ਹੈਦਰਾਬਾਦ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਬੰਗਲਾਦੇਸ਼ ਲਿਬਰੇਸ਼ਨ ਵਾਰ ਦੇ ਅਵਾਰਡ ਨੂੰ ਲੈਣ ਤੋਂ ਪਹਿਲਾਂ ਇੱਕ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੇਰੇ ਵਰਗੇ ਕਈ ਸਾਰੇ ਲੋਕਾਂ ਲਈ ਪ੍ਰੇਰਣਾ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਰਹੇ ਹਨ, ਜਿਨ੍ਹਾਂ ਨੂੰ ਬੰਗਲਾਦੇਸ਼ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੇ ਲੋਕ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਮਰਥਨ ਤੇ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਦੋਸਤੀ ਨੂੰ ਮਜਬੂਤ ਕਰਨ ਲਈ ਅਟਲ ਬਿਹਾਰੀ ਵਾਜਪਾਈ ਨੂੰ ਹਮੇਸ਼ਾਂ ਯਾਦ ਰੱਖਣਗੇ।
ਵਾਜਪਾਈ ਨੂੰ ਇੱਕ ਬਹੁਤ ਹੀ ਸਨਮਾਨਤ ਰਾਜਨੀਤਕ ਆਗੂ ਵਜੋਂ ਸਨਮਾਨਿਤ ਕੀਤਾ ਅਤੇ ਬੰਗਲਾਦੇਸ਼ ਦੇ ਮੁਕਤੀ ਸੰਘਰਸ਼ ਦੀ ਹਮਾਇਤ ਕਰਨ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਨੂੰ ਮਾਨਤਾ ਦਿੱਤੀ। ਇਸ ਵਿੱਚ ਕਿਹਾ ਗਿਆ ਕਿ ਵਾਜਪਾਈ ਨੇ ਭਾਰਤੀ ਜਨ ਸੰਘ ਦੇ ਪ੍ਰਧਾਨ ਅਤੇ ਲੋਕ ਸਭਾ ਦੇ ਮੈਂਬਰ ਵਜੋਂ ਵੱਖ-ਵੱਖ ਕਦਮ ਚੁੱਕੇ।
ਅਟਲ ਬਿਹਾਰੀ ਵਾਜਪਾਈ ਬਾਰੇ ਕੁਝ ਗੱਲਾਂ
ਸ਼ੁਰੁਆਤੀ ਜੀਵਨ
- ਉਨ੍ਹਾਂ ਦਾ ਜਨਮ 25 ਦਸੰਬਰ 1924 ਨੂੰ ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਲਕਸ਼ਮੀਬਾਈ ਕਾਲਜ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮ.ਏ. ਕੀਤੀ।
- ਉਨ੍ਹਾਂ ਦੇ ਪਿਤਾ ਦਾ ਨਾਂਅ ਕ੍ਰਿਸ਼ਨ ਬਿਹਾਰੀ ਵਾਜਪਾਈ ਸੀ, ਜੋ ਇੱਕ ਕਵੀ ਅਤੇ ਸਕੂਲ ਮਾਸਟਰ ਸੀ।
- ਵਾਜਪਾਈ ਅਤੇ ਉਨ੍ਹਾਂ ਦੇ ਪਿਤਾ ਨੇ ਇੱਕ ਸਾਥ ਡੀਏਵੀ ਕਾਲਜ ਤੋਂ ਮਿਲ ਕੇ ਲਾਅ ਸਕੂਲ ਦੀ ਪੜ੍ਹਾਈ ਕੀਤੀ ਅਤੇ ਕਾਨਪੁਰ ਵਿੱਚ ਇਕੋ ਕਮਰੇ ਵਿੱਚ ਰਹੇ।
- ਅਟਲ ਬਿਹਾਰੀ ਵਾਜਪਾਈ ਆਪਣੀ ਵੀਰ ਰਸ ਦੀਆਂ ਕਵਿਤਾਵਾਂ ਲਈ ਵੀ ਮਸ਼ਹੂਰ ਸਨ ਜਿਸ ਵਿੱਚ ਰਾਸ਼ਟਰਵਾਦ ਦਾ ਤੱਤ ਹੈ ਅਤੇ ਮਨੁੱਖੀ ਮੁੱਲ ਵੀ ਹਨ।
- ਅਟਲ ਬਿਹਾਰੀ ਵਾਜਪਾਈ ਪਹਿਲੀ ਵਾਰ ਭਾਰਤ ਛੱਡੋ ਅੰਦੋਲਨ ਨਾਲ ਰਾਜਨੀਤੀ ਦੀ ਦੁਨੀਆ ਵਿੱਚ ਦਾਖਲ ਹੋਏ ਸਨ।
- ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ ਕਿ ਉਹ 1939 ਵਿੱਚ ਇੱਕ ਸਵੈ-ਸੇਵਕ ਵਜੋਂ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਵਿੱਚ ਵੀ ਸ਼ਾਮਲ ਹੋਏ ਸਨ।
- ਵਾਜਪਾਈ ਭਾਜਪਾ ਦੇ ਪੂਰਵਗਾਮੀ ਭਾਰਤੀ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ, ਭਾਜਪਾ ਦੇ ਪੂਰਵਗਾਮੀ ਦੇ ਕਰੀਬੀ ਅਤੇ ਸਹਿਯੋਗੀ ਬਣ ਗਏ। ਉਨ੍ਹਾਂ ਨੇ ਕਸ਼ਮੀਰ ਮੁੱਦੇ 'ਤੇ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸਮਰਥਨ ਕੀਤਾ।
- ਉਹ ਆਪਣੀ ਚੰਗੀ ਸੰਗਠਨਾਤਮਕ ਕੁਸ਼ਲਤਾ ਕਾਰਨ ਜਨ ਸੰਘ ਦਾ ਚਿਹਰਾ ਬਣ ਗਏ।
- ਆਖਰਕਾਰ ਦੀਨਦਿਆਲ ਉਪਾਧਿਆਏ ਤੋਂ ਬਾਅਦ ਉਹ 1968 ਵਿੱਚ ਜਨ ਸੰਘ ਦਾ ਮੁਖੀ ਬਣ ਗਏ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਾਰਟੀ ਨੇ ਜੇਪੀ ਅੰਦੋਲਨ ਦਾ ਸਮਰਥਨ ਕੀਤਾ।
- ਦੇਸ਼ 'ਚ ਐਮਰਜੈਂਸੀ ਲਾਗੂ ਹੋਣ 'ਤੇ (1975-1977) ਵਾਜਪਾਈ ਨੂੰ ਜੇਲ੍ਹ ਭੇਜਿਆ ਗਿਆ ਸੀ।
- ਵਾਜਪਾਈ ਨੇ 1957 ਵਿੱਚ ਸੰਸਦ ਦੀ ਪਹਿਲੀ ਚੋਣ ਜਿੱਤੀ ਸੀ।
- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਲੋਕ ਸਭਾ ਵਿੱਚ 9 ਵਾਰ ਅਤੇ ਰਾਜ ਸਭਾ ਵਿੱਚ 2 ਵਾਰ ਚੁਣੇ ਗਏ ਸਨ।
- ਵਾਜਪਾਈ ਨੇ 1977 ਵਿੱਚ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੀ ਸਰਕਾਰ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਹੋਣ ਦੇ ਨਾਤੇ ਉੱਤਮ ਸਪੀਕਰ ਵਜੋਂ ਬਹੁਤ ਪ੍ਰਸਿੱਧੀ ਹਾਸਲ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਹਿੰਦੀ ਵਿਚ ਸ਼ਲਾਘਾਯੋਗ ਭਾਸ਼ਣ ਦਿੱਤਾ।
- ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਦੀ ਸ਼ਖ਼ਸੀਅਤ ਤੇ ਹੁਨਰ ਨੂੰ ਵੇਖਦਿਆਂ ਭੱਵਿਖਬਾਣੀ ਕੀਤੀ ਸੀ ਕਿ ਉਹ ਇੱਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣਗੇ।
- ਨੌਜਵਾਨ ਅਟਲ ਬਿਹਾਰੀ ਵਾਜਪਾਈ ਨੇ ਜਦੋਂ ਭਾਰਤ-ਚੀਨ ਯੁੱਧ ਹੋਇਆ ਸੀ, ਤਾਂ ਪ੍ਰਧਾਨ ਮੰਤਰੀ ਨਹਿਰੂ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ ਸੀ।
ਪ੍ਰਧਾਨ ਮੰਤਰੀ ਵਜੋਂ ਅਟਲ ਬਿਹਾਰੀ ਵਾਜਪਾਈ ਦੀਆਂ ਉਪਲਬਧੀਆਂ
- ਅਟਲ ਬਿਹਾਰੀ ਵਾਜਪਾਈ ਪਹਿਲੇ ਗੈਰ-ਕਾਂਗਰਸੀ ਆਗੂ ਸਨ ਜਿਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਪੂਰਾ ਪੰਜ ਸਾਲਾ ਕਾਰਜਕਾਲ ਪੂਰਾ ਕੀਤਾ ਸੀ।
- ਉਹ 1996 ਵਿੱਚ 13 ਦਿਨਾਂ ਲਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ।
- ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੀਆਂ ਵੱਡੀਆਂ ਉਪਲਬਧੀਆਂ ਸਨ- ਰਾਸ਼ਟਰੀ ਰਾਜਮਾਰਗ ਵਿਕਾਸ ਪ੍ਰਾਜੈਕਟ ਅਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਦੇ ਚਾਰ ਵੱਡੇ ਸ਼ਹਿਰਾਂ ਨੂੰ ਨਾਲ ਜੋੜਨਾ ਸ਼ਾਮਲ ਹੈ।
- ਇਥੋਂ ਤੱਕ ਕਿ ਉਨ੍ਹਾਂ ਨੇ ਭਾਰਤ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਨਿੱਜੀਕਰਨ ਮੁਹਿੰਮ ਵੀ ਚਲਾਈ, ਜਿਸ ਨੇ ਵਿਸ਼ਵ ਵਿੱਚ ਭਾਰਤ ਦੇ ਅਕਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੀ।
- ਵਾਜਪਾਈ ਨੂੰ ਸਾਲ 1992 ਵਿੱਚ ਪਦਮ ਵਿਭੂਸ਼ਣ ਪੁਰਸਕਾਰ ਅਤੇ 1994 ਵਿੱਚ ਸਰਬੋਤਮ ਸੰਸਦ ਮੈਂਬਰ ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
- 1999 ਵਿੱਚ ਵਾਜਪਾਈ ਨੇ ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਜਿਸ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।
- ਪੰਡਿਤ ਮਦਨ ਮੋਹਨ ਮਾਲਵੀਆ ਦੇ ਨਾਲ ਉਨ੍ਹਾਂ ਨੂੰ 2014 ਵਿੱਚ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।
- ਲੋਕ ਉਨ੍ਹਾਂ ਨੂੰ ਪਿਆਰ ਨਾਲ ਬਾਪ ਜੀ ਕਹਿ ਕੇ ਬੁਲਾਉਂਦੇ ਸਨ। ਸਿਹਤ ਸਮੱਸਿਆਵਾਂ ਕਾਰਨ ਉਨ੍ਹਾਂ ਨੇ ਸਾਲ 2005 ਵਿੱਚ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ।
- ਸਾਲ 2014 ਵਿੱਚ ਉਨ੍ਹਾਂ ਨੂੰ ਭਾਰਤ ਦੇ ਸਰਵ ਉੱਚ ਨਾਗਰਿਕ ਸਨਮਾਨ, ਭਾਰਤ ਰਤਨ ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ।