ਰਤਲਾਮ: ਸਾਡੇ ਦੇਸ਼ ਵਿੱਚ ਚਾਹ ਦੇ ਸ਼ੌਕੀਨਾਂ ਦੀ ਕੋਈ ਘਾਟ ਨਹੀਂ ਹੈ, ਪਰ ਹੁਣ ਚਾਹ ਦੇ ਸ਼ੌਕੀਨਾਂ 'ਚ ਇੱਕ ਹੋਰ ਨਾਂਅ ਸ਼ਾਮਲ ਹੋ ਗਿਆ ਹੈ...ਜੀ ਅਸੀਂ ਗੱਲ ਕਰ ਰਹੇ ਹਾਂ ਇੱਕ ਹਥਣੀ ਦੀ।
ਮੱਧ ਪ੍ਰਦੇਸ਼ ਦੇ ਰਤਲਾਮ 'ਚ ਇਨ੍ਹੀਂ ਦਿਨੀਂ ਇੱਕ ਚਾਹ ਦੀ ਦੁਕਾਨ ਦੇ ਮਾਲਕ ਅਤੇ ਹਥਣੀ ਦੀ ਜੁਗਲਬੰਦੀ ਕਾਫ਼ੀ ਚਰਚਾ 'ਚ ਹੈ। ਇਥੇ ਇੱਕ ਹਥਣੀ ਹਰ ਰੋਜ਼ ਚਾਹ ਦੀ ਦੁਕਾਨ 'ਤੇ ਪਹੁੰਚਦੀ ਹੈ ਅਤੇ ਚਾਹ ਪੀਣ ਤੋਂ ਬਾਅਦ ਹੀ ਅੱਗੇ ਵਧਦੀ ਹੈ।
ਰਤਲਾਮ ਦੇ ਡਾਲੂ ਮੋਦੀ ਲਾਂਘੇ 'ਤੇ ਸਥਿਤ ਚਾਹ-ਨਾਸ਼ਤੇ ਦੀ ਦੁਕਾਨ 'ਤੇ ਇੱਕ ਹਥਣੀ ਕਰੀਬ 15 ਦਿਨਾਂ ਤੋਂ ਹਰ ਰੋਜ਼ ਚਾਹ 'ਤੇ ਪਹੁੰਚਦੀ ਹੈ। ਇਥੇ ਦੁਕਾਨ ਦਾ ਮਾਲਕ ਉਸ ਨੂੰ ਲੋਟੇ ਨਾਲ ਭਰੀ ਚਾਹ ਪਿਲਾਉਂਦਾ ਹੈ। ਚਾਹ ਪੀਣ ਮਗਰੋਂ ਹਥਣੀ ਆਪਣੀ ਮੰਜ਼ਿਲ ਵੱਲ ਅੱਗੇ ਵਧਦੀ ਹੈ। ਖਾਸ ਗੱਲ ਇਹ ਵੀ ਹੈ ਕਿ ਚਾਹ ਦੇ ਚਾਹਵਾਨ ਇਹ ਹਥਣੀ ਸਿਰਫ ਇਸ ਹੀ ਦੁਕਾਨ ਤੋਂ ਬਣੀ ਚਾਹ ਪੀਣਾ ਪਸੰਦ ਕਰਦੀ ਹੈ।
ਹਥਣੀ ਅਤੇ ਦੁਕਾਨਦਾਰ ਦੀ ਇਹ ਦੋਸਤੀ ਦਿਨੋ ਦਿਨ ਗੂੜ੍ਹੀ ਹੁੰਦੀ ਜਾ ਰਹੀ ਹੈ। ਚਾਹ ਦੀ ਸ਼ੌਕੀਨ ਇਸ ਹਥਣੀ ਦਾ ਨਾਮ ਲਕਸ਼ਮੀ ਹੈ। ਇਹ ਆਪਣੇ ਮਹਾਵਤ ਦੇ ਨਾਲ ਥਵਾਰਿਆ ਬਾਜ਼ਾਰ ਤੋਂ ਤ੍ਰਿਵੇਣੀ ਖੇਤਰ ਵਿੱਚ ਹਰ ਰੋਜ਼ ਜਾਂਦੀ ਹੈ। ਇੱਕ ਦਿਨ ਡਾਲੂ ਮੋਦੀ ਚੌਕ ਵਿੱਚ ਸਥਿਤ ਰੈਸਟੋਰੈਂਟ ਦੇ ਮਾਲਕ ਨੇ ਮਹਾਵਤਾਂ ਨੂੰ ਚਾਹ ਪੀਣ ਲਈ ਦਿੱਤੀ, ਅਤੇ ਹਥਣੀ ਨੇ ਵੀ ਇਸ ਦੌਰਾਨ ਚਾਹ ਦਾ ਸੁਆਦ ਚੱਖਿਆ। ਇਸ ਤੋਂ ਬਾਅਦ ਹਥਣੀ ਨੂੰ ਚਾਹ ਦਾ ਸੁਆਦ ਅਜਿਹਾ ਪਿਆ ਕੀ ਉਹ ਬਿਨਾਂ ਚਾਹ ਪੀਏ ਦੁਕਾਨ ਤੋਂ ਅੱਗੇ ਇੱਕ ਕਦਮ ਵੀ ਨਹੀਂ ਲੈਂਦੀ।
ਦੁਕਾਨ ਦੇ ਸੰਚਾਲਕ ਨਰਿੰਦਰ ਯਾਦਵ ਦਾ ਕਹਿਣਾ ਹੈ ਕਿ ਲਕਸ਼ਮੀ ਹਰ ਰੋਜ਼ ਰਾਤ 8 ਵਜੇ ਚਾਹ ਦੀ ਦੁਕਾਨ 'ਤੇ ਪਹੁੰਚਦੀ ਹੈ। ਇਸ ਤੋਂ ਬਾਅਦ ਉਹ ਲਕਸ਼ਮੀ ਲਈ ਚਾਹ ਬਣਾਉਂਦੇ ਹਨ ਅਤੇ ਉਸ ਨੂੰ ਲੋਟੇ 'ਚ ਚਾਹ ਪਿਲਾਉਂਦੇ ਹਨ। ਚਾਹ ਪੀਣ ਤੋਂ ਬਾਅਦ ਲਕਸ਼ਮੀ ਅੱਗੇ ਵਧਦੀ ਹੈ। ਰੂਸਣ ਮਨਾਉਣ ਤੇ ਚਾਹ ਪੀਣ ਦਾ ਇਹ ਸਿਲਸਿਲਾ ਪਿਛਲੇ 15 ਦਿਨਾਂ ਤੋਂ ਜਾਰੀ ਹੈ। ਇਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਮਹਾਵਤ ਵੀ ਲਕਸ਼ਮੀ ਦੀ ਇਸ ਵਿਲੱਖਣ ਚਾਹ ਪਿਆਰ ਨੂੰ ਵੇਖ ਕੇ ਹੈਰਾਨ ਹੈ।