ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਭਾਰਤੀਆਂ ਅਤੇ ਓਸੀਆਈ ਕਾਰਡ ਧਾਰਕਾਂ ਲਈ ਰਾਹਤ ਦੀ ਖ਼ਬਰ ਦਿੱਤੀ ਹੈ। ਜੇ ਉਨ੍ਹਾਂ ਵਿਚੋਂ ਕਿਸੇ ਦੀ ਵੀ ਵਿਦੇਸ਼ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮ੍ਰਿਤਕ ਦੇਹ ਲਿਆਉਣ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ। ਗ੍ਰਹਿ ਮੰਤਰਾਲੇ ਨੇ ਆਪਣੀ ਪ੍ਰਕਿਰਿਆ ਸਪੱਸ਼ਟ ਕਰ ਦਿੱਤੀ ਹੈ। ਵਿਦੇਸ਼ ਮੰਤਰਾਲੇ ਅਤੇ ਸਿਹਤ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਮ੍ਰਿਤਕ ਦੇਹ ਹਾਸਲ ਕਰ ਸਕਣਗੇ। ਈਟੀਵੀ ਭਾਰਤ ਨੇ ਇਸ ਸੰਬੰਧੀ ਇੱਕ ਵੱਡੀ ਪਹਿਲ ਕੀਤੀ ਸੀ।
ਦਰਅਸਲ, ਉਤਰਾਖੰਡ ਦੇ ਇੱਕ ਨੌਜਵਾਨ ਦੀ ਦੁਬਈ ਵਿੱਚ ਮੌਤ ਹੋ ਗਈ ਸੀ। ਉਸ ਦੀ ਦੇਹ ਨੂੰ ਲੰਬੇ ਸੰਘਰਸ਼ ਤੋਂ ਬਾਅਦ ਦੁਬਈ ਤੋਂ ਦਿੱਲੀ ਲਿਆਂਦਾ ਗਿਆ ਪਰ ਗ੍ਰਹਿ ਮੰਤਰਾਲੇ ਦੇ ਇੱਕ ਸਰਕੂਲਰ ਕਾਰਨ, ਮ੍ਰਿਤਕ ਦੇਹ ਵਾਪਸ ਕਰ ਦਿੱਤੀ ਗਈ। ਇਸ ਤੋਂ ਬਾਅਦ ਈਟੀਵੀ ਭਾਰਤ ਨੇ ਇਸ ਖ਼ਬਰ ਦੇ ਸੰਬੰਧ ਵਿੱਚ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੋਵਾਂ ਨਾਲ ਸੰਪਰਕ ਕੀਤਾ।
ਈਟੀਵੀ ਭਾਰਤ ਦੀ ਪਹਿਲ...
ਈਟੀਵੀ ਭਾਰਤ ਇਸ ਦੌਰਾਨ ਉਨ੍ਹਾਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਬਣਿਆ ਰਿਹਾ। ਅੰਤ ਵਿੱਚ, ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਇੱਕ ਸਪੱਸ਼ਟੀਕਰਨ ਜਾਰੀ ਕੀਤਾ। ਵਿਦੇਸ਼ੀ ਮਾਮਲੇ ਵਿਭਾਗ ਦੇ ਇਮੀਗ੍ਰੇਸ਼ਨ ਸੈਕਸ਼ਨ ਵਿੱਚ ਇੱਕ ਡਾਇਰੈਕਟਰ-ਪੱਧਰ ਦੇ ਅਧਿਕਾਰੀ ਨੇ ਇੱਕ ਮੰਗ ਪੱਤਰ ਵਿੱਚ ਕਿਹਾ ਹੈ ਕਿ ਇਹ ਸਪੱਸ਼ਟ ਕਰਨ ਲਈ ਨਿਰਦੇਸ਼ ਦਿੱਤਾ ਗਿਆ ਹੈ ਕਿ ਭਾਰਤੀ ਨਾਗਰਿਕਾਂ/ਓਸੀਆਈ ਕਾਰਡ ਧਾਰਕਾਂ ਦੀਆਂ ਲਾਸ਼ਾਂ ਅਤੇ ਅਵਸ਼ੇਸ਼ਾਂ (ਜਿਵੇਂ ਕਿ ਅਸਥੀਆਂ ਦਾ ਕਲਸ਼) ਨੂੰ ਭਾਰਤ ਲਿਆਏ ਜਾਣ ਦੇ ਸੰਬੰਧੀ ਇਮੀਗ੍ਰੇਸ਼ਨ ਦਾ ਕੰਮ ਵੱਖ-ਵੱਖ ਮੰਤਰਾਲਿਆਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤਾ ਜਾਵੇਗਾ।
ਸਭ ਤੋਂ ਜ਼ਰੂਰੀ ਸ਼੍ਰੇਣੀ ਅਧੀਨ ਸ਼ਨੀਵਾਰ (25 ਅਪ੍ਰੈਲ,2020) ਨੂੰ ਜਾਰੀ ਦਫਤਰ ਮੈਮੋਰੰਡਮ ਨੰਬਰ 25022/06/22 ਦੇ ਤਹਿਤ ਕਿਹਾ ਗਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਤੋਂ ਇਤਰਾਜ਼ ਸਰਟੀਫਿਕੇਟ (ਐਨਓਸੀ), ਮਨਜ਼ੂਰੀ ਜਾਂ ਸਹਿਮਤੀ ਮਿਲਣ ਤੋਂ ਬਾਅਦ ਮ੍ਰਿਤਕ ਦੇਹ ਜਾਂ ਅਵਸ਼ੇਸ਼ਾਂ ਹਾਸਲ ਕਰ ਸਕਦੇ ਹਨ।
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਐਸਓਪੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।
ਕੀ ਹੈ ਮਾਮਲਾ...
ਦੱਸਣਯੋਗ ਹੈ ਕਿ ਉੱਤਰਾਖੰਡ ਦੀ ਟਿਹਰੀ, ਸਕਲਾਣਾ ਪੱਟੀ ਦੇ ਸੇਮਵਾਲ ਪਿੰਡ ਦਾ ਭੱਟ ਪਰਿਵਾਰ ਇੰਨੀ ਦਿਨੀਂ ਦੋਹਰੇ ਦੁੱਖਾਂ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ, ਦੁਬਈ ਵਿੱਚ ਬੇਟੇ ਦੀ ਮੌਤ ਦਾ ਸੋਗ ਅਤੇ ਦੂਜਾ ਬੇਟੇ ਦੀ ਮ੍ਰਿਤਕ ਦੇਹ ਲਈ ਕੀਤੇ ਜਾਣ ਵਾਲਾ ਇੰਤਜ਼ਾਰ... ਪਿਛਲੇ ਕਈ ਦਿਨਾਂ ਤੋਂ ਬੇਟੇ ਦੀ ਲਾਸ਼ ਦਾ ਇੰਤਜ਼ਾਰ ਕਰ ਰਹੇ ਪਰਿਵਾਰ ਦੀਆਂ ਉਮੀਦਾਂ ਨੂੰ ਉਸ ਵੇਲੇ ਹੋਰ ਝਟਕਾ ਲਗਾ ਜਦੋਂ ਦੂਰ ਦੇਸ਼ ਦੁਬਈ ਤੋਂ ਬਹੁਤ ਮੁਸ਼ਕਿਲ ਭਾਰਤ ਆਇਆ ਬੇਟੇ ਦੀ ਮ੍ਰਿਤਕ ਦੇਹ ਬਿਨ੍ਹਾਂ ਉਨ੍ਹਾਂ ਦੀ ਜਾਣਕਾਰੀ ਦੇ ਵਾਪਿਸ ਭੇਜ ਦਿੱਤਾ ਗਿਆ ਸੀ।
(ਈਟੀਵੀ ਭਾਰਤ ਦੀ ਡਿਪਟੀ ਨਿਉਜ਼ ਸੰਪਾਦਕ ਕ੍ਰਿਸ਼ਨਾਨੰਦ ਤ੍ਰਿਪਾਠੀ ਦੁਆਰਾ ਰਿਪੋਰਟ ਕੀਤਾ ਗਿਆ)