ਅਸਮ: NRC ਦੇ ਸਟੇਟ ਕੋਆਰਡੀਨੇਟਰ ਪ੍ਰਤੀਕ ਹਾਜੇਲਾ ਨੇ ਜਾਣਕਾਰੀ ਦਿੱਤੀ ਕਿ ਕੁੱਲ 3,11,21,004 ਵਿਅਕਤੀ ਅੰਤਿਮ ਐਨਆਰਸੀ ਵਿੱਚ ਸ਼ਾਮਲ ਹੋਣ ਦੇ ਯੋਗ ਪਾਏ ਗਏ ਹਨ, ਜਿਨ੍ਹਾਂ ਵਿੱਚ ਆਪਣੇ ਦਾਅਵੇ ਜਮ੍ਹਾ ਨਹੀਂ ਕਰਨ ਵਾਲੇ ਵਿਅਕਤੀਆਂ ਸਮੇਤ 19,06,657 ਵਿਅਕਤੀ ਅਯੋਗ ਪਾਏ ਗਏ ਹਨ। ਜੋ ਲੋਕ ਇਸ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ, ਉਹ ਵਿਦੇਸ਼ੀ ਨਾਗਰਿਕ ਅੱਗੇ ਅਪੀਲ ਦਾਇਰ ਕਰ ਸਕਦਾ ਹੈ।
ਏਆਈਐਮਆਈਐਮ ਦੇ ਨੇਤਾ ਅਸਦੁਦੀਨ ਓਵੈਸੀ ਨੇ ਕਿਹਾ ਕਿ ਭਾਜਪਾ ਨੂੰ ਸਬਕ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਹਿੰਦੂ ਅਤੇ ਮੁਸਲਮਾਨ ਦੇ ਆਧਾਰ 'ਤੇ ਦੇਸ਼ ਵਿੱਚ ਐਨਸੀਆਰ ਦੀ ਮੰਗ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸਿੱਖਣ ਦੀ ਲੋੜ ਹੈ ਕਿ ਅਸਮ ਵਿੱਚ ਕੀ ਹੋਇਆ। ਨਾਜਾਇਜ਼ ਘੁਸਪੈਠਿਏ ਦਾ ਵਹਿਮ ਟੁੱਟ ਗਿਆ ਹੈ। ਉਨ੍ਹਾਂ ਨੇ ਮੁਹੰਮਦ ਸਨਾਉਲਾਹ ਦੀ ਉਦਾਹਰਨ ਦਿੱਤੀ।
ਅਸਮ ਦੇ ਸੰਸਦ ਮੈਂਬਰ ਅਬਦੁੱਲ ਖਾਲਿਕ ਨੇ NRC ਦੀ ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ NRC ਦੇ ਸਟੇਟ ਕੋਆਰਡੀਨੇਟਰ ਪ੍ਰਤੀਕ ਹਾਜੇਲਾ ਨੂੰ ਵਧਾਈ ਦਿੱਤੀ। ਹਾਲਾਂਕਿ, ਉਹ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਸਲ ਭਾਰਤੀ ਨਾਗਰਿਕਾਂ ਦੇ ਬਹੁਤ ਸਾਰੇ ਨਾਮ ਛੱਡ ਦਿੱਤੇ ਗਏ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵਿਦੇਸ਼ੀ ਟ੍ਰਿਬਿਉਨਲ ਦੇ ਗਠਨ ਦੀ ਸਮੀਖਿਆ ਕੀਤੀ ਜਾਵੇ।
ਦੱਸ ਦਈਏ, ਅਸਮ ਐਨਆਰਸੀ ਦੀ ਅੰਤਿਮ ਸੂਚੀ ਵਿੱਚ 19 ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕਰ ਦਿੱਤਾ ਗਿਆ। ਇਸ ਨਾਲ ਲੋਕਾਂ ਵੱਲੋ ਕਾਫ਼ੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਇੱਰ ਔਰਤ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਸੋਂਤੀਪੁਰ ਜ਼ਿਲ੍ਹੇ ਦੀ ਹੈ ਜਿਸ ਨੇ ਖੂਹ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
NRC ਦੀ ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ ਭਾਜਪਾ ਸਾਂਸਦ ਮਨੋਜ ਤਿਵਾਰੀ ਨੇ ਕਿਹਾ ਕਿ NRC ਦੀ ਜ਼ਰੂਰਤ ਦਿੱਲੀ ਵਿੱਚ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਕੀ ਲੋਕ ਅਜਿਹੇ ਹਨ, ਜੋ ਬਾਹਰ ਤੋਂ ਆ ਕੇ ਰਾਜਧਾਨੀ ਵਿੱਚ ਰਹਿ ਰਹੇ ਹਨ।
ਅਸਮ NRC ਦੀ ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ ਕਾਂਗਰਸ ਇੱਕ ਅਹਿਮ ਬੈਠਕ ਕਰਨ ਵਾਲੀ ਹੈ। ਇਹ ਬੈਠਕ ਦਿੱਲੀ ਦੇ 10 ਜਨਪਥ ਰੋਡ ਸਥਿਤ ਕੀਤੀ ਜਾਵੇਗੀ।
NRC ਦੀ ਸਾਈਟ ਕ੍ਰੈਸ਼
ਰਾਸ਼ਟਰੀ ਨਾਗਰਿਕ ਰਜਿਸਟਰ ਦੀ ਅੰਤਿਮ ਸੂਚੀ ਪ੍ਰਕਾਸ਼ਿਤ ਹੋਣ ਤੋਂ ਬਾਅਦ NRC ਦੀ ਸਾਈਟ ਕ੍ਰੈਸ਼ ਹੋ ਗਈ। ਇਸ ਸੂਚੀ ਸਬੰਧੀ NRC ਦੀ ਅਧਿਕਾਰਕ ਵੇਬਸਾਈਟ nrcassam.nic.in ਉੱਤੇ ਲਿੰਕ ਕਰ ਕੇ ਜਾਣਕਾਰੀ ਹਾਸਲ ਕਰ ਸਕਦੇ ਹੋ।
ਅਸਮ NRC ਦੀ ਅੰਤਿਮ ਸੂਚੀ ਗ੍ਰਹਿ ਮੰਤਰਾਲਾ ਨੇ ਜਾਰੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ 51 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ।
ਅਸਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਲੋਕਾਂ ਨੂੰ ਕਿਹਾ ਕਿ ਜਿਨ੍ਹਾਂ ਦਾ ਨਾਂਅ ਸੂਚੀ ਵਿੱਚ ਸ਼ਾਮਲ ਨਾ ਹੋਇਆ, ਅਜਿਹੇ ਵਿਅਕਤੀਆਂ ਦੀ ਤੁਰੰਤ ਗ੍ਰਿਫ਼ਤਾਰੀ ਨਹੀਂ ਕੀਤੀ ਜਾਵੇਗੀ। ਲੋੜਵੰਦਾਂ ਨੂੰ ਸਰਕਾਰ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕਰਵਾਏਗੀ।
NRC ਸੂਚੀ ਵਿੱਚ ਨਾਂਅ ਨਾ ਆਉਣ ਦੇ ਡਰ ਕਾਰਨ ਲੋਕਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੋ ਰਹੀ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਪਹਿਲੀਆਂ ਦੋ ਸੂਚੀਆਂ ਵਿੱਚ ਉਨ੍ਹਾਂ ਦੇ ਪਰਿਾਵਰ ਦੇ ਮੈਂਬਰਾਂ ਦੇ ਨਾਂਅ ਸ਼ਾਮਲ ਸਨ, ਪਰ ਅੰਤਿਮ ਸੂਚੀ ਵਿੱਚ ਨਾਂਅ ਹਟਾ ਦਿੱਤਾ ਗਿਆ ਹੈ।
NRC ਦੇ ਸਟੇਟ ਕੋਆਰਡੀਨੇਟਰ ਪ੍ਰਤੀਕ ਹਾਜੇਲਾ ਨੇ ਜਾਣਕਾਰੀ ਦਿੱਤੀ ਕਿ ਕੁੱਲ 3,11,21,004 ਵਿਅਕਤੀ ਅੰਤਿਮ ਐਨਆਰਸੀ ਵਿੱਚ ਸ਼ਾਮਲ ਹੋਣ ਦੇ ਯੋਗ ਪਾਏ ਗਏ ਹਨ, ਜਿਨ੍ਹਾਂ ਵਿੱਚ ਆਪਣੇ ਦਾਅਵੇ ਜਮ੍ਹਾ ਨਹੀਂ ਕਰਨ ਵਾਲੇ ਵਿਅਕਤੀਆਂ ਸਮੇਤ 19,06,657 ਵਿਅਕਤੀ ਅਯੋਗ ਪਾਏ ਗਏ ਹਨ। ਜੋ ਲੋਕ ਇਸ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ, ਉਹ ਵਿਦੇਸ਼ੀ ਨਾਗਰਿਕ ਅੱਗੇ ਅਪੀਲ ਦਾਇਰ ਕਰ ਸਕਦਾ ਹੈ।
ਇਹ ਵੀ ਪੜ੍ਹੋ: ਐਨਆਰਸੀ ਕੀ ਹੈ ਅਤੇ ਕਿਉਂ ਹੈ ਇਸ 'ਤੇ ਵਿਵਾਦ