ETV Bharat / bharat

25 ਰੁਪਏ ਵਾਲਾ ਪੈਟਰੋਲ ਦਿੱਲੀ 'ਚ ਕਿਉਂ ਮਿਲ ਰਿਹੈ 80 ਰੁਪਏ ਲੀਟਰ, ਜਾਣੋ ਇੱਕ ਕਲਿੱਕ 'ਚ.... - ਪੈਟਰੌਲ ਅਪਡੇਟ

ਦਿੱਲੀ ਸਰਕਾਰ ਵੱਲੋਂ ਡੀਜ਼ਲ 'ਤੇ ਵੈਟ ਵਿੱਚ ਕਟੌਤੀ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਸ਼ੁਕਰਵਾਰ ਨੂੰ ਡੀਜ਼ਲ ਦੀ ਕੀਮਤ 81.94 ਰੁਪਏ ਲੀਟਰ ਤੋਂ ਘੱਟ 73.56 ਰੁਪਏ ਲੀਟਰ ਰਹਿ ਗਈ ਅਤੇ ਉਦੋਂ ਤੋਂ ਤਬਦੀਲੀ ਨਹੀਂ ਹੋਈ। ਹਾਲਾਂਕਿ ਡੀਜ਼ਲ ਦੀ ਬੁਨਿਆਦੀ ਕੀਮਤ 28.02 ਰੁਪਏ ਲੀਟਰ ਹੈ।

25 ਰੁਪਏ ਵਾਲਾ ਪੈਟਰੋਲ ਦਿੱਲੀ 'ਚ ਕਿਉਂ ਮਿਲ ਰਿਹੈ 80 ਰੁਪਏ ਲੀਟਰ, ਜਾਣੋ ਇੱਕ ਕਲਿੱਕ 'ਚ....

author img

By

Published : Aug 2, 2020, 5:58 PM IST

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਲੰਘੇ ਇੱਕ ਮਹੀਨੇ ਤੋਂ 80.43 ਰੁਪਏ ਪ੍ਰਤੀ ਲੀਟਰ ਵੇਚਿਆ ਜਾ ਰਿਹਾ ਹੈ, ਜਦਕਿ ਇਸਦੀ ਬੁਨਿਆਦੀ ਕੀਮਤ 25 ਰੁਪਏ ਲੀਟਰ ਤੋਂ ਵੀ ਘੱਟ ਹੈ। ਡੀਜ਼ਲ ਕੋਰੋਨਾ ਸਮੇਂ ਦੌਰਾਨ ਕੌਮੀ ਰਾਜਧਾਨੀ ਵਿੱਚ ਪੈਟਰੋਲ ਤੋਂ ਵੀ ਮਹਿੰਗਾ ਹੋ ਗਿਆ ਸੀ, ਪਰ ਹੁਣ ਡੀਜ਼ਲ ਦੀ ਕੀਮਤ ਘੱਟ ਕੇ 73.56 ਰੁਪਏ ਲੀਟਰ ਹੋ ਗਈ ਹੈ।

ਦਿੱਲੀ ਸਰਕਾਰ ਵੱਲੋਂ ਡੀਜ਼ਲ 'ਤੇ ਵੈਟ ਵਿੱਚ ਕਟੌਤੀ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਸ਼ੁਕਰਕਾਰ ਨੂੰ ਡੀਜ਼ਲ ਦਾ ਭਾਅ 81.94 ਰੁਪਏ ਲੀਟਰ ਤੋਂ ਘੱਟ ਕੇ 73.56 ਰੁਪਏ ਲੀਟਰ ਹੋ ਗਿਆ ਅਤੇ ਉਦੋਂ ਤੋਂ ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਹਾਲਾਂਕਿ ਡੀਜ਼ਲ ਦੀ ਬੁਨਿਆਦੀ ਕੀਮਤ ਵੀ 28.02 ਰੁਪਏ ਲੀਟਰ ਹੈ।

ਦਰਅਸਲ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਨ੍ਹਾਂ ਦੀਆਂ ਬੁਨਿਆਦੀ ਕੀਮਤਾਂ, ਮਾਲ ਭਾੜਾ ਅਤੇ ਡੀਲਰ ਕਮਿਸ਼ਨ ਤਿੰਨਾਂ ਨੂੰ ਮਿਲਾਉਣ ਤੋਂ ਵੀ ਜ਼ਿਆਦਾ ਟੈਕਸ ਇਨ੍ਹਾਂ ਉਪਰ ਲੱਗਦਾ ਹੈ, ਜਿਸ ਕਾਰਨ ਇਹ ਮਹਿੰਗੇ ਮਿਲ ਰਹੇ ਹਨ।

ਇੰਡੀਅਨ ਆਇਲ ਦੀ ਵੈਬਸਾਈਟ 'ਤੇ ਇੱਕ ਅਗੱਸਤ ਨੂੰ ਅਪਡੇਟ ਕੀਤੇ ਗਏ ਪੈਟਰੋਲ ਦੀ ਕੀਮਤ 'ਚ ਵਾਧੇ ਨਾਲ ਪੈਟਰੋਲ ਦੀ ਬੁਨਿਆਦੀ ਕੀਮਤ 24.85 ਰੁਪਏ ਪ੍ਰਤੀ ਲੀਟਰ ਹੈ, ਜਿਸ 'ਤੇ 36 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਭਾੜਾ ਦੇਣ ਤੋਂ ਬਾਅਦ 25.21 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਇਹ ਪੈਟਰੋਲ ਪੰਪ ਡੀਲਰ ਨੂੰ ਮੁਹੱਈਆ ਹੁੰਦਾ ਹੈ। ਇਸ 'ਤੇ ਐਕਸਾਈਜ਼ ਕਰ 32.98 ਰੁਪਏ ਲੀਟਰ, ਡੀਲਰ ਦਾ ਕੁੱਲ ਕਮਿਸ਼ਨ 3.68 ਰੁਪਏ ਲੀਟਰ ਅਤੇ ਵੈਟ 18.56 ਰੁਪਏ ਲੀਟਰ ਲੱਗਣ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ ਦਾ ਵੇਚ ਮੁੱਲ 80.43 ਰੁਪਏ ਲੀਟਰ ਹੋ ਜਾਂਦਾ ਹੈ।

ਇਸੇ ਤਰ੍ਹਾਂ ਡੀਜ਼ਲ ਦੀ ਬੁਨਿਆਦੀ ਕੀਮਤ 28.02 ਰੁਪਏ ਪ੍ਰਤੀ ਲੀਟਰ ਹੈ, ਜਿਸ 'ਤੇ 33 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਭਾੜਾ ਦੇਣ ਤੋਂ ਬਾਅਦ 27.35 ਰੁਪਏ ਲੀਟਰ ਦੀ ਦਰ ਨਾਲ ਡੀਜ਼ਲ ਡੀਲਰ ਨੂੰ ਮੁਹੱਈਆ ਹੁੰਦਾ ਹੈ। ਇਸ 'ਤੇ ਐਕਸਾਈਜ਼ ਕਰ 31.83 ਰੁਪਏ ਪ੍ਰਤੀ ਲੀਟਰ, ਡੀਲਰ ਦਾ ਕੁੱਲ ਕਮਿਸ਼ਨ 2.58 ਰੁਪਏ ਲੀਟਰ ਅਤੇ ਵੈਟ 10.80 ਰੁਪਏ ਲੀਟਰ ਲੱਗਣ ਤੋਂ ਬਾਅਦ ਦਾ ਵੇਚ ਮੁੱਲ 73.56 ਰੁਪਏ ਲੀਟਰ ਹੋ ਜਾਂਦਾ ਹੈ।

ਦਿੱਲੀ ਵਿੱਚ ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲੀਟਰ ਵਿੱਚ 51.54 ਰੁਪਏ ਪ੍ਰਤੀ ਲੀਟਰ ਕਰ ਹੈ, ਜਦਕਿ ਡੀਜ਼ਲ ਦੀ ਕੀਮਤ 73.56 ਰੁਪਏ ਲੀਟਰ ਵਿੱਚ 42.63 ਰੁਪਏ ਪ੍ਰਤੀ ਲੀਟਰ ਕਰ ਹੈ।

ਦੱਸ ਦਈਏ ਕਿ 30 ਜੁਲਾਈ ਨੂੰ ਦਿੱਲੀ ਸਰਕਾਰ ਨੇ ਡੀਜ਼ਲ 'ਤੇ ਵੈਟ 30 ਫ਼ੀਸਦੀ ਤੋਂ ਘੱਟ ਕੇ 16.75 ਫ਼ੀਸਦੀ ਕਰ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਕੇਂਦਰ ਸਰਕਾਰ ਲਗਾਉਂਦੀ ਹੈ, ਜੋ ਹਰ ਸੂਬੇ ਵਿੱਚ ਲਾਗੂ ਹੁੰਦੀ ਹੈ, ਜਦਕਿ ਵੈਟ ਸੂਬਾ ਸਰਕਾਰ ਲਗਾਉਂਦੀ ਹੈ, ਜਿਹੜਾ ਸੂਬਿਆਂ 'ਚ ਵੱਖ-ਵੱਖ ਹੁੰਦਾ ਹੈ।

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਵਿੱਚ ਡੀਜ਼ਲ ਦੀ ਕੀਮਤ ਐਤਵਾਰ ਨੂੰ ਕ੍ਰਮਵਾਰ 73.56 ਰੁਪਏ, 77.06 ਰੁਪਏ, 80.11 ਰੁਪਏ ਅਤੇ 78.86 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਚਾਰ ਮਹਾਂਨਗਰਾਂ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 80.43 ਰੁਪਏ, 82.05 ਰੁਪਏ, 87.19 ਰੁਪਏ ਅਤੇ 83.63 ਰੁਪਏ ਪ੍ਰਤੀ ਲੀਟਰ ਚੱਲ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.