ਨਵੀਂ ਦਿੱਲੀ: ਐਤਵਾਰ ਦੀ ਚੜ੍ਹਦੀ ਸਵੇਰ ਦਿੱਲੀ ਦੇ ਰਾਣੀ ਝਾਂਸੀ ਰੋਡ ਤੇ ਸਥਿਤ ਅਨਾਜ਼ ਮੰਡੀ ਵਿੱਚ ਅੱਗ ਲਈ ਗਈ। ਇਸ ਅੱਗ ਕਾਰਨ ਅਜੇ ਤੱਕ 43 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਜਦੋਂ ਕਿ ਇਸ ਹਾਦਸੇ ਵਿੱਚ ਦਰਜ਼ਨਾਂ ਲੋਕ ਜ਼ਖ਼ਮੀ ਹੋ ਗਏ ਹਨ ਜੋ ਜ਼ੇਰੇ ਇਲਾਜ਼ ਹਨ।
ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਅੱਜ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਜਿੱਥੇ ਉਹ ਸ਼ਰੇਆਮ ਰਾਜਨੀਤੀ ਕਰਦੇ ਵਿਖਾਈ ਦਿੱਤੇ ਅਤੇ ਆਪਣੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੇ ਗੁਣਗਾਣ ਕਰਦੇ ਨਜ਼ਰ ਆਏ। ਇਸ ਦੌਰਾਨ ਸਟੇਜ਼ ਤੇ ਹੰਗਾਮਾ ਸ਼ੁਰੂ ਹੋ ਗਿਆ ਅਤੇ ਥੋੜੀ ਜਿਹੀ ਹੱਥੋਪਾਈ ਵੀ ਹੋਈ।
ਮੁੱਖ ਮੰਤਰੀ ਦਿੱਲੀ ਵਿੱਚ ਹੋਏ ਐਡੇ ਵੱਡੇ ਹਾਦਸੇ ਨੂੰ ਛੱਡ ਕੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਹੋਣ ਪੁੱਜੇ ਅਤੇ ਇਸ ਦੌਰਾਨ ਉਨ੍ਹਾਂ ਹਰ ਵਾਰ ਦੀ ਤਰ੍ਹਾਂ ਆਪਣੀ ਸਰਕਾਰ ਦੇ ਤਾਰੀਫ਼ਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ।
ਜ਼ਿਕਰ ਕਰ ਦਈਏ ਕਿ ਇਹ ਪ੍ਰੋਗਰਾਮ ਦਿੱਲੀ ਦੇ ਤਿਮਾਰਪੁਰੀ ਵਿਧਾਨਸਭਾ ਇਲਾਕੇ ਦੇ ਇੰਦਰਾ ਗਾਂਧੀ ਵਿਕਾਸ ਕਾਲੋਨੀ ਵਿੱਚ ਹੋ ਰਿਹਾ ਸੀ।