ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 29 ਜੁਲਾਈ ਨੂੰ ਭਾਰਤ ਦੇ ਪੰਜ ਰਾਫੇਲ ਹਵਾਈ ਜਹਾਜ਼ਾਂ ਦੀ ਪਹਿਲੀ ਖੇਪ ਭਾਰਤ ਪਹੁੰਚੇ ਜਾਵੇਗੀ। ਇਹ ਲੜਾਕੂ ਹਵਾਈ ਜਹਾਜ਼ 29 ਜੁਲਾਈ ਨੂੰ ਅੰਬਾਲਾ ਸਥਿਤ ਹਵਾਈ ਫ਼ੌਜ ਦੇ ਅੱਡੇ 'ਤੇ ਪਹੁੰਚਣਗੇ। ਰਾਫੇਲ ਨੂੰ 20 ਅਗਸਤ ਨੂੰ ਭਾਰਤੀ ਹਵਾਈ ਫ਼ੌਜ ਦੇ ਬੇੜੇ 'ਚ ਸ਼ਾਮਲ ਕੀਤਾ ਜਾਵੇਗਾ।
ਹਵਾਈ ਫ਼ੌਜ ਦੇ ਏਅਰ ਕਰੂ ਅਤੇ ਗਰਾਉਂਡ ਕਰੂ ਨੇ ਫਰਾਂਸ ਵਿਚ ਬਹੁਤ ਜ਼ਿਆਦਾ ਉੱਨਤ ਹਥਿਆਰ ਪ੍ਰਣਾਲੀਆਂ ਤੋਂ ਲੈਸ ਏਅਰਕ੍ਰਾਫਟ ਦੇ ਲਈ ਸਿਖਲਾਈ ਪ੍ਰਾਪਤ ਕੀਤ ਹੈ। ਹਵਾਈ ਫ਼ੌਜ ਦਾ ਆਖਣਾ ਹੈ ਕਿ ਜਹਾਜ ਦੇ ਆਉਣ ਤੋਂ ਬਾਅਦ ਹੀ ਇਸ ਦੀ ਵਰਤੋਂ ਦਾ ਫੈਸਲਾ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ 'ਤੇ ਚੀਨ ਦੇ ਨਾਲ ਜ਼ਾਰੀ ਤਨਾਅ ਦੇ ਵਿਚਕਾਰ ਹਵਾਈ ਫ਼ੌਜ ਦੇ ਚੋਟੀ ਦੇ ਅਧਿਕਾਰੀਆਂ ਦੀ ਇਸ ਹਫਤੇ ਲੱਦਾਖ ਵਿੱਚ ਬੈਠਕ ਹੋਵੇਗੀ। ਉਮੀਦ ਹੈ ਕਿ ਇਸ ਸਮੇਂ ਰਾਫੇਲ ਦੀ ਭਾਰਤ-ਚੀਨ ਸਰਹੱਦ 'ਤੇ ਤਨਾਇਤੀ ਬਾਰੇ ਵੀ ਚਰਚਾ ਹੋਵੇ।
ਭਾਰਤੀ ਹਵਾਈ ਫ਼ੌਜ ਦੇ ਚੋਟੀ ਦੇ ਅਧਿਕਾਰੀਆਂ ਦੀ ਦੋ ਦਿਨੀਂ ਬੈਠਕ 22 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ।
ਸੂਤਰਾਂ ਨੇ ਕਿਹਾ ਕਿ ਹਵਾਈ ਫ਼ੌਜ ਮੁਖੀ ਆਰਕੇਐਸ ਭਦੌਰੀਆ ਦੀ ਅਗਵਾਈ ਵਿੱਚ ਹੋਣ ਵਾਲੀ ਇਸ ਬੈਠਕ ਦਾ ਮੁੱਖ ਏਜ਼ੰਡਾ ਪੂਰਬੀ ਲੱਦਾਖ ਤੇ ਉੱਤਰੀ ਸਰਹੱਦ 'ਤੇ ਫੌਜੀ ਬਲਾਂ ਵੱਲੋਂ ਕੀਤਾ ਗਿਆ ਫਾਰਵਰ ਬਲਾਕ ਹੋਵੇਗਾ। ਇਸ ਮੀਟਿੰਗ ਵਿੱਚ ਸੱਤੇ ਕਮਾਂਡਰ ਚੀਫ ਸ਼ਾਲਮ ਹੋਣਗੇ।
ਹਵਾਈ ਫ਼ੌਜ ਨੇ ਆਪਣੇ ਅਧੁਨਿਕ ਜਹਾਨ ਜਿਵੇਂ ਕਿਮਿਰਾਜ 2000, ਸੁਖੋਈ -30 ਅਤੇ ਮਿਗ -29 ਦੇ ਸਾਰੇ ਲੜਾਕੂ ਹਵਾਈ ਜਹਾਜ਼ਾਂ ਅਗਲੀਆਂ ਚੌਂਕੀਆਂ 'ਤੇ ਤਾਇਨਾਤ ਕੀਤਾ ਹੈ।