ਦੁਮਕਾ : ਸ਼ਹਿਰ ਦੇ ਸ਼ਿਕਾਰੀਪਾੜਾ ਥਾਣਾ ਖ਼ੇਤਰ ਦੇ ਜੰਗਲੀ ਇਲਾਕੇ ਵਿੱਚ ਪੁਲਿਸ ਅਤੇ ਨਕਸਲੀ ਜਵਾਨਾਂ ਵਿਚਾਲੇ ਮੁਠਭੇੜ ਹੋਈ। ਇਸ ਵਿੱਚ 1 ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਹੈ ਜਦਕਿ 3 ਜਵਾਨ ਗੰਭੀਰ ਜ਼ਖਮੀ ਹੋ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀ ਅਧਿਕਾਰੀ ਰਮੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗੂਪਤ ਸੂਚਨਾ ਮਿਲੀ ਸੀ ਕਿ ਸ਼ਿਕਾਰੀਪਾੜਾ ਥਾਣਾ ਖ਼ੇਤਰ ਦੇ ਜੰਗਲੀ ਇਲਾਕੇ ਪਿਛਲੇ ਕੁਝ ਦਿਨਾਂ ਤੋਂ 15 ਨਕਸਲੀ ਲੁੱਕੇ ਹੋਏ ਹਨ ਅਤੇ ਉਹ ਕਿਸੀ ਨਕਸਲੀ ਹਮਲੇ ਦੀ ਸਾਜਿਸ਼ ਬਣਾ ਰਹੇ ਹਨ। ਇਸ ਦੇ ਚਲਦੇ ਪੁਲਿਸ ਵੱਲੋਂ ਤਲਾਸ਼ ਅਭਿਆਨ ਸ਼ੁਰੂ ਕੀਤਾ ਗਿਆ। ਤਲਾਸ਼ ਅਭਿਆਨ ਦੇ ਦੌਰਾਨ ਨਕਸਲੀਆਂ ਵੱਲੋਂ ਪੁਲਿਸ ਜਵਾਨਾਂ ਉੱਤੇ ਗੋਲੀਬਾਰੀ ਕੀਤੀ ਗਈ। ਜਵਾਨਾਂ ਨੇ ਵੀ ਗੋਲੀਬਾਰੀ ਦਾ ਜਵਾਬ ਦਿੰਦੇ ਪੁਲਿਸ ਵੱਲੋਂ ਫਾਈਰਿੰਗ ਕੀਤੀ ਗਈ। ਐਸਪੀ ਵੱਲੋਂ ਮੁਠਭੇੜ ਵਿੱਛ 5 ਨਕਸਲੀਆਂ ਨੂੰ ਗੋਲੀ ਲੱਗਣ ਦੀ ਸੰਭਵਾਨਾ ਜਤਾਈ ਗਈ ਹੈ ਪਰ ਇਸ ਬਾਰੇ ਪੱਕੇ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਸ ਮੁਠਭੇੜ ਵਿੱਚ ਪੁਲਿਸ ਦਾ 1 ਜਵਾਨ ਸ਼ਹੀਦ ਹੋ ਗਿਆ ਅਤੇ 3 ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਜਵਾਨ ਨੀਰਜ਼ ਛੇਤਰੀ ਆਸਾਮ ਦਾ ਰਹਿਣ ਵਾਲਾ ਸੀ।