ਰਾਜਸਥਾਨ: ਲੁਧਿਆਣਾ ਵਿੱਚ ਸਥਿਤ ਬੁੱਢੇ ਨਾਲੇ ਦਾ ਗੰਦਾ ਪਾਣੀ ਰਾਜਸਥਾਨ ਦੇ ਗੰਗਾਨਗਰ ਹਨੁਮਾਨਗੜ੍ਹ ਦੀਆਂ ਨਦੀਆਂ ਵਿੱਚ ਜਾ ਕੇ ਮਿਲ ਰਿਹਾ ਹੈ। ਇਸ ਦੇ ਲਈ ਸਰਕਾਰ ਪੁਰੀ ਤਰ੍ਹਾਂ ਸਰਗਰਮ ਹੈ ਜਿਸ ਤਹਿਤ ਕੇਂਦਰੀ ਜਲਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜੋਧਪੁਰ ਦਾ ਦੌਰਾ ਕੀਤਾ ਤੇ ਕਿਹਾ ਕਿ ਗੰਦੇ ਪਾਣੀ ਨੂੰ ਰੋਕਣ ਲਈ ਇੱਕ ਟੀਮ ਭੇਜ ਕੇ ਸਰਵੇਖਣ ਕਰਵਾਇਆ ਜਾ ਰਿਹਾ ਹੈ ਤੇ ਨਾਲ ਹੀ ਇਸ ਮੁਸ਼ਕਿਲ ਦੇ ਹਲ ਲਈ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ 'ਤੇ ਰੂਸ ਨੇ ਭਾਰਤ ਦਾ ਕੀਤਾ ਸਮਰਥਨ
ਕੇਂਦਰੀ ਜਲਸ਼ਕਤੀ ਮੰਤਰੀ ਨੇ ਈਟੀਵੀ ਭਾਰਤ ਵੱਲੋਂ ਚਲਾਈ ਮੁਹਿੰਮ ਕਾਲੇ ਪਾਣੀ ਤੋਂ ਆਜ਼ਾਦੀ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੰਦੇ ਪਾਣੀ ਨੂੰ ਰੋਕਣ ਲਈ ਇੱਕ ਟੀਮ ਭੇਜ ਕੇ ਸਰਵੇਖਣ ਕਰਵਾਇਆ ਤੇ ਨਾਲ ਹੀ ਐੱਨਜੀਟੀ ਦੇ ਹੁਕਮਾਂ ਤੇ ਜਿੰਨੇ ਵੀ ਐੱਸਟੀਪੀ ਪਲਾਂਟ ਬੰਦ ਹਨ, ਉਨ੍ਹਾਂ ਨੂੰ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਐੱਨਜੀਟੀ ਦੇ ਨਿਰਦੇਸ਼ਾਂ ਦੀ ਪਾਲਣਾ ਲਈ ਰੁਪਰੇਖਾ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਗੰਦਾ ਪਾਣੀ ਸੂਬੇ ਵਿੱਚ ਨਾ ਪਹੁੰਚੇ।