ਫ਼ਰੀਦਾਬਾਦ : ਫ਼ਰੀਦਾਬਾਦ ਵਿੱਚ ਇੱਕ ਨਿੱਜੀ ਸਕੂਲ ਵਿੱਚ ਭਿਆਨਕ ਅੱਗ ਲਗ ਗਈ। ਇਸ ਘਟਨਾ ਵਿੱਚ 2 ਬੱਚਿਆਂ ਸਣੇ 1 ਔਰਤ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ਹਿਰ ਦੇ ਡਬੂਆ ਕਲੋਨੀ ਵਿੱਚ ਵਾਪਰੀ, ਜਿੱਥੇ ਇੱਕ ਨਿੱਜੀ ਸਕੂਲ 'ਚ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ ਅੱਗ ਲਗ ਗਈ। ਕੁਝ ਹੀ ਦੇਰ ਵਿੱਚ ਇਹ ਅੱਗ ਸਕੂਲ ਦੇ ਨੇੜੇ ਸਥਿਤ ਇੱਕ ਕਪੜੀਆਂ ਦੀ ਦੁਕਾਨ ਤੱਕ ਪੁੱਜ ਗਈ। ਇਸ ਕਾਰਨ ਦੁਕਾਨ ਸੜ ਕੇ ਸੁਵਾਹ ਹੋ ਗਈ।
ਅੱਗ ਲਗਣ ਦੀ ਖ਼ਬਰ ਮਿਲਣ 'ਤੇ ਫਾਈਰ ਬਿਗ੍ਰੇਡ ਕਰਮੀ ਮੌਕੇ ਉੱਤੇ ਪੁੱਜੇ ਤਾਂ ਪਰ ਰਸਤਾ ਤੰਗ ਹੋਣ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਪੁੱਜਣ ਵਿੱਚ ਦੇਰ ਹੋ ਗਈ। ਇਸ ਘਟਨਾ ਵਿੱਚ ਸਕੂਲ ਦੇ ਦੋ ਬੱਚਿਆਂ ਸਮੇਤ ਇੱਕ ਮਹਿਲਾ ਦੀ ਮੌਤ ਹੋ ਗਈ। ਹਾਦਸੇ ਦੌਰਾਨ ਮ੍ਰਿਤਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਦੋਹਾਂ ਬੱਚਿਆਂ ਦੀ ਮੌਤ ਅੱਗ ਵਿੱਚ ਝੁਲਸ ਜਾਣ ਕਾਰਨ ਹੋਈ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਉਨ੍ਹਾਂ ਨੇ ਦਮ ਤੋੜ ਦਿੱਤਾ।
ਫਿਲਹਾਲ ਫਾਈਰ ਬ੍ਰਿਗੇਡ ਵੱਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ, ਪਰ ਇਸ ਹਾਦਸੇ ਤੋਂ ਬਾਅਦ ਕਈ ਸਵਾਲ ਖੜ੍ਹੇ ਹੁੰਦੇ ਹਨ ਕਿ ਸੂਰਤ ਦੇ ਕੋਚਿੰਗ ਸੈਂਟਰ ਵਿਖੇ ਵਾਪਰੀ ਅਗਜ਼ਨੀ ਦੀ ਘਟਨਾ ਤੋਂ ਬਾਅਦ ਵੀ ਸਕੂਲੀ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਲਈ ਕੜੇ ਕਦਮ ਕਿਉਂ ਨਹੀਂ ਚੁੱਕੇ ਗਏ।