ETV Bharat / bharat

ਇੰਡੋਨੇਸ਼ੀਆ ਦੇ ਮਲੂਕੂ ਟਾਪੂ ਕੋਲ 7.3 ਤੀਬਰਤਾ 'ਤੇ ਭੂਚਾਲ ਦੇ ਝਟਕੇ, ਚੇਤਾਵਨੀ ਜਾਰੀ - ਇੰਡੋਨੇਸ਼ੀਆ ਨਿਊਜ਼

ਇੰਡੋਨੇਸ਼ੀਆ ਦੇ ਮਲੂਕੂ ਟਾਪੂ ਦੇ ਨੇੜੇ ਸਮੁੰਦਰ 'ਚ 7.2 ਰਿਕਟਰ ਪੈਮਾਨੇ ਦਾ ਭੂਚਾਲ ਰਿਕਾਰਡ ਕੀਤਾ ਗਿਆ। ਅਮਰੀਕਾ ਮੁਤਾਬਕ, ਇੱਥੇ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਇੰਡੋਨੇਸ਼ੀਆ ਦੀਆਂ ਏਜੰਸੀਆਂ ਨੇ ਸਾਵਧਾਨ ਰਹਿਣ ਲਈ ਕਿਹਾ ਹੈ ਅਤੇ ਸਮੁੰਦਰੀ ਕੰਢਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਫ਼ੋਟੋ
author img

By

Published : Nov 15, 2019, 2:40 AM IST

ਜਕਾਰਤਾ: ਇੰਡੋਨੇਸ਼ੀਆ ਦੇ ਉੱਤਰੀ ਮਲੂਕੂ ਤੱਟ ਨੇੜੇ 7.1 ਤੀਬਰਤਾ ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਵਿਗਿਆਨੀਆਂ ਦਾ ਕਹਿਣਾ ਹੈ ਕਿ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਭੂਚਾਲ ਦਾ ਕੇਂਦਰ ਸਮੁੰਦਰ ਤੋਂ 45 ਕਿਲੋਮੀਟਰ ਹੇਠਾਂ ਅਤੇ ਤੱਟਵਰਤੀ ਸ਼ਹਿਰ ਤੋਂ 140 ਕਿਲੋਮੀਟਰ ਸਮੁੰਦਰ ਦੇ ਅੰਦਰ ਸੀ। ਯੂਐਸ ਸੁਨਾਮੀ ਵਾਰਨਿੰਗ ਸੈਂਟਰ ਨੇ ਕਿਹਾ ਹੈ ਕਿ ਇਸ ਭੂਚਾਲ ਨਾਲ ਤਬਾਹੀ ਕਰਨ ਵਾਲੀ ਸੁਨਾਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।

earthquake in indonesia molucca sea
ਧੰਨਵਾਦ ਏਐਨਆਈ

ਇੰਡੋਨੇਸ਼ੀਆ ਦੀ ਮੌਸਮ ਅਤੇ ਜਲਵਾਯੂ ਏਜੰਸੀ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਮੁੰਦਰੀ ਕੰਢਿਆਂ ਵੱਲ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਹੈ। ਕੰਢੀ ਇਲਾਕਿਆਂ ਵਿੱਚ ਰਾਤ 1 ਵਜੇ (ਭਾਰਤ ਦੇ 11:30) ਤੱਟਵਰਤੀ ਇਲਾਕਿਆਂ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੋਕ ਡਰ ਨਾਲ ਆਪਣੇ ਘਰਾਂ ਤੋਂ ਬਾਹਰ ਆ ਗਏ। ਦੱਸ ਦਈਏ ਕਿ ਇੰਡੋਨੇਸ਼ੀਆ ਵਿੱਚ ਜਵਾਲਾਮੁਖੀ ਵਿਸਫੋਟ ਅਤੇ ਟੈਕਟੌਨਿਕ ਪਲੇਟ ਦੇ ਟੱਕਰਾਉਣ ਕਾਰਨ ਭੂਚਾਲ ਅਕਸਰ ਆਉਂਦਾ ਰਹਿੰਦਾ ਹੈ।

ਇਹ ਵੀ ਪੜ੍ਹੋ: ਚੀਨ ਨਾਲ ਸਾਡੀ ਨੇੜਤਾ 'ਤੇ ਚਿੰਤਾ ਨਾ ਕਰੇ ਭਾਰਤ: ਸ੍ਰੀਲੰਕਾ

ਪਿਛਲੀ ਵਾਰ, ਇੱਥੇ ਸਤੰਬਰ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ ਸੀ ਅਤੇ ਇਸ ਤੋਂ ਬਾਅਦ ਪਾਲੂ ਅਤੇ ਸੁਲਾਵੇਸੀ ਟਾਪੂਆਂ 'ਤੇ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ 1000 ਤੋਂ ਵੱਧ ਲੋਕ ਲਾਪਤਾ ਹੋ ਗਏ ਸਨ। 26 ਦਸੰਬਰ, 2004 ਵਿੱਚ 9.1 ਦਾ ਭੂਚਾਲ ਆਇਆ ਸੀ ਜਿਸ ਵਿੱਚ ਲੱਖਾਂ ਲੋਕ ਮਾਰੇ ਗਏ ਸਨ। ਭਾਰਤ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਇਕੱਲੇ ਇੰਡੋਨੇਸ਼ੀਆ ਵਿੱਚ ਹੀ 1,70, 000 ਲੋਕ ਮਾਰੇ ਗਏ ਸਨ।

Intro:Body:

indonesia

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.