ਵਾਰਾਣਸੀ: ਕਾਸ਼ੀ ਇੱਕ ਅਜਿਹਾ ਸ਼ਹਿਰ ਹੈ, ਜਿਸਦਾ ਨਾਂਅ ਸੁਣਦੇ ਹੀ ਮਨ 'ਚ ਇਸਨੂੰ ਜਾਣਨ ਦੀ ਦਿਲਚਸਪੀ ਵੱਧ ਜਾਂਦੀ ਹੈ। ਸੰਸਾਰ ਦੇ ਸਭ ਤੋਂ ਪ੍ਰਾਚੀਨ ਸ਼ਹਿਰਾਂ ਵਿੱਚੋਂ ਇੱਕ ਹੈ ਵਾਰਾਣਸੀ, ਜਿਸਨੂੰ ਗਲੀਆਂ ਤੇ ਘਾਟਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਵਾਰਾਣਸੀ ਨੂੰ ਇੰਝ ਹੀ ਮੰਦਿਰਾਂ ਦਾ ਸ਼ਹਿਰ ਨਹੀਂ ਕਿਹਾ ਜਾਂਦਾ ਹੈ। ਇੱਥੇ ਅਜਿਹੇ ਛੋਟੇ-ਵੱਡੇ ਬਹੁਤ ਮੰਦਿਰ ਹਨ, ਜਿਨ੍ਹਾਂ ਦੀ ਝੋਲੀ 'ਚ ਪਈਆਂ ਕਈ ਇਤਿਹਾਸਕ ਕਥਾਵਾਂ ਅੱਜ ਵੀ ਇਮਾਰਤਾਂ ਰਾਹੀਂ ਬਿਆਨ ਹੋ ਰਹੀਆਂ ਹਨ। ਕਾਸ਼ੀ ਵਿੱਚ ਇੱਕ ਅਜਿਹਾ ਹੀ ਇੱਕ ਮੰਦਿਰ ਹੈ ਗੁਰੂ ਧਾਮ ਮੰਦਿਰ।
ਕੀ ਹੈ ਗੁਰੂਧਾਮ ਮੰਦਿਰ ਦਾ ਇਤਿਹਾਸ?
ਭੇਲੂਪੁਰ ਦੇ ਗੁਰੂਧਾਮ ਚੁਰਸਤੇ ਦੇ ਅੰਦਰ ਵਸਿਆ ਹੈ ਲਗਭਗ 200 ਸਾਲ ਪੁਰਾਣਾ ਮੰਦਿਰ, ਇਸ ਮੰਦਿਰ ਦੀ ਉਸਾਰੀ ਸੰਨ 1814 ਵਿੱਚ ਮਹਾਰਾਜਾ ਜੈ ਨਾਰਾਇਣ ਘੋਸ਼ਾਲ ਨੇ ਕੀਤੀ ਸੀ। ਕਿਹਾ ਜਾਂਦਾ ਹੈ ਕਿ ਇੱਥੇ ਕਦੇ ਗੁਰੂ ਤੋਂ ਰੱਬ ਦੀ ਪ੍ਰਾਪਤੀ ਅਤੇ ਰੱਬ ਤੋਂ ਮੁਕਤੀ ਪ੍ਰਾਪਤ ਕਰਦੇ ਸਨ। ਦੱਸਿਆ ਜਾਂਦਾ ਹੈ ਕਿ ਇਹ ਮੰਦਿਰ 18ਵੀਂ ਸ਼ਤਾਬਦੀ ਦੌਰਾਨ ਤੰਤਰ ਸਾਧਨਾ ਦਾ ਸਭ ਤੋਂ ਵੱਡਾ ਮੰਦਿਰ ਹੋਇਆ ਕਰਦਾ ਸੀ। ਇਹ ਦੇਸ਼ ਦਾ ਪਹਿਲਾ ਅਨੋਖਾ ਸਿਫ਼ਰ(ਮੁਕਤੀ ਪ੍ਰਾਪਤੀ) ਮੰਦਿਰ ਹੈ। ਇਸ ਵਿੱਚ ਅਸ਼ਟ ਕੋਣ ਹਨ। ਯੋਗ ਅਤੇ ਤੰਤਰ ਸਾਧਨਾ ਦੀ ਨਜ਼ਰ ਨਾਲ ਬਣਾਏ ਗਏ ਤਿੰਨ ਮੰਜਿਲਾ ਮੰਦਿਰ ਵਿੱਚ ਕਈ ਰਹੱਸ ਛਿਪੇ ਹਨ। ਇਤਿਹਾਸਕਾਰ ਅੱਜ ਵੀ ਇਸ ਰਹੱਸ ਨੂੰ ਜਾਣਨ ਵਿੱਚ ਲੱਗੇ ਹਨ ਕਿ ਆਖਰ ਤੰਤਰ ਅਤੇ ਯੋਗ ਦੀਆਂ ਉਹ ਕਿਹੜੀਆਂ ਸਾਧਨਾਵਾਂ/ਭਗਤੀ ਸੀ, ਜਿਸਦੇ ਨਾਲ ਵਿਅਕਤੀ ਮੁਕਤੀ ਦੀ ਪ੍ਰਾਪਤੀ ਕਰਦਾ ਸੀ।
ਕੀ ਹੈ ਮੰਦਿਰ ਦੀ ਖਾਸੀਅਤ?
ਇਸ ਮੰਦਿਰ ਵਿੱਚ ਕਦੇ 84 ਖੰਭੇ ਹੋਇਆ ਕਰਦੇ ਸਨ, ਜਿਨ੍ਹਾਂ ਦੇ ਨਾਂਅ ਉੱਤੇ ਇਸਨੂੰ ਅਸ਼ਟ ਕੋਣ ਮੰਦਿਰ ਵੀ ਕਿਹਾ ਜਾਂਦਾ ਸੀ। ਮੰਦਿਰ ਦੇ ਅੱਠ ਦਰਵਾਜ਼ਿਆਂ ਚੋਂ ਇੱਕ ਸੀ ਗੁਰੂ ਦੁਆਰ ਅਤੇ ਬਾਕੀ ਸੱਤ ਦੁਆਰਾਂ ਨੂੰ ਸਪਤਪੁਰੀਆਂ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਇਹ ਨਾਂਅ ਅਯੁੱਧਿਆ, ਮਥੁਰਾ, ਮਾਇਆ, ਕਾਸ਼ੀ, ਕਾਂਚੀ, ਅਵੰਤੀਕਾ ਅਤੇ ਪੁਰੀ ਸਨ। ਇਸ ਮੰਦਿਰ ਦੀ ਹੇਠਲੇ ਤਲ ਵਿੱਚ ਗਰਭਗ੍ਰਹਿ ਦੇ ਬਾਹਰ ਪੱਥਰ ਦੇ 32 ਖੰਭੇ ਹਨ, ਜਦੋਂ ਕਿ ਗਰਭਗ੍ਰਹਿ ਵਿੱਚ 24 ਖੰਭੇ ਲੱਗੇ ਹਨ।
ਗੁਰੂਧਾਮ ਮੰਦਿਰ ਦੀ ਛੱਤ 53 ਬੀਮਜ਼ ਉੱਤੇ ਟਿਕੀ ਹੈ। ਗਰਭਗ੍ਰਹਿ ਦੇ ਤਿੰਨ ਤਲਾਂ ਵਿੱਚ ਚਾਰ-ਚਾਰ ਦਰਵਾਜ਼ੇ ਹਨ ਅਤੇ ਮੰਦਿਰ ਦੇ ਪਿਛਲੇ ਭਾਗ ਵਿੱਚ ਯੋਗ ਸਾਧਨਾ ਲਈ 32 ਖੰਭਿਆਂ ਦਾ ਵਰਾਂਡਾ ਸਥਿਤ ਹੈ। ਇਹ ਮੰਦਿਰ ਅੱਜ ਵੀ ਸੁਰੱਖਿਅਤ ਰੱਖਿਆ ਗਿਆ ਹੈ, ਫਿਰ ਵੀ ਇਸਦਾ ਕੁੱਝ ਹਿੱਸਾ ਖੰਡਤ ਹੋ ਗਿਆ ਹੈ।