ETV Bharat / bharat

ਕਿਸਾਨ ਆਗੂਆਂ ਨੇ 30 ਜਨਵਰੀ ਨੂੰ ਇੱਕ ਰੋਜ਼ਾ ਭੁੱਖ ਹੜਤਾਲ ਦਾ ਕੀਤਾ ਐਲਾਨ - Rajewal

26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਹੋਏ ਘਟਨਾਕ੍ਰਮ ‘ਤੇ ਚਰਚਾ ਕਰਨ ਸੱਦੀ ਬੈਠਕ ਸਾਰੇ ਘਟਨਾਕ੍ਰਮ ‘ਤੇ ਚਰਚਾ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਫਿਲਹਾਲ 1 ਫਰਵਰੀ ਨੂੰ ਬਜਟ ਸ਼ੈਸ਼ਨ ਦੌਰਾਨ ਸੰਸਦ ਵੱਲੋਂ ਕੀਤੇ ਜਾਣ ਵਾਲੇ ਮਾਰਚ ਨੂੰ ਮੁਲਤਵੀ ਕਰਦੇ ਹਾਂ।

Farmers leaders declare one-day hunger strike on January 30
ਕਿਸਾਨ ਆਗੂਆਂ ਨੇ 30 ਜਨਵਰੀ ਨੂੰ ਇੱਕ ਰੋਜ਼ਾ ਭੁੱਖ ਹੜਤਾਲ ਦਾ ਕੀਤਾ ਐਲਾਨ
author img

By

Published : Jan 28, 2021, 8:25 AM IST

ਨਵੀਂ ਦਿੱਲੀ: 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਹੋਏ ਘਟਨਾਕ੍ਰਮ ‘ਤੇ ਚਰਚਾ ਕਰਨ ਸੱਦੀ ਬੈਠਕ ਸਾਰੇ ਘਟਨਾਕ੍ਰਮ ‘ਤੇ ਚਰਚਾ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਫਿਲਹਾਲ 1 ਫਰਵਰੀ ਨੂੰ ਬਜਟ ਸ਼ੈਸ਼ਨ ਦੌਰਾਨ ਸੰਸਦ ਵੱਲੋਂ ਕੀਤੇ ਜਾਣ ਵਾਲੇ ਮਾਰਚ ਨੂੰ ਮੁਲਤਵੀ ਕਰਦੇ ਹਾਂ ਅਤੇ ਇਸਦੇ ਨਾਲ 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਨ ਮੌਕੇ ਪੂਰੇ ਦੇਸ਼ ਵਿੱਚ ਇਕ ਰੋਜ਼ਾ ਭੁੱਖ ਕਰਨ ਦਾ ਵੀ ਐਲਾਨ ਕੀਤਾ ਹੈ। ਇਸੇ ਦਿਨ ਦੇਸ਼ ਭਰ ਵਿੱਚ ਪਬਲਿਕ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।

ਇਸ ਮੌਕੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਡਾ ਇਹ ਅੰਦੋਲਨ ਅਤੇ ਮੰਗਾਂ ਪਹਿਲਾਂ ਦੀ ਤਰ੍ਹਾਂ ਬਰਕਰਾਰ ਹਨ ਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐਮ.ਐਸ.ਪੀ ਦੀ ਗਰੰਟੀ ਨੂੰ ਲੈ ਕੇ ਜਦੋਂ ਤੱਕ ਸਰਕਾਰ ਨਵਾਂ ਕਾਨੂੰਨਨ ਨਹੀਂ ਬਣਾਉਂਦੀ, ੳਦੋਂ ਤੱਕ ਸੰਘਰਸ਼ ਬਰਕਰਾਰ ਰਹੇਗਾ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਸ਼ੰਘਰਸ਼ ਨੂੰ ਦਬਾਉਣ ਅਤੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਸਾਹਮਣੇ ਆ ਗਿਆ। ਰਾਜੇਵਾਲ ਨੇ ਕਿਹਾ ਕਿ ਕੱਲ੍ਹ ਟਰੈਕਟਰ ਪਰੇਡ ਸਫਲ ਰਿਹਾ।ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜੋ ਕੁਝ ਲਾਲ ਕਿਲ੍ਹੇ ‘ਤੇ ਕੀਤਾ ਗਿਆ, ਅਸੀਂ ਉਸਦੀ ਨਿੰਦਾ ਕਰਦੇ ਹਾਂ, ਕਿਉਂਕਿ ਇਹ ਸੱਭ ਕੁਝ ਸਾਡੀ ਰਣਨੀਤੀ ਦਾ ਹਿੱਸਾ ਨਹੀਂ ਸੀ ਅਤੇ ਨਾਂ ਹੀ ਸਾਡੇ ਵੱਲੋਂ ਕੀਤਾ ਗਿਆ ਹੈ।ਰਾਜੇਵਾਲ ਨੇ ਕਿਹਾ ਇਸ ਸੱਭ ਲਈ ਪੇਡੂ ਸੰਘਰਸ਼ ਕਮੇਟੀ ਅਤੇ ਦੀਪ ਸਿੱਧੂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਦੀਪ ਸਿੱਧੂ, ਸਰਵਣ ਸਿੰਘ ਪੰਧੇਰ ਅਤੇ ਸਤਨਾਮ ਸਿੰਘ ਪੰਨੂ ਇਸ ਸੱਭ ਲਈ ਜ਼ਿੰਮੇਵਾਰ ਹਨ।ਲਾਲ ਕਿਲ੍ਹੇ ‘ਤੇ ਝੰਡਾ ਝਲਾਉਣ ਸਾਡੇ ਅੰਦੋਲਨ ਦਾ ਹਿੱਸਾ ਨਹੀਂ ਸੀ।ਇਹ ਸੱਭ ਕੁਝ ਸਰਕਾਰ ਵੱਲੋਂ ਅੰਦੋਲਨ ਨੂੰ ਬਦਨਾਮ ਕਰਨ ਲਈ ਕਰਵਾਇਆ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਜਾਣਬੁੱਝ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ। ਦਿੱਲੀ ਪੁਲਿਸ ਵੱਲੋਂ ਕਿਸਾਨ ਨੂੰ ਤੈਅ ਕੀਤੇ ਰੂਟ ‘ਤੇ ਚੱਲਣ ਤੋਂ ਰੋਕਿਆ ਗਿਆ। ਦਿੱਲੀ ਪੁਲਿਸ ਵੱਲੋਂ ਕਿਸਾਨ ਆਗੂਆਂ ਵੱਲੋਂ ਤੈਅ ਕੀਤੇ ਰੂਟਾਂ ‘ਤੇ ਜਾਣਬੁੱਝ ਬੈਰੀਕੈਡ ਲਾਉਂਦੇ ਹੋਏ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਵੇਸ਼ ਕਰਨ ਕਿਹਾ ਜਾ ਰਿਹਾ ਸੀ।ਆਗੂਆਂ ਨੇ ਕਿਹਾ ਕਿ ਕਿਸਾਨ ਸ਼ਾਂਤੀ ਨਾਲ ਆਪਣੀ ਪਰੇਡ ਕਰ ਰਹੇ ਸਨ, ਪਰ ਪੁਸਿਲ ਵੱਲੋ ਜਾਣਬੁੱਝ ਕੇ ਸਾਡੀ ਪਰੇਡ ਵਿੱਚ ਖਲਣ ਪਾਇਆ ਗਿਆ। ਜਿਸਤੋਂ ਸਰਕਾਰ ਦੀ ਮਨਸ਼ਾ ‘ਤੇ ਸਾਫ ਨਜ਼ਰ ਆਉਂਦੀ ਹੈ।ਉਨ੍ਹਾਂ ਕਿਹਾ ਕਿ ਗਣਤੰਤੲ ਦਿਵਸ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਵੱਲੋਂ ਲਾਲ ਕਿਲ੍ਹੇ ਅੰਦਰ ਪ੍ਰਵੇਸ਼ ਕਰਨ ਤੋਂ ਕਿਸੇ ਨੂੰ ਵੀ ਰੋਕਿਆ ਗਿਆ, ਸਗੋਂ ਪੁਲਿਸ ਮਾਤਰ ਦਰਸ਼ਕ ਬਣ ਕੇ ਸੱਭ ਕੁਝ ਦੇਖਦੀ ਰਹੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.