ETV Bharat / bharat

ਕੇਰਲ ਹੜ੍ਹ ਪੀੜ੍ਹਤਾਂ ਲਈ ਬਣਵਾਏ 121 ਮਕਾਨਾਂ ਦੀਆਂ ਚਾਬੀਆਂ ਸੌਂਪੇਗਾ ਈਨਾਡੂ-ਰਾਮੋਜੀ ਗਰੁੱਪ

ਕੇਰਲ 'ਚ ਹੜ੍ਹਾਂ ਦੌਰਾਨ ਬੇਘਰ ਹੋਏ ਲੋਕਾਂ ਦੀ ਮਦਦ ਲਈ ਰਾਮੋਜੀ ਗਰੁੱਪ ਵੱਲੋਂ 121 ਮਕਾਨ ਬਣਾਏ ਗਏ ਹਨ ਜਿਨ੍ਹਾਂ ਦੀਆਂ ਚਾਬੀਆਂ ਐਤਵਾਰ ਨੂੰ ਪੀੜ੍ਹਤ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਭਲਕੇ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ 'ਚ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਵੀ ਸ਼ਾਮਲ ਹੋਣਗੇ।

Eenadu
Eenadu
author img

By

Published : Feb 8, 2020, 8:41 PM IST

Updated : Feb 9, 2020, 9:24 AM IST

ਅਲਾਪੂਝਾ: ਸਾਲ 2018 ਦੇ ਵਿਨਾਸ਼ਕਾਰੀ ਹੜ੍ਹਾਂ ਦੌਰਾਨ ਬੇਘਰ ਹੋਏ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਉਂਦਿਆਂ ਹੋਇਆ ਰਾਮੋਜੀ ਗਰੁੱਪ ਵੱਲੋਂ ਪੀੜ੍ਹਤ ਪਰਿਵਾਰਾਂ ਲਈ 121 ਮਕਾਨ ਬਣਾਏ ਗਏ ਹਨ ਜਿਨ੍ਹਾਂ ਦੀਆਂ ਚਾਬੀਆਂ ਐਤਵਾਰ ਨੂੰ ਪੀੜ੍ਹਤ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ। ਕੇਰਲ ਸਰਕਾਰ ਦੇ ਹਾਊਸਿੰਗ ਪ੍ਰਾਜੈਕਟਾਂ ਤੋਂ ਇਲਾਵਾ ਕੇਰਲ ਵਿੱਚ ਹੜ੍ਹ ਪੀੜਤਾਂ ਲਈ ਇਹ ਦੂਜਾ ਸਭ ਤੋਂ ਵੱਡਾ ਰਿਹਾਇਸ਼ੀ ਪ੍ਰਾਜੈਕਟ ਹੈ।

ਵੀਡੀਓ
ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਇੱਕ ਸਾਲ ਦੀ ਸਮਾਂ ਸੀਮਾ ਸੀ ਪਰ ਸਿਰਫ ਅੱਠ ਮਹੀਨਿਆਂ ਵਿੱਚ ਹੀ ਇਸ ਨੂੰ ਪੂਰਾ ਕਰ ਲਿਆ ਗਿਆ। ਅਲਾਪੂਝਾ ਦੇ ਸਾਬਕਾ ਸਬ-ਕਲੈਕਟਰ ਵੀ ਆਰ ਕ੍ਰਿਸ਼ਨਾ ਤੇਜਾ ਨੇ ਉਸਾਰੀ ਲਈ ਜ਼ਮੀਨਾਂ ਦੇ ਇੰਤਜ਼ਾਮ ਤੋਂ ਲੈ ਕੇ ਨਿਰਮਾਣ ਦੇ ਮੁਕੰਮਲ ਹੋਣ ਤੱਕ ਸਾਰੇ ਕੰਮ ਦੀ ਦੇਖ-ਰੇਖ ਕੀਤੀ।

ਇਹ ਮਕਾਨ ਜ਼ਮੀਨੀ ਪੱਧਰ ਤੋਂ ਡੇਢ ਮੀਟਰ ਦੀ ਉੱਚਾਈ ਤੇ ਬਣਾਏ ਗਏ ਹਨ ਤਾਂ ਜੋ ਹੜ੍ਹਾਂ ਦੌਰਾਨ ਦੁਬਾਰਾ ਘਰਾਂ ਦਾ ਨੁਕਸਾਨ ਨਾ ਹੋ ਸਕੇ।

ਜਦੋਂ ਪਿਛਲੇ ਸਾਲ ਇਲਾਕੇ ਦੇ ਬਹੁਤੇ ਘਰ ਹੜ੍ਹਾਂ ਨਾਲ ਭਰੇ ਹੋਏ ਸਨ ਤਾਂ ਇਹ ਘਰ ਸੁਰੱਖਿਅਤ ਖੜ੍ਹੇ ਰਹੇ, ਇਥੋਂ ਤੱਕ ਪਾਣੀ ਨਹੀਂ ਪਹੁੰਚ ਸਕਿਆ। ਕਈ ਉਸਾਰੀ ਮਾਹਰਾਂ ਨੇ ਅਲਾਪੂਝਾ 'ਚ ਮਕਾਨਾਂ ਦੀ ਉਸਾਰੀ ਲਈ ਇਹੀ ਮਾਡਲ ਨੂੰ ਅਪਣਾਉਣ ਦਾ ਸੁਝਾਅ ਦਿੱਤਾ ਸੀ।

ਕੁਦੁੰਬਸ੍ਰੀ ਦੇ ਉਸਾਰੀ ਵਿੰਗ ਵੂਮੈਨ ਸੈਲਫ-ਹੈਲਪ ਗਰੁੱਪ ਨੂੰ ਇਸ ਨਿਰਮਾਣ ਕਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਤੇ ਉਨ੍ਹਾਂ ਨੇ ਵਰਤੇ ਗਏ ਸਮਗਰੀ ਦੀ ਗੁਣਵੱਤਾ 'ਤੇ ਕੋਈ ਸਮਝੌਤਾ ਕੀਤੇ ਬਿਨਾਂ, ਬਹੁਤ ਘੱਟ ਕੀਮਤ' ਤੇ, ਰਿਕਾਰਡ ਸਮੇਂ ਵਿਚ ਕੰਮ ਕੀਤਾ। ਹਾਲਾਂਕਿ ਪਹਿਲਾਂ 116 ਘਰ ਬਣਾਏ ਜਾਣੇ ਸਨ ਪਰ ਕੁਦੁੰਬਸ੍ਰੀ ਮੈਂਬਰਾਂ ਦੀ ਕਾਬਲਿਅਤ ਕਾਰਨ ਮਕਾਨਾਂ ਦਾ ਖਰਚਾ ਘਟਿਆ ਜਿਸ ਦੇ ਚੱਲਦੇ ਪੰਜ ਹੋਰ ਮਕਾਨ ਬਣਾ ਦਿੱਤੇ ਗਏ।

ਪੂਰੇ ਪ੍ਰੋਜੈਕਟ 'ਤੇ 7.77 ਕਰੋੜ ਰੁਪਏ ਖਰਚ ਹੋਏ ਹਨ। ਕੁਦੁੰਬਸ੍ਰੀ ਦੀ ਉਸਾਰੀ ਵਿੰਗ ਨੂੰ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਬੇਨਤੀ ਦੇ ਅਧਾਰ 'ਤੇ ਇਸ ਪ੍ਰੋਜੈਕਟ ਦੇ ਨਿਰਮਾਤਾ ਵਜੋਂ ਚੁਣਿਆ ਗਿਆ ਸੀ।

ਈਨਾਡੂ-ਰਾਮੋਜੀ ਸਮੂਹ ਨੇ ਵਿਸ਼ਵ ਭਰ ਵਿੱਚ ਆਪਣੇ ਪਾਠਕਾਂ ਤੋਂ ਯੋਗਦਾਨ ਇਕੱਠਾ ਕੀਤਾ ਸੀ ਅਤੇ ਸਮੂਹ ਦੇ ਕਰਮਚਾਰੀਆਂ ਨੇ ਵੀ ਹੜ੍ਹ ਰਾਹਤ ਪ੍ਰਾਜੈਕਟ ਲਈ ਫੰਡ ਇਕੱਠੇ ਕਰਨ ਲਈ ਖੁੱਲ੍ਹ ਕੇ ਦਾਨ ਕੀਤਾ ਸੀ।

ਈਨਾਡੂ-ਰਾਮੋਜੀ ਸਮੂਹ ਇਸ ਤੋਂ ਪਹਿਲਾਂ ਵੀ ਇਸੇ ਤਰਾਂ ਦੇ ਪਰਉਪਕਾਰੀ ਪ੍ਰੋਜੈਕਟਾਂ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਨੇ ਗੁਜਰਾਤ ਦੀ ਉਸ ਸਮੇਂ ਸਹਾਇਤਾ ਕੀਤੀ ਜਦੋਂ ਭੁਚਾਲ ਨੇ ਕਛ 'ਚ ਤਬਾਹੀ ਮਚਾਈ ਸੀ। ਉੜੀਸਾ 'ਚ ਆਏ ਤੂਫਾਨ, ਤਾਮਿਲਨਾਡੂ 'ਚ ਸੁਨਾਮੀ ਤੇ ਆਂਧਰਾ ਪ੍ਰਦੇਸ਼ 'ਚ ਕ੍ਰਿਸ਼ਨਾ ਤੇ ਗੋਦਾਵਰੀ ਨੇ ਜਦ ਸੂਬੇ ਨੂੰ ਹੜ੍ਹ 'ਚ ਤਬਦੀਲ ਕਰ ਦਿੱਤਾ ਤਾਂ ਰਾਮੋਜੀ ਸਮੂਹ ਨੇ ਵੱਡੇ ਪੱਧਰ 'ਤੇ ਪੀੜ੍ਹਤਾਂ ਦੀ ਮਦਦ ਕੀਤੀ।
ਇਹ 10ਵਾਂ ਅਜਿਹਾ ਪ੍ਰੋਜੈਕਟ ਹੈ ਜਦ ਸਮੂਹ ਵੱਲੇ ਪੀੜ੍ਹਤਾਂ ਦੀ ਮਦਦ ਲਈ ਰਾਹਤ ਕਾਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਪਿਨਾਰਾਈ ਵਿਜਯਨ ਅਲਾਪੂਝਾ ਦੇ ਪਥਿਰਪੱਲੀ ਵਿਖੇ ਹੋਣ ਵਾਲੇ ਸਮਾਗਮ ਵਿੱਚ ਲਾਭਪਾਤਰੀਆਂ ਦੀ ਨੂੰ ਮਕਾਨਾਂ ਦੀਆਂ ਚਾਬੀਆਂ ਸੌਂਪਣਗੇ। ਈਨਾਡੂ ਦੇ ਮੈਨੇਜਿੰਗ ਡਾਇਰੈਕਟਰ ਸੀ.ਐੱਚ. ਕਿਰਨ, ਮਾਰਗਦਰਸ਼ੀ ਚਿੱਟ ਫੰਡ ਦੇ ਮੈਨੇਜਿੰਗ ਡਾਇਰੈਕਟਰ ਸ਼ੈਲਾਜਾ ਕਿਰਨ, ਕੇਰਲ ਦੇ ਵਿੱਤ ਮੰਤਰੀ ਥਾਮਸ ਈਸੈਕ, ਲੋਕ ਨਿਰਮਾਣ ਵਿਭਾਗ ਅਤੇ ਰਜਿਸਟ੍ਰੇਸ਼ਨ ਮੰਤਰੀ ਜੀ ਸੁਧਾਕਰਨ, ਸਿਵਲ ਸਪਲਾਈ ਮੰਤਰੀ ਪੀ ਥਾਈਲੋਥਮਨ, ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨੀਥਲਾ ਸਣੇ ਸੰਸਦ ਮੈਂਬਰ, ਵਿਧਾਇਕ, ਪ੍ਰਮੁੱਖ ਰਾਜਨੀਤਿਕ ਆਗੂ ਅਤੇ ਸੀਨੀਅਰ ਸਰਕਾਰੀ ਅਧਿਕਾਰੀ ਇਸ ਸਮਾਗਮ 'ਚ ਸ਼ਾਮਲ ਹੋਣਗੇ।

Intro:Body:Conclusion:
Last Updated : Feb 9, 2020, 9:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.