ETV Bharat / bharat

ਕਾਨੂੰਨ ਰੱਦ ਕਰਵਾਉਣ ਦੀ ਅੜੀ ਛੱਡਣ ਕਿਸਾਨ, ਕਾਨੂੰਨਾਂ 'ਚ ਸੋਧ ਹੁੰਦੀ ਹੈ: ਜਿਆਣੀ

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਚਾਹੇ ਕਈ ਬੈਠਕਾਂ ਹੋ ਚੁੱਕੀਆਂ ਹਨ ਪਰ ਕੋਈ ਵੀ ਠੋਸ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਉਧਰ, ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਕਾਨੂੰਨ ਵਾਪਸ ਕਰਵਾਉਣ ਦੀ ਜ਼ਿੱਦ ਨਾ ਕਰਨ ਕਿਉਂਕਿ ਕਾਨੂੰਨਾਂ ਦੇ ਵਿੱਚ ਸੋਧ ਹੁੰਦੀ ਹੈ।

ਕਿਸਾਨ ਕਾਨੂੰਨ ਵਾਪਸੀ ਦੀ ਅੜੀ ਛੱਡ ਦੇਣ ਕਿਉਂਕਿ ਕਾਨੂੰਨਾਂ 'ਚ ਸੋਧ ਹੁੰਦੀ ਐ: ਜਿਆਣੀ

author img

By

Published : Dec 12, 2020, 9:29 PM IST

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਚਾਹੇ ਕਈ ਬੈਠਕਾਂ ਹੋ ਚੁੱਕੀਆਂ ਹਨ ਪਰ ਕੋਈ ਵੀ ਠੋਸ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਜਿੱਥੇ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ, ਉਥੇ ਹੀ ਕੇਂਦਰ ਸਰਕਾਰ ਕੇਵਲ ਇਨ੍ਹਾਂ ਵਿੱਚ ਸੋਧ ਲਈ ਤਿਆਰ ਹੋਈ ਹੈ। ਈਟੀਵੀ ਭਾਰਤ ਵੱਲੋਂ ਇਸ ਸਬੰਧੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਅਤੇ ਦਿੱਲੀ ਦੇ ਲੋਕਾਂ ਦੋਵਾਂ ਦੀ ਚਿੰਤਾ ਹੈ, ਜਿਸ ਤਹਿਤ ਸਰਕਾਰ ਮਸਲਾ ਹੱਲ ਕਰਨ ਵੱਲ ਧਿਆਨ ਦੇ ਰਹੀ ਹੈ।

ਕਿਸਾਨ ਕਾਨੂੰਨ ਵਾਪਸੀ ਦੀ ਅੜੀ ਛੱਡ ਦੇਣ ਕਿਉਂਕਿ ਕਾਨੂੰਨਾਂ 'ਚ ਸੋਧ ਹੁੰਦੀ ਐ: ਜਿਆਣੀ

ਭਾਜਪਾ ਆਗੂ ਨੇ ਕਿਹਾ ਕਿ ਇਸੇ ਚਿੰਤਾ ਕਾਰਨ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਜੋ ਵੀ ਮਤੇ ਅਤੇ ਸਮੱਸਿਆ ਸੀ, ਸਭ ਸਰਕਾਰ ਨੇ ਮੰਨ ਲਈਆਂ ਸਨ ਅਤੇ ਕਿਸਾਨਾਂ ਨੂੰ ਇੱਕ ਬਹੁਤ ਹੀ ਵਧੀਆ ਪ੍ਰਪੋਜਲ ਵੀ ਭੇਜੀ ਸੀ। ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਇੱਕ-ਇੱਕ ਪੁਆਇੰਟ ਦੱਸਿਆ ਸੀ, ਜਿਸਦੀ ਸਮਝ ਵੀ ਆ ਗਈ ਸੀ। ਹਾਲਾਂਕਿ ਹੁਣ ਕਿਸਾਨ ਜਥੇਬੰਦੀਆਂ ਵਿੱਚ ਇੱਕ ਅੜੀ ਇੱਕ ਜਿੱਦ ਹੈ ਕਿ ਅਸੀਂ ਕਾਨੂੰਨ ਹੀ ਵਾਪਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਕਾਨੂੰਨ ਵਾਪਸ ਕਰਵਾਉਣ ਦੀ ਜ਼ਿੱਦ ਨਾ ਕਰਨ ਕਿਉਂਕਿ ਕਾਨੂੰਨਾਂ ਦੇ ਵਿੱਚ ਸੋਧ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਆਗੂ ਅਤੇ ਭਾਜਪਾ ਆਗੂਆਂ ਵਿਚਕਾਰ ਲਗਾਤਾਰ ਸੰਪਰਕ ਹੈ ਅਤੇ ਲਗਾਤਾਰ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਕਿ ਮਸਲੇ ਦਾ ਹੱਲ ਕੱਢਿਆ ਜਾਵੇ। ਕੇਂਦਰ ਸਰਕਾਰ ਨੂੰ ਤਾਂ ਮਸਲਾ ਹੱਲ ਕਰਨ ਦੀ ਚਿੰਤਾ ਹੈ ਪਰ ਕਿਸਾਨਾਂ ਦੀ ਜ਼ਿੱਦ ਹੈ ਉਸ ਵਿੱਚ ਮਸਲਾ ਦਾ ਹੱਲ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫ਼ੈਸਲਾ ਗੱਲਬਾਤ ਰਾਹੀਂ ਹੁੰਦਾ ਹੈ, ਕੁੱਝ ਕਦਮ ਕਿਸਾਨ ਅੱਗੇ ਵੱਧਣ ਅਤੇ ਕੁੱਝ ਕਦਮ ਕੇਂਦਰ ਤਾਂ ਮਸਲਾ ਹੱਲ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਬਣਦੀ ਹੈ ਤੇ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਸਰਕਾਰ ਨੂੰ ਕੋਈ ਕਾਨੂੰਨ ਵਾਪਸ ਲੈਣ ਵਿੱਚ ਕੋਈ ਦਿੱਕਤ ਹੈ ਤਾਂ ਉਨ੍ਹਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ।

ਪੰਜਾਬ ਭਾਜਪਾ ਦੇ ਪ੍ਰਭਾਰੀ ਦੁਸ਼ਿਅੰਤ ਗੌਤਮ ਵੱਲੋਂ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਲੈ ਕੇ ਭਾਜਪਾ ਵਰਕਰਾਂ ਦੀਆਂ ਸਮੱਸਿਆਵਾਂ ਬਾਰੇ ਸੀ। ਅਜੇ ਵਾਰਤਾਲਾਪ ਹੀ ਹੋ ਰਹੀ ਹੈ ਪਰੰਤੂ ਜਦੋਂ ਕੋਈ ਨਤੀਜਾ ਨਿਕਲੇਗਾ ਤਾਂ ਹੀ ਸਭ ਨੂੰ ਕੋਈ ਖ਼ੁਸ਼ੀ ਹੋਵੇਗੀ।

ਭਾਜਪਾ ਆਗੂਆਂ ਵੱਲੋਂ ਕਿਸਾਨ ਅੰਦੋਲਨ ਨੂੰ ਨਕਸਲਵਾਦੀਆਂ ਵੱਲੋਂ ਹਾਈਜੈਕ ਕਰਨ ਵਰਗੀਆਂ ਟਿੱਪਣੀਆਂ 'ਤੇ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਇਸ ਧਰਨੇ ਵਿੱਚ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਆਏ ਹਨ, ਜਿਸ ਦੌਰਾਨ ਕੁਝ ਸ਼ਰਾਰਤੀ ਅਨਸਰ ਵੀ ਧਰਨੇ ਵਿੱਚ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਧਰਨੇ ਵਿੱਚ ਜਿਸ ਤਰ੍ਹਾਂ ਦੀਆਂ ਤਸਵੀਰਾਂ ਅਤੇ ਨਾਅਰੇ ਲਗਾਏ ਗਏ ਹਨ ਉਸ ਨਾਲ ਇਹ ਲਾਜ਼ਮੀ ਹੈ ਕਿ ਅਜਿਹੇ ਸਵਾਲ ਖੜੇ ਹੋਣਗੇ।

ਭਾਜਪਾ ਆਗੂ ਨੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਅਤੇ ਜੇਕਰ ਹੋਰ ਵੀ ਕਿਸਾਨ ਹਿਤਾਂ ਵਿੱਚ ਫ਼ਾਇਦਾ ਕਰਵਾਉਣਾ ਚਾਹੁੰਦੇ ਹਨ ਤਾਂ ਅੱਜ ਮੌਕਾ ਹੈ, ਸਾਨੂੰ ਅੜੀ ਨਹੀਂ ਕਰਨੀ ਚਾਹੀਦੀ, ਕਿਉਂਕਿ ਅੜੀਆਂ ਕਰਨ ਵਿੱਚ ਨੁਕਸਾਨ ਹੁੰਦਾ ਹੈ। ਸੋ ਸਰਕਾਰ ਨਾਲ ਗੱਲਬਾਤ ਕਰਕੇ ਹੋਰ ਵੀ ਜਿਹੜੀਆਂ ਮੁਸ਼ਕਲਾਂ ਹੱਲ ਕਰਵਾਈਏ ਤੇ ਘਰਾਂ ਨੂੰ ਚੱਲੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.