ETV Bharat / bharat

15 ਸਾਲ ਦੇ ਬੱਚੇ ਨੇ ਗੂਗਲ ਅਤੇ ਯੂ-ਟਿਊਬ ਦੀ ਮਦਦ ਨਾਲ ਬਣਾਈ ਕਾਰ

ਆਵਾਜਾਈ ਨੇ ਮਨੁੱਖ ਦੇ ਜੀਵਨ 'ਚ ਇੱਕ ਮਹੱਤਵਪੁਰਨ ਭੂਮਿਕਾ ਨਿਭਾਈ ਹੈ। ਕਾਰ ਇੰਜਣ ਤੇ ਬਾਲਣ ਦੀ ਮਦਦ ਨਾਲ ਚੱਲਦੀ ਹੈ, ਪਰ ਇੱਥੇ ਇੱਕ ਬੱਚੇ ਨੇ ਕਾਢ ਕੀਤੀ ਹੈ ਜਿਸ ਨਾਲ ਕਾਰ ਬਿਨਾਂ ਇੰਜਨ ਤੋਂ ਚੱਲਦੀ ਹੈ। 10 ਵੀਂ ਜਮਾਤ 'ਚ ਪੜ੍ਹਣ ਵਾਲੇ ਇੱਕ ਕਿਸ਼ੋਰ ਅੰਸ਼ਿਆ ਰਾਓ ਨੇ ਇਸ ਕਾਰ ਦੀ ਕਾਢ ਕੱਢੀ ਹੈ। ਇਸ ਕਾਰ ਗੂਗਲ ਤੇ ਯੂ-ਟਿਊਬ ਦੀ ਮਦਦ ਨਾਲ ਬਣਾਈ ਗਈ ਹੈ।

ਪੰਦਰਾਂ ਸਾਲ ਦੇ ਬੱਚੇ ਨੇ ਗੂਗਲ ਅਤੇ ਯੂ-ਟਿਉਬ ਦੀ ਮਦਦ ਨਾਲ ਬਣਾਈ ਕਾਰ

author img

By

Published : Jan 15, 2021, 12:03 PM IST

ਬੇਲਾਗਵੀ/ਕਰਨਾਟਕਾ: ਆਵਾਜਾਈ ਨੇ ਮਨੁੱਖ ਦੇ ਜੀਵਨ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਵਾਜਾਈ ਦੇ ਖੇਤਰ 'ਚ ਸ਼ਾਨਦਾਰ ਵਿਕਾਸ ਦੇ ਸਦਕਾ ਹੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਸਫ਼ਰ ਕਰਨਾ ਸੌਖਾ ਹੋ ਗਿਆ ਹੈ। ਕਾਰਾਂ ਪੱਕੇ ਤੌਰ 'ਤੇ ਆਵਾਜਾਈ ਦੀ ਸਭ ਤੋਂ ਮੁੱਖ ਪ੍ਰਣਾਲੀਆਂ 'ਚੋਂ ਇੱਕ ਬਣ ਗਈ ਹੈ। ਕਾਰ, ਇੰਜਣ ਤੇ ਬਾਲਣ ਦੀ ਮਦਦ ਨਾਲ ਚੱਲਦੀ ਹੈ, ਪਰ ਇੱਥੇ ਇੱਕ ਬੱਚੇ ਨੇ ਕਾਢ ਕੀਤੀ ਹੈ ਜਿਸ ਨਾਲ ਕਾਰ ਬਿਨਾਂ ਇੰਜਨ ਤੋਂ ਚੱਲਦੀ ਹੈ।

ਜੇਕਰ ਕਾਰ 'ਚ ਇੰਜਣ ਨਹੀਂ ਤਾਂ ਇਹ ਚੱਲਦੀ ਕਿਵੇਂ ਹੈ? ਇਸ ਕਾਰ ਦੇ ਬਾਰੇ ਜਾਨਣ ਵਾਲੇ ਸਾਰਿਆਂ ਦੇ ਮਨ 'ਚ ਇਹ ਸਭ ਤੋਂ ਵੱਡਾ ਸਵਾਲ ਹੈ। 10 ਵੀਂ ਜਮਾਤ 'ਚ ਪੜ੍ਹਣ ਵਾਲੇ ਇੱਕ ਕਿਸ਼ੋਰ ਅੰਸ਼ਿਆ ਰਾਓ ਨੇ ਇਸ ਕਾਰ ਦੀ ਕਾਢ ਕੱਢੀ ਹੈ।

ਤਾਲਾਬੰਦੀ ਦੇ ਸਮੇਂ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਨੇ ਸਫ਼ਲਤਾਪੂਰਨ ਅਜਿਹੀ ਕਾਰ ਦੀ ਕਾਢ ਕੱਢੀ ਜੋ ਬੈਟਰੀ ਨਾਲ ਚੱਲਦੀ ਹੈ, ਇੰਜਣ ਨਾਲ ਨਹੀਂ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕਾਰ ਗੂਗਲ ਤੇ ਯੂ-ਟਿਊਬ ਦੀ ਮਦਦ ਨਾਲ ਬਣਾਈ ਗਈ ਹੈ।

ਪੰਦਰਾਂ ਸਾਲ ਦੇ ਬੱਚੇ ਨੇ ਗੂਗਲ ਅਤੇ ਯੂ-ਟਿਉਬ ਦੀ ਮਦਦ ਨਾਲ ਬਣਾਈ ਕਾਰ

ਅੰਸ਼ਿਆ ਰਾਓ ਬਚਪਨ ਤੋਂ ਹੀ ਇੱਕ ਵੱਖਰੀ ਕਿਸਮ ਦੀ ਕਾਰ ਬਣਾਉਣ ਦਾ ਇਰਾਦਾ ਰੱਖਦਾ ਸੀ। ਉਸਨੇ ਆਪਣੇ ਪਿਤਾ ਵਿਨਾਇਕ ਰਾਓ ਨੂੰ ਇਸ ਬਾਰੇ ਦੱਸਿਆ ਸੀ। ਉਸ ਦੇ ਪਿਤਾ ਇੱਕ ਕਾਰੋਬਾਰੀ ਹਨ ਪਰ ਸ਼ੁਰੂਆਤ 'ਚ ਉਨ੍ਹਾਂ ਨੇ ਉਸਦੀ ਆਰਥਿਕ ਪੱਖੋਂ ਮਦਦ ਕਰਨ ਲਈ ਨਾਂਹ ਕਰ ਦਿੱਤੀ ਸੀ। ਬਾਅਦ 'ਚ ਉਨ੍ਹਾਂ ਨੇ ਆਪਣੇ ਮੁੰਡੇ ਦੀ ਰੁਚੀ ਤੇ ਬੁੱਧੀ ਨੂੰ ਦੇਖਦੇ ਹੋਏ ਆਪਣੀ ਕਾਰ ਨੂੰ ਡਿਜ਼ਾਇਨ ਕਰਨ ਲਈ 10 ਹਜ਼ਾਰ ਰੁਪਏ ਦਿੱਤੇ। ਅੰਸ਼ਿਆ ਰਾਓ ਨੇ ਕਾਰਖਾਨਿਆਂ ਤੋਂ ਕੱਚਾ ਮਾਲ ਖਰੀਦਿਆ ਤੇ ਕਾਰ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਅੰਸ਼ਿਆ ਰਾਓ ਨੇ ਨਾ ਸਿਰਫ਼ ਗੂਗਲ ਤੇ ਯੂ-ਟਿਊਬ ਤੋਂ ਆਪਣੀ ਕਾਰ ਦੀ ਖੋਜ ਤੇ ਜਾਣਕਾਰੀ ਇਕੱਠੀ ਕੀਤੀ ਬਲਕਿ ਕਾਰ ਬਣਾਉਣ ਲਈ ਦਰਵਾਜ਼ੇ, ਬੋਨਟ, ਟਾਇਰ ਤੇ ਹੋਰ ਜ਼ਰੂਰੀ ਵਸਤਾਂ ਵੀ ਉਸਨੇ ਕਾਰ ਦੇ ਕਾਰਖਾਨਿਆਂ ਤੋਂ ਇੱਕਠੀਆਂ ਕੀਤੀਆਂ। ਕੱਚਾ ਮਾਲ ਇੱਕਠਾ ਕਰਨ ਤੋਂ ਬਾਅਦ ਉਸਨੇ ਕਾਰ ਦੇ ਢਾਂਚੇ ਨੂੰ ਤਿਆਰ ਕੀਤਾ। ਇਸ ਕਾਰ ਦੀ ਇਹ ਖ਼ਾਸੀਅਤ ਹੈ ਕਿ ਸਾਈਡ 'ਤੇ ਲੱਗਣ ਵਾਲੇ ਸ਼ੀਸ਼ਿਆਂ ਦੀ ਥਾਂ ਇਸ 'ਤੇ ਦੋ ਕੈਮਰੇ ਲਗਾਏ ਗਏ ਹਨ। ਇਸ 'ਚ ਫ਼ਰੰਟ ਤੇ ਬੈਕ ਕੈਮਰਾ ਵੀ ਹੈ ਤੇ ਸਟੇਰਿੰਗ ਦੇ ਨਾਲ ਇੱਕ ਡਿਸਪਲੇ ਲੱਗੀ ਹੋਈ ਹੈ। ਇਸ ਕਾਰ 'ਚ ਇੰਜਨ ਤੇ ਗਿਅਰ ਨਹੀਂ ਹਨ ਕਿਉਂਕਿ ਇਹ ਬੈਟਰੀ ਦੀ ਮਦਦ ਨਾਲ ਚੱਲਦੀ ਹੈ। ਇਸ 'ਚ 12 ਵੋਲਟ ਦੀਆਂ ਚਾਰ ਬੈਟਰੀ ਲਗਾਈਆਂ ਗਈਆਂ ਹਨ, ਜੋ ਚਾਰ ਘੰਟੇ ਚਾਰਜ ਹੋਣ 'ਤੇ 70 ਕਿਲੋਮੀਟਰ ਤੱਕ ਚੱਲ ਸਕਦੀ ਹੈ।

ਇਸ ਕਾਰ 'ਚ ਗਿਅਰ ਤੇ ਕਲੱਚ ਨਹੀਂ ਹੈ। ਇਹ ਆਟੋਮੈਟਿਕ ਹੈ। ਇਸ 'ਚ ਸਿਰਫ਼ ਬ੍ਰੇਕ ਤੇ ਏਕਸੀਲੇਟਰ ਹਨ। ਇਹ ਬੈਟਰੀ ਅਧਾਰਿਤ ਵਿਸ਼ੇਸ਼ ਕਾਰ ਤਿਆਰ ਹੈ ਤੇ ਇਹ ਕਿਸੇ ਵੀ ਸੜਕ 'ਤੇ ਚੱਲ ਸਕਦੀ ਹੈ। ਅੰਸ਼ਿਆ ਰਾਓ ਨੇ ਕਾਰ ਨੂੰ ਆਕਰਸ਼ਕ ਦਿਖਾਉਣ ਲਈ ਇਸਨੂੰ ਰੰਗ ਕਰਵਾਇਆ ਹੈ। ਉਸਦੇ ਮੁਤਾਬਕ, ਇਸਦੀ ਅਨੁਮਾਨਤ ਕੀਮਤ 1.20 ਲੱਖ ਹੋਵੇਗੀ ਤੇ ਇਹ ਦੋ ਹਫ਼ਤਿਆਂ ਦੇ ਅੰਦਰ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। ਅੰਸ਼ਿਆ ਦੀ ਮਿਹਨਤ ਨੇ ਉਸ ਲਈ ਸਫ਼ਲਤਾ ਦਾ ਰਾਹ ਪੱਧਰਾ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.