ਨਵੀਂ ਦਿੱਲੀ: ਰਾਜਧਾਨੀ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.5 ਦਰਜ ਕੀਤੀ ਗਈ ਹੈ। ਭੂਚਾਲ ਦਾ ਮੁੱਖ ਕੇਂਦਰ ਪੂਰਬੀ ਦਿੱਲੀ ਦੇ ਇਲਾਕੇ ਰਹੇ।
ਕੇਂਦਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ ਸ਼ਾਮ 5 ਵਜ ਕੇ 45 ਮਿੰਟ 'ਤੇ ਨੋਇਡਾ ਅਤੇ ਗਾਜ਼ੀਆਬਾਦ ਸਣੇ ਐਨਸੀਆਰ ਖੇਤਰਾਂ ਅਤੇ ਦਿੱਲੀ ਦੇ ਪੂਰਬੀ ਖੇਤਰ 'ਚ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਵੀ ਜ਼ਮੀਨ ਤੋਂ ਅੱਠ ਕਿਲੋਮੀਟਰ ਦੀ ਡੂੰਘਾਈ 'ਚ ਐਨਸੀਆਰ ਖੇਤਰ 'ਚ ਸਥਿਤ ਸੀ।
ਘਰਾਂ ਚੋਂ ਬਾਹਰ ਨਿਕਲੇ ਲੋਕ
ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਹੋਣ 'ਤੇ ਲੋਕ ਆਪੋ-ਆਪਣੇ ਘਰਾਂ ਚੋਂ ਬਾਹਰ ਆ ਗਏ।