ETV Bharat / bharat

7 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਇਨਸਾਫ਼ ਦੀ ਹੋਈ ਜਿੱਤ: ਸਵਾਤੀ ਮਾਲੀਵਾਲ

ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਨੂੰ ਲੈ ਕੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।

ਫ਼ੋਟੋ।
ਫ਼ੋਟੋ।
author img

By

Published : Mar 20, 2020, 2:19 PM IST

Updated : Mar 20, 2020, 3:02 PM IST

ਨਵੀਂ ਦਿੱਲੀ: ਨਿਰਭਯਾ ਦੇ ਦੋਸ਼ੀਆਂ ਨੂੰ 7 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਹੀ ਅੱਜ ਸਵੇਰੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਇਸ ਉੱਤੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।

ਵੇਖੋ ਵੀਡੀਓ

ਇਸ ਦੌਰਾਨ ਉਨ੍ਹਾਂ ਕਿਹਾ ਕਿ ਨਿਰਭਯਾ ਦੀ ਮਾਂ ਨੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਧੀਆਂ। ਸਾਰਾ ਦੇਸ਼ ਸੜਕਾਂ 'ਤੇ ਉਤਰ ਗਿਆ, ਡੰਡੇ ਖਾਧੇ ਤੇ 7 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਅੱਜ ਇਨਸਾਫ਼ ਦੀ ਜਿੱਤ ਹੋਈ ਹੈ।

ਸਵਾਤੀ ਮਾਲੀਵਾਲ ਨੇ ਕਿਹਾ, "ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਗਈ ਹੈ। ਇਹ ਸਾਰੇ ਦੇਸ਼ ਦੀ ਜਿੱਤ ਹੈ। ਹੁਣ ਸਾਨੂੰ ਦੇਸ਼ ਵਿਚ ਸਖਤ ਸਿਸਟਮ ਬਣਾਉਣਾ ਪਵੇਗਾ। ਮੇਰਾ ਵਿਸ਼ਵਾਸ ਹੈ ਕਿ ਤਬਦੀਲੀ ਆਵੇਗੀ, ਜ਼ਰੂਰ ਆਵੇਗੀ। ਸੱਤਿਆਮੇਵ ਜਯਤੇ।"

ਫਾਸਟ ਟ੍ਰੈਕ ਕੋਰਟ ਦਾ ਹੋਵੇ ਗਠਨ

ਜਬਰ-ਜਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ। ਛੇਤੀ ਹੀ ਇਸ ਦਾ ਗਠਨ ਹੋਵੇ। ਉਨ੍ਹਾਂ ਨੇ ਇਸੇ ਲਈ 13 ਦਿਨ ਦੀ ਭੁੱਖ ਹੜਤਾਲ ਵੀ ਕੀਤੀ। ਉਹ ਚਾਹੁੰਦੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਅਜਿਹਾ ਕਰੇ। ਤਾਂ ਜੋ ਕੋਈ ਦੂਜਾ ਨਿਰਭਯਾ ਕਾਂਡ ਨਾ ਵਾਪਰੇ।

ਸਵਾਤੀ ਮਾਲੀਵਾਲ ਦੋਸ਼ੀਆਂ ਦਾ ਬਚਾਅ ਕਰਨ ਵਾਲੇ ਵਕੀਲ ਏਪੀ ਸਿੰਘ ਤੋਂ ਨਾਰਾਜ਼ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਅਜਿਹੇ ਭਿਆਨਕ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਬਚਾਉਣ ਲਈ ਉਹ ਕਿਸ ਹੱਦ ਤੱਕ ਗਏ, ਇਹ ਗਲਤ ਸੀ। ਜਿਨ੍ਹਾਂ ਕਮੀਆਂ ਦਾ ਉਨ੍ਹਾਂ ਨੇ ਫਾਇਦਾ ਚੁੱਕਿਆ ਉਸ ਨੂੰ ਹੁਣ ਹੱਲ ਕੀਤਾ ਜਾਣਾ ਚਾਹੀਦਾ ਹੈ।

Last Updated : Mar 20, 2020, 3:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.