ਰਾਏਪੁਰ: ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਚੋਥੇ ਦਿਨ ਵੀ ਹਾਲਾਤ ਨਾਜ਼ੁਕ ਬਣੀ ਹੋਈ ਹੈ। ਡਾਕਟਰ ਦੇ ਮੁਤਾਬਕ ਅਜੀਤ ਜੋਗੀ ਅਜੇ ਵੀ ਕੋਮਾ 'ਚ ਹਨ। ਜ਼ਿਨ੍ਹਾਂ ਨੂੰ ਅੱਜ ਆਡੀਓ ਥੈਰੇਪੀ ਦੇ ਜ਼ਰੀਏ ਕੋਮਾ ਤੋਂ ਵਾਪਸ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡਾਕਟਰ ਨੇ ਦੱਸਿਆ ਕਿ ਇਸ ਆਡੀਓ ਥੈਰੇਪੀ 'ਚ ਅਜੀਤ ਜੋਗੀ ਨੂੰ ਉਨ੍ਹਾਂ ਦੇ ਮਨਪਸੰਦ ਗਾਣੇ ਸੁਣਾਏ ਜਾ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਦਿਮਾਗ ਦੀਆਂ ਗਤੀਵਿਧੀਆਂ ਵੱਧਣਗੀਆਂ। ਇਸ ਦੇ ਨਾਲ ਹੀ ਡਾਕਟਰ ਨੇ ਦੱਸਿਆ ਕਿ ਦਵਾਈਆਂ ਵਿੱਚ ਤਬਦੀਲੀ ਕਰਨ ਤੋਂ ਬਾਅਦ ਦਿਮਾਗ ਦੀਆਂ ਗਤੀਵਿਧੀਆਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਅਜੀਤ ਜੋਗੀ ਨੂੰ ਉਨ੍ਹਾਂ ਦੇ ਮਨ ਪਸੰਦ ਗਾਣੇ ਸੁਣਾਏ ਜਾ ਰਹੇ ਹਨ ਜਿਨ੍ਹਾਂ 'ਚ ਛੱਤੀਸਗੜ੍ਹੀ ਤੇ ਹਿੰਦੀ ਗਾਣੇ ਸ਼ਾਮਲ ਹਨ। ਜਿਵੇਂ ਕਿ ਪਤਾ ਲੇਜਾ ਗਾੜੀ ਵਾਲਾ...... ਮੋਰ ਸੰਗ ਚਲੋ ਰੇ.... ਅਰਪਾ ਪੈਰੀ ਕੇ ਧਾਰ.... ਰੋਗੋ ਬਤੀ ਰੇ ਰੋਗੋ ਬਤੀ.... ਪਰਵਤੋਂ ਸੇ ਆਜ ਮੈਂ ਟਕਰਾ ਗਯਾ..।
ਇਸ ਦੇ ਨਾਲ ਹੀ ਅਜੀਤ ਜੋਗੀ ਦੀ ਹਾਲਾਤ ਦਾ ਜ਼ਾਇਜਾ ਲੈਣ ਲਈ ਉਨ੍ਹਾਂ ਦੇ ਸ਼ੁਭਚਿੰਤਕ ਹਸਪਤਾਲ ਪਹੁੰਚੇ ਹਨ। ਸਾਬਕਾ ਮੁੱਖ ਮੰਤਰੀ ਰਮਨ ਸਿੰਘ ਸਮੇਤ ਮੁੱਖ ਮੰਤਰੀ ਭੁਪੇਸ਼ ਬਘੇਲ, ਰਾਜਪਾਲ ਅਨੁਸੂਈਆ ਉਇਕੇ ਅਤੇ ਪਾਰਟੀ ਦੇ ਸਾਰੇ ਵੱਡੇ ਨੇਤਾਵਾਂ ਨੇ ਹਸਪਤਾਲ ਪਹੁੰਚ ਕੇ ਅਜੀਤ ਜੋਗੀ ਦਾ ਹਾਲ ਚਾਲ ਜਾਣਿਆ। ਵਿਧਾਨ ਸਭਾ ਦੇ ਸਪੀਕਰ ਚਰਨ ਦਾਸ ਮਹੰਤ, ਆਬਕਾਰੀ ਮੰਤਰੀ ਕਵਾਸੀ ਲਖਮਾ, ਖੇਤੀਬਾੜੀ ਮੰਤਰੀ ਰਵਿੰਦਰ ਚੌਬੇ ਸਮੇਤ ਭਾਜਪਾ ਵਿਧਾਇਕ ਅਤੇ ਸਾਬਕਾ ਖੇਤੀਬਾੜੀ ਮੰਤਰੀ ਬ੍ਰਿਜਮੋਹਨ ਅਗਰਵਾਲ ਵੀ ਅਜੀਤ ਜੋਗੀ ਨੂੰ ਮਿਲਣ ਗਏ।
ਇਹ ਵੀ ਪੜ੍ਹੋ:ਅੱਜ ਤੋਂ ਸ਼ੁਰੂ ਹੋਈ ਰੇਲ ਸੇਵਾ, ਰੇਲਵੇ ਨੇ 20 ਮਈ ਤੱਕ ਜਾਰੀ ਕੀਤੀ ਸਮਾਂ ਸਾਰਣੀ
ਜ਼ਿਕਰਯੋਗ ਹੈ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੀ ਸਿਹਤ 9 ਮਈ ਨੂੰ ਅਚਾਨਕ ਵਿਗੜ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕੀਤਾ ਗਿਆ। ਡਾਕਟਰਾਂ ਵੱਲੋਂ ਅਜੀਤ ਜੋਗੀ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰ ਨੇ ਦੱਸਿਆ ਕਿ ਜੋਗੀ ਘਰ 'ਚ ਗੰਗਾ ਇਮਲੀ ਖਾ ਰਹੇ ਸੀ ਜਿਸ ਦੌਰਾਨ ਇਮਲੀ ਦਾ ਬੀਜ ਉਨ੍ਹਾਂ ਦੇ ਗਲੇ 'ਚ ਫਸ ਗਿਆ ਜਿਸ ਨਾਲ ਉਨ੍ਹਾਂ ਦਾ ਸਾਹ ਰੁੱਕ ਗਿਆ ਹੈ। ਫਿਲਹਾਲ ਅਜੇ ਅਜੀਤ ਜੋਗੀ ਕੋਮਾ 'ਚ ਹਨ ਉਨ੍ਹਾਂ ਨੂੰ ਕੋਮਾ ਤੋਂ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।