ਨਵੀਂ ਦਿੱਲੀ: ਦਿੱਲੀ ਦੇ ਸਿੰਘੂ ਬਾਰਡਰ ਤੋਂ ਕਿਸਾਨ ਟਰੈਕਟਰ ਪਰੇਡ ਦੇ ਲਈ ਨਿਕਲ ਰਹੇਂ ਹਨ ਅਤੇ ਕਿਸਾਨਾਂ ਨੇ ਸਵੇਰੇ 8:00 ਵਜੇ ਹੀ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਸਿੰਘੂ ਬਾਰਡਰ ਤੋਂ ਕਿਸਾਨਾਂ ਦਾ ਜਥਾ ਮੁਕਰਬਾ ਚੌਕ ਤੋਂ ਤੈਅ ਕੀਤੇ ਰੂਟ ਵੱਲ ਜਾ ਰਿਹਾ ਹੈ। ਦਿੱਲੀ ਪੁਲਿਸ ਵੱਲੋਂ ਤੈਅ ਕੀਤੇ ਗਏ ਰੂਟ ਤੋਂ ਹੀ ਕਿਸਾਨ ਆਪਣਾ ਮਾਰਚ ਕੱਢਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਰਚ 'ਚ ਟਰੈਕਟਰ 'ਤੇ ਪੈਦਲ ਕਿਸਾਨ ਦੋਵੇਂ ਜਾਣਗੇ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਹੈ। ਇਸ ਦਿਨ ਦਾ ਸਾਰੇ ਕਿਸਾਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 2 ਮਹੀਨੇ ਹੋ ਗਏ ਹਨ, ਦਿੱਲੀ ਵਿੱਚ ਕਿਸਾਨ ਅੰਦੋਲਨ ਕਰ ਰਹੇ ਸਨ ਅਤੇ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਮੰਨ ਰਹੀਂ ਸੀ। ਇਸ ਲਈ ਕਿਸਾਨ ਅੰਦੋਲਨ ਕਰ ਰਹੇ ਸਨ ਅਤੇ ਆਪਣੀ ਗੱਲ ਮਨਾਉਣ ਦੇ ਲਈ ਹੁਣ ਕਿਸਾਨ ਦਿੱਲੀ ਵਿੱਚ ਮਾਰਚ ਕੱਢਣ ਦੀ ਗੱਲ ‘ਤੇ ਅੜੇ ਹੋਏ ਸਨ। ਇਸ ਦੀ ਸਰਕਾਰ ਅਤੇ ਪੁਲਿਸ ਨੇ ਇਜਾਜ਼ਤ ਦੇ ਦਿੱਤੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਟਰੈਕਟਰ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ, ਵਲੰਟੀਅਰ ਵੀ ਸਾਥ ਦੇਣ ਲਈ ਨਾਲ ਰਹਿਣਗੇ। ਇਸ ਵਿੱਚ ਕਿਸੇ ਕਿਸਮ ਦਾ ਪ੍ਰਬੰਧ ਨਹੀਂ ਹੋਵੇਗਾ, ਜੇ ਕੁੱਝ ਹੁੰਦਾ ਹੈ, ਤਾਂ ਵਲੰਟੀਅਰ ਆਪ ਹੀ ਆਪਣੇ ਪੱਧਰ 'ਤੇ ਨਜਿੱਠਣਗੇ ਅਤੇ ਨਾਲ ਹੀ ਕਿਸਾਨਾਂ ਨੂੰ ਸਮਝਾਉਣਗੇ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਨੇ ਜੋਂ ਦਾਅਵਾ ਕੀਤਾ ਹੈ, ਉਹ ਕਿਨ੍ਹਾਂ ਸਹੀਂ ਸਾਬਿਤ ਹੁੰਦਾ ਹੈ। ਹਾਲਾਂਕਿ, ਕਿਸਾਨ ਦਿੱਲੀ ਦੀਆਂ ਅੰਦਰੂਨੀ ਰਸਤੀਆਂ ਵਿੱਚ ਜਾਣ ਦੀ ਵੀ ਕੋਸ਼ਿਸ਼ ਕਰਨਗੇ। ਇਸ ਨੂੰ ਭਾਰੀ ਪੁਲਿਸ ਫੋਰਸ ਰੋਕਣ ਦੀ ਕੋਸ਼ਿਸ਼ ਕਰੇਗੀ।