ਬੈਂਗਲੁਰੂ: ਸ਼ਹਿਰ 'ਚ ਚੱਲ ਰਹੇ ਐਰੋ ਇੰਡੀਆ ਸ਼ੋਅ ਦੀ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ 'ਚ 300 ਗੱਡੀਆਂ ਸੜ ਕੇ ਸਵਾਹ ਹੋ ਗਈਆਂ। ਫ਼ਾਇਰ ਵਿਭਾਗ ਨੇ ਕਰੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਕਾਰਨ ਹਰ ਪਾਸੇ ਹਫ਼ੜਾ-ਦਫ਼ੜੀ ਮਚ ਗਈ ਅਤੇ ਸ਼ੋਅ ਕੁਝ ਸਮੇਂ ਤੱਕ ਰੋਕ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 20 ਫ਼ਰਵਰੀ ਤੋਂ ਏਅਰ ਸ਼ੋਅ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸੂਰਜ ਕਿਰਨ ਦੇ ਦੋ ਜਹਾਜ਼ਾਂ ਵਿੱਚ ਟੱਕਰ ਹੋ ਗਈ ਸੀ। ਇਸ ਹਾਦਸੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਸੀ।