ETV Bharat / bharat

ਈਦ-ਓਲ-ਅਜ਼ਹਾ (ਬਕਰੀਦ ) ਅੱਜ, ਰਾਸ਼ਟਰਪਤੀ ਤੇ ਪੀਐੱਮ ਮੋਦੀ ਨੇ ਦਿੱਤੀ ਵਧਾਈ - ਬਕਰੀਦ

ਅੱਜ, ਪੂਰੇ ਦੇਸ਼ 'ਚ ਈਦ-ਓਲ-ਅਜ਼ਹਾ (ਬਕਰੀਦ) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕ ਦਿੱਲੀ ਦੇ ਜਾਮਾ ਮਸਜਿਦ 'ਚ ਨਮਾਜ਼ ਅਦਾ ਕਰਨ ਪੁੱਜੇ। ਕੋਵਿਡ-19 ਦੇ ਮੱਦੇਨਜ਼ਰ ਲੋਕਾਂ ਦੀ ਸਕ੍ਰੀਨਿੰਗ ਵੀ ਕੀਤੀ ਗਈ।

ਈਦ-ਓਲ-ਅਜ਼ਹਾ
ਈਦ-ਓਲ-ਅਜ਼ਹਾ
author img

By

Published : Aug 1, 2020, 9:28 AM IST

Updated : Aug 1, 2020, 10:00 AM IST

ਨਵੀਂ ਦਿੱਲੀ: ਅੱਜ ਪੂਰੇ ਦੇਸ਼ 'ਚ ਈਦ-ਓਲ-ਅਜ਼ਹਾ (ਬਕਰੀਦ) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਦੇ ਲੋਕਾਂ ਦੇ 2 ਵੱਡੇ ਤਿਉਹਾਰ ਈਦ-ਓਲ-ਅਜ਼ਹਾ (ਬਕਰੀਦ ) ਅਤੇ ਈਦ-ਓਲ-ਫ਼ਿਤਰ (ਮੀਠੀ ਈਦ) ਵਜੋਂ ਮਨਾਏ ਜਾਂਦੇ ਹਨ। ਸਾਊਦੀ ਅਰਬ ਵਿੱਚ, ਬਕਰੀਡ ਸਿਰਫ 31 ਜੁਲਾਈ ਨੂੰ ਮਨਾਇਆ ਗਿਆ ਹੈ। ਬਕਰੀਦ ਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਖ਼ਤਮ ਹੋਣ ਤੋਂ ਲਗਭਗ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ।

ਲੋਕਾਂ ਨੇ ਸ਼ਨੀਵਾਰ ਸਵੇਰੇ ਲਾਲੀ ਦੀ ਜਾਮਾ ਮਸਜਿਦ ਵਿਖੇ ਨਮਾਜ਼ ਅਦਾ ਕੀਤੀ। ਸਵੇਰੇ 6 ਵਜੇ ਕੇ 5 ਮਿੰਟ ਵਜੇ ਦਿੱਲੀ ਦੀ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਗਈ। ਕੋਰੋਨਾ ਸੰਕਟ ਦੇ ਮੱਦੇਨਜ਼ਰ, ਜਾਮਾ ਮਸਜਿਦ ਦੇ ਪ੍ਰਸ਼ਾਸਨ ਨੇ ਨਮਾਜ਼ ਦੇ ਸਮੇਂ ਸਮਾਜਿਕ ਦੂਰੀ ਕਾਇਮ ਰੱਖਣ ਦੀ ਅਪੀਲ ਕੀਤੀ ਅਤੇ ਮਸਜਿਦ 'ਚ ਆਏ ਲੋਕਾਂ ਦੀ ਸਕ੍ਰੀਨਿੰਗ ਲਈ ਵੀ ਖ਼ਾਸ ਪ੍ਰਬੰਧ ਕੀਤੇ ਗਏ।

ਦਿੱਲੀ ਦੀ ਜਾਮਾ ਮਸਜਿਦ 'ਚ ਅਦਾ ਕੀਤੀ ਗਈ ਨਮਾਜ਼

ਰਾਸ਼ਟਰਪਤੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

  • ईद मुबारक। ईद-उल-जुहा का त्‍योहार आपसी भाईचारे और त्‍याग की भावना का प्रतीक है तथा लोगों को सभी के हितों के लिए काम करने की प्रेरणा देता है।

    आइए, इस मुबारक मौके पर हम अपनी खुशियों को जरूरतमंद लोगों से साझा करें और कोविड-19 की रोकथाम के लिए सभी दिशा-निर्देशों का पालन करें।

    — President of India (@rashtrapatibhvn) August 1, 2020 " class="align-text-top noRightClick twitterSection" data=" ">

ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਦੇਸ਼ ਵਾਸੀਆਂ ਨੂੰ ਈਦ-ਓਲ-ਅਜ਼ਹਾ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਟਵੀਟ 'ਚ ਲਿੱਖਿਆ ਕਿ ਈਦ ਮੁਬਾਰਕ, ਇਹ ਤਿਉਹਾਰ ਪਿਆਰ, ਸ਼ਾਂਤੀ ਤੇ ਭਾਈਚਾਰੇ ਦਾ ਪ੍ਰਤੀਕ ਹੈ। ਈਦ 'ਤੇ ਸਾਨੂੰ ਸਮਾਜ ਦੇ ਲੋੜਵੰਦ ਲੋਕਾਂ ਦਾ ਦਰਦ ਵੰਡਣ ਤੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀ ਕਰਨ ਦੀ ਪ੍ਰੇਰਣਾ ਮਿਲਦੀ ਹੈ। ਕੋਵਿਡ-19 ਤੋਂ ਬਚਾਅ ਲਈ ਸਮਾਜਿਕ ਦੂਰੀ ਦੀ ਪਾਲਣਾ ਕਰੋ।

ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਦਿੱਤੀ ਵਧਾਈ

  • Eid Mubarak!

    Greetings on Eid al-Adha. May this day inspire us to create a just, harmonious and inclusive society. May the spirit of brotherhood and compassion be furthered.

    — Narendra Modi (@narendramodi) August 1, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਬਕਰੀਦ ਮੌਕੇ ਵਧਾਈ ਦਿੱਤੀ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, "ਈਦ-ਓਲ-ਅੱਧਾ 'ਤੇ ਵਧਾਈਆਂ। ਇਹ ਦਿਨ ਸਾਨੂੰ ਇੱਕ ਨਿਆਂਪੂਰਨ, ਸਦਭਾਵਨਾ ਭਰਪੂਰ ਅਤੇ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕਰਦਾ ਹੈ। ਆਓ ਭਾਈਚਾਰੇ ਅਤੇ ਹਮਦਰਦੀ ਦੀ ਭਾਵਨਾ ਨੂੰ ਅੱਗੇ ਵਧਾਈਏ।"

ਜਾਣੋ ਬਕਰੀਦ 'ਤੇ ਕਿਉਂ ਦਿੱਤੀ ਜਾਂਦੀ ਹੈ ਕੁਰਬਾਨੀ

ਈਦ-ਓਲ-ਫ਼ਿਤਰ (ਮੀਠੀ ਈਦ) ਵਾਂਗ ਹੀ ਈਦ-ਓਲ-ਅਜ਼ਹਾ (ਬਕਰੀਦ ) ਦਾ ਤਿਉਹਾਰ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਤਿੰਨ ਦਿਨਾਂ ਤੱਕ ਬਕਰੇ ਦੀ ਕੁਰਬਾਨੀ ਦਿੰਦੇ ਹਨ। ਮੁਸਲਿਮ ਧਰਮ 'ਚ ਕੁਰਬਾਨੀ ਦਾ ਖ਼ਾਸ ਮਹੱਤਵ ਹੈ। ਇਸਲਾਮ ਧਰਮ ਦੀ ਮਾਨਤਾਵਾਂ ਮੁਤਾਬਕ, "ਅੱਲ੍ਹਾ" ਨੇ ਹਜ਼ਰਤ ਇਬਰਾਹਿਮ ਨੂੰ ਪਰਖਣ ਲਈ, ਉਸ ਨੂੰ ਆਪਣੀ ਸਭ ਤੋਂ ਪਿਆਰੀ ਚੀਜ਼ ਕੁਰਬਾਨ ਕਰਨ ਲਈ ਕਿਹਾ ਸੀ।

ਹਜ਼ਰਤ ਇਬਰਾਹਿਮ ਲਈ, ਉਸ ਦਾ ਪੁੱਤਰ ਹਜ਼ਰਤ ਇਸਮਾਈਲ ਹੀ ਸਭ ਤੋਂ ਪਿਆਰੇ ਸਨ, ਪਰ ਹਜ਼ਰਤ ਇਬਰਾਹਿਮ ਨੇ ਪੁੱਤਰ ਲਈ ਆਪਣੇ ਪਿਆਰ ਦੀ ਬਜਾਏ ਅੱਲ੍ਹਾ ਦੇ ਹੁਕਮ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ। ਉਹ ਅੱਲ੍ਹਾ ਲਈ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਸਹਿਮਤ ਹੋ ਗਏ ਕਿਹਾ ਜਾਂਦਾ ਹੈ ਕਿ ਜਦੋਂ ਹਜ਼ਰਤ ਇਬਰਾਹਿਮ ਦੇ ਬੇਟੇ ਹਜ਼ਰਤ ਇਸਮਾਈਲ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਵੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ।

ਈਦ-ਓਲ-ਅਜ਼ਹਾ (ਬਕਰੀਦ )
ਈਦ-ਓਲ-ਅਜ਼ਹਾ (ਬਕਰੀਦ )

ਜਿਵੇਂ ਹੀ ਹਜ਼ਰਤ ਇਬਰਾਹਿਮ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਉਸ ਦੇ ਪੁੱਤਰ ਦੀ ਗਰਦਨ 'ਤੇ ਚਾਕੂ ਚਲਾ ਦਿੱਤਾ, ਅੱਲ੍ਹਾ ਨੇ ਉਸ ਦੇ ਪੁੱਤਰ ਦੀ ਥਾਂ ਦੂੰਬਾ ਭੇਜਿਆ। ਇਸ ਤਰ੍ਹਾਂ ਉਨ੍ਹਾਂ ਦਾ ਪੁੱਤਰ ਬੱਚ ਗਿਆ ਅਤੇ ਦੂੰਬਾ ਦੀ ਬਲੀ ਦਿੱਤੀ ਗਈ। ਉਸ ਸਮੇਂ ਤੋਂ, ਅੱਲ੍ਹਾ ਦੇ ਰਸਤੇ ਵਿੱਚ ਕੁਰਬਾਨੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ।

ਬਕਰੀਦ ਦਾ ਦਿਨ ਫਰਜ਼-ਏ-ਕੁਰਬਾਣੀ ਦਾ ਦਿਨ ਹੈ। ਇਸ ਦਿਨ, ਕੁਰਬਾਨੀ ਤੋਂ ਬਾਅਦ ਗੋਸ਼ਤ ਨੂੰ ਤਿੰਨ ਹਿੱਸਿਆਂ ਵਿੱਚ ਵੰਡੀਆ ਜਾਂਦਾ ਹੈ। ਇਨ੍ਹਾਂ ਤਿੰਨਾਂ ਹਿੱਸਿਆਂ ਚੋਂ ਇੱਕ ਹਿੱਸਾ ਖ਼ੁਦ ਲਈ ਰੱਖਿਆ ਜਾਂਦਾ ਹੈ, ਇਕ ਹਿੱਸਾ ਰਿਸ਼ਤੇਦਾਰਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਇੱਕ ਹਿੱਸਾ ਗਰੀਬਾਂ ਅਤੇ ਲੋੜਵੰਦਾਂ 'ਚ ਵੰਡਿਆ ਜਾਂਦਾ ਹੈ। ਇਸ ਦੇ ਜ਼ਰੀਏ, ਮੁਸਲਮਾਨ ਲੋਕ ਵਾਅਦਾ ਕਰਦੇ ਹਨ ਕਿ ਉਹ ਦੂਜਿਆਂ ਦੀ ਬਿਹਤਰੀ ਲਈ ਅੱਲ੍ਹਾ ਦੇ ਰਾਹ ਵਿੱਚ ਉਨ੍ਹਾਂ ਦੇ ਦਿਲ ਦੇ ਨੇੜੇ ਦੀਆਂ ਚੀਜ਼ਾਂ ਦੀ ਵੀ ਕੁਰਬਾਨ ਕਰ ਸਕਦੇ ਹਨ।

Last Updated : Aug 1, 2020, 10:00 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.