਵਪੂਰਨ ਹੈ। ਸਾਨੂੰ ਵਾਰ-ਵਾਰ ਨਹੀਂ ਖਾਣਾ ਚਾਹੀਦਾ। ਇਹ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ। ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਭਾਰ ਘਟਾਉਣਾ ਹੈ ਜਾਂ ਆਪਣੀ ਫਿਟਨੈਸ ਵਿੱਚ ਸੁਧਾਰ ਕਰਨਾ ਹੈ।'

ETV Bharat Logo

Copyright © 2025 Ushodaya Enterprises Pvt. Ltd., All Rights Reserved.