ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿੱਚ ਇੱਕ ਵਾਰ ਫਿਰ ਭਿਆਨਕ ਅੱਗ ਲੱਗ ਗਈ। ਦਰਅਸਲ, ਸ਼ਾਹਬਾਦ ਡੇਅਰੀ ਖੇਤਰ ਵਿੱਚ ਬਣੀਆਂ ਝੁੱਗੀਆਂ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦਾ ਸਾਹਮਣਾ ਕਰ ਚੁੱਕੀਆਂ ਹਨ ਅਤੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੀ ਆਸ਼ਿਆਨੇ ਤਬਾਹ ਹੋ ਚੁੱਕੇ ਹਨ। ਬੁੱਧਵਾਰ ਦੇਰ ਰਾਤ ਇਥੇ ਬਣੀਆਂ ਝੁੱਗੀਆਂ ਵਿੱਚ ਅੱਗ ਲੱਗੀ ਅਤੇ ਅੱਗ ਨੂੰ ਵੇਖਦਿਆਂ ਹੀ ਸ਼ਾਹਬਾਦ ਡੇਅਰੀ ਦੀਆਂ 70 ਝੁੱਗੀਆਂ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਅੱਗ ਲੱਗਣ ਦੀ ਸੂਚਨਾ ਫਾਇਰ ਵਿਭਾਗ ਨੂੰ ਦਿੱਤੀ ਗਈ। ਜਿਥੇ ਅੱਗ ਬੁਝਾਉਣ ਲਈ 12 ਅੱਗ ਬਝਾਊ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਅੱਗ ਬੁਝਾਉਣ ਦਾ ਸਿਲਸਿਲਾ ਜਾਰੀ ਹੈ ਅਤੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਸੀਏਟੀ ਦੀ ਐਂਬੂਲੈਂਸ ਦੀਆਂ 10 ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।
ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ
ਇਸ ਅੱਗ ਵਿੱਚ ਸੈਂਕੜੇ ਲੋਕਾਂ ਆਸ਼ਿਆਨੇ ਸੜ ਗਏ ਹਨ। ਲੋਕ ਵੀ ਕਿਸੇ ਤਰ੍ਹਾਂ ਆਪਣੇ ਸਮਾਨ ਨੂੰ ਬਚਾਉਂਦੇ ਹੋਏ ਦਿਖਾਈ ਦਿੱਤੇ। ਤੁਹਾਨੂੰ ਦੱਸ ਦਈਏ ਕਿ ਇਥੇ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ ਪਰ ਇਹ ਅੱਗ ਕਿਵੇਂ ਲੱਗੀ ਇਸ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ। ਫਿਲਹਾਲ ਅਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਹੈ ਅਤੇ ਅੱਗ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਹੀ ਹੈ। ਅੱਗ ਬਝਾਊ ਅਧਿਕਾਰੀ ਅੱਗ 'ਤੇ ਕਾਬੂ ਪਾਉਣ ਲਈ ਲਗਾਤਾਰ ਤਿਆਰ ਹਨ ਅਤੇ ਜਿੰਨੀ ਜਲਦੀ ਹੋ ਸਕੇ ਅੱਗ 'ਤੇ ਕਾਬੂ ਪਾਉਣ ਲਈ ਯਤਨ ਕੀਤੇ ਜਾ ਰਹੇ ਹਨ।