ETV Bharat / bharat

ਮੋਦੀ ਨੂੰ ਜਗਾਉਣ ਲਈ ਕਿਸਾਨਾਂ ਨੇ ਖੜਕਾਈਆਂ ਥਾਲੀਆਂ

ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੇ ਵਿਰੋਧ 'ਚ ਪਾਣੀਪਤ ਟੋਲ ਪਲਾਜ਼ੇ ਉੱਤੇ ਥਾਲੀਆਂ ਅਤੇ ਤਾੜੀਆਂ ਵਜਾਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਥਾਲੀਆਂ ਅਤੇ ਤਾੜੀਆਂ ਮਾਰ ਮੋਦੀ ਨੂੰ ਆਪਣੇ ਮਨ ਦੀ ਗੱਲ ਸੁਣਾਉਣਾ ਚਾਹੁੰਦੇ ਹਨ ਕਿ ਉਹ ਤਿੰਨ ਖੇਤੀ ਕਾਨੂੰਨ ਵਾਪਸ ਲੈ ਲੈਣ।

author img

By

Published : Dec 26, 2020, 9:35 AM IST

ਮੋਦੀ ਨੂੰ ਜਗਾਉਣ ਲਈ ਕਿਸਾਨਾਂ ਨੇ ਖੜਕਾਈਆਂ ਥਾਲੀਆਂ
ਮੋਦੀ ਨੂੰ ਜਗਾਉਣ ਲਈ ਕਿਸਾਨਾਂ ਨੇ ਖੜਕਾਈਆਂ ਥਾਲੀਆਂ

ਨਵੀਂ ਦਿੱਲੀ: ਬੀਤੇ ਦਿਨੀਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਤਹਿਤ ਪਾਣੀਪਤ ਟੋਲ ਪਲਾਜ਼ੇ ਉੱਤੇ ਥਾਲੀਆਂ ਅਤੇ ਤਾੜੀਆਂ ਵਜਾਈਆਂ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਥਾਲੀਆਂ ਅਤੇ ਤਾੜੀਆਂ ਮਾਰ ਮੋਦੀ ਨੂੰ ਆਪਣੇ ਮਨ ਦੀ ਗੱਲ ਸੁਣਾਉਣਾ ਚਾਹੁੰਦੇ ਹਨ ਕਿ ਉਹ ਤਿੰਨ ਖੇਤੀ ਕਾਨੂੰਨ ਵਾਪਸ ਲੈ ਲੈਣ।

ਕਿਸਾਨਾਂ ਦਾ ਇਨ੍ਹਾਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕਿਸਾਨ ਦਿੱਲੀ ਬਾਰਡਰਾਂ ਦਾ ਘਿਰਾਓ ਕਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਪੰਜਾਬ ਤੋਂ ਆਏ ਕਿਸਾਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਮਨ ਦੀ ਬਾਤ ਛੱਡ ਕੇ ਕਿਸਾਨਾਂ ਦੇ ਮਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੇਸ਼ ਦੇ ਚਾਰੇ ਪਾਸੇ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚੱਲਦਿਆਂ ਹੀ ਬੀਤੀ ਦਿਨੀਂ ਹਰਿਆਣਾ ਦੇ ਟੋਲ ਫ੍ਰੀ ਕਰਵਾਏ ਗਏ ਅਤੇ ਇਹ ਟੋਲ ਤਿੰਨ ਦਿਨ ਫ੍ਰੀ ਹੀ ਰਹਿਣਗੇ।

ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਦੇ ਕਿਸਾਨ ਇੱਕ ਹੋ ਚੁੱਕੇ ਹਨ ਇਸ ਲਈ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਗੱਲ ਸੁਣਨੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇੰਨ੍ਹੇ ਲੋਕ ਅਰਦਾਸ ਕਰਨ ਤਾਂ ਰੱਬ ਵੀ ਸੁਣ ਲੈਂਦਾ ਹੈ ਪਰ ਪੀਐਮ ਮੋਦੀ ਕਿਸਾਨਾਂ ਦੀ ਗੱਲ ਸੁਣਨ ਲਈ ਫਿਰ ਵੀ ਤਿਆਰ ਨਹੀਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.