ਉੜੀਸਾ: ਉੜੀਸਾ ਦੇ ਸੰਬਲਪੁਰ ਵਿੱਚ ਸਥਿਤ ਸਬਜ਼ੀ ਮੰਡੀ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ 70 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਘਟਨਾ ਦੀ ਖ਼ਬਰ ਮਿਲਦਿਆਂ ਹੀ ਅੱਗ ਬੁਝਾਉ ਗੱਡੀਆਂ ਵਿਭਾਗ ਮੌਕੇ 'ਤੇ ਪਹੁੰਚ ਗਈਆਂ, ਪਰ ਉਦੋਂ ਤੱਕ ਦੁਕਾਨਾਂ ਨੂੰ ਕਾਫੀ ਨੁਕਸਾਨ ਪਹੁੰਚ ਚੁੱਕਾ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਉੱਤੇ ਪਹੁੰਚੇ ਕੇ ਅੱਗ 'ਤੇ ਕਾਬੂ ਪਾਇਆ।
ਦੀਵਾਲੀ ਦੀ ਰਾਤ ਸਬਜ਼ੀ ਮੰਡੀ ਵਿਚ ਲੱਗੀ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਸੰਬਲਪੁਰ ਦੀ ਗੋਲਬਾਜ਼ਾਰ ਸਬਜ਼ੀ ਮੰਡੀ ਵਿੱਚ, ਇਸ ਅੱਗ ਕਾਰਨ 70 ਤੋਂ ਵੱਧ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।
ਇਸ ਅੱਗ ਕਾਰਨ ਦੁਕਾਨਾਂ ਵਿਚ ਪਈਆਂ ਲੱਖਾਂ ਰੁਪਏ ਦੀ ਸਬਜ਼ੀ ਅਤੇ ਫਲ ਸੜ ਕੇ ਸੁਆਹ ਹੋ ਗਏ। ਸ਼ੱਕ ਹੈ ਕਿ ਦੀਵਾਲੀ ਦੇ ਕਾਰਨ ਦੁਕਾਨਦਾਰਾਂ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਜਗਾਏ ਦੀਵੇ ਤੋਂ ਅੱਗ ਲੱਗੀ। ਹਾਲਾਂਕਿ, ਦੁਕਾਨਦਾਰਾਂ ਦੇ ਇੱਕ ਸਮੂਹ ਨੇ ਰਿਪੋਰਟਾਂ ਨੂੰ ਖ਼ਾਰਜ ਕਰਦਿਆਂ ਦਾਅਵਾ ਕੀਤਾ ਕਿ ਕੁਝ ਬਦਮਾਸ਼ਾਂ ਨੇ ਜਾਣਬੁੱਝ ਕੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲਗਾਈ।
ਇੱਥੇ ਸਬਜ਼ੀ ਵੇਚਣ ਵਾਲੇ ਸੂਬੇਦਾਰ ਪੰਡਿਤ ਨੇ ਦੱਸਿਆ ਕਿ ਅੱਗ ਕਾਰਨ ਉਸ ਦੀਆਂ ਦੁਕਾਨਾਂ ਵਿੱਚ 5 ਬੋਰੀ ਅਦਰਕ, ਲੱਸਣ ਦੀਆਂ 4 ਬੋਰੀਆਂ, ਟਮਾਟਰ ਦੀਆਂ 10 ਟਰੇਅ ਸੜ ਕੇ ਸੁਆਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਉਸ ਨੂੰ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਰੋਪੜ ਵਿਚ ਖੜ੍ਹੀ ਕਾਰ ਨੂੰ ਲੱਗੀ ਅੱਗ
ਉਨ੍ਹਾਂ ਕਿਹਾ ਕਿ ਇਹ ਕੋਈ ਦੁਰਘਟਨਾ ਨਹੀਂ ਹੈ। ਕੁਝ ਬਦਮਾਸ਼ਾਂ ਨੇ ਜਾਣਬੁੱਝ ਕੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਹੈ। ਘਰ ਜਾਣ ਤੋਂ ਪਹਿਲਾਂ ਸਾਰੇ ਦੀਵੇ ਦੁਕਾਨਦਾਰਾਂ ਵਲੋਂ ਬੁਝਾਏ ਗਏ ਸਨ। ਉਨ੍ਹਾਂ ਕਿਹਾ ਕਿ ਗੋਲਬਾਜ਼ਾਰ ਵਿੱਚ ਇਹ ਚੌਥੀ ਵਾਰ ਅੱਗ ਲੱਗਣ ਦੀ ਘਟਨਾ ਵਾਪਰੀ ਹੈ।