ਹੈਦਰਾਬਾਦ: ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਦੇਸ਼ਭਰ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹਿੰਦੂ ਧਾਰਮਿਕ ਕਥਾਵਾਂ ਦੇ ਮੁਤਾਬਕ ਦੁਸਹਿਰੇ ਦੇ ਦਿਨ ਹੀ ਭਗਵਾਨ ਰਾਮ ਨੇ ਲੰਕਾਨਰੇਸ਼ ਨੂੰ ਖ਼ਤਮ ਕਰ ਨੇਕੀ ਦਾ ਜਿੱਤ ਹਾਸਿਲ ਕੀਤੀ ਸੀ।
ਵਿਜੈਦਸ਼ਮੀ ਦਾ ਮੱਹਤਵ
ਭਗਵਾਨ ਸ੍ਰੀ ਰਾਮ ਨੇ ਸੀਤਾ ਨੂੰ ਰਾਵਣ ਦੇ ਚੰਗੁਲ ਤੋਂ ਬਚਾਉਣ ਲਈ ਲੰਕਾ ਦਾ ਦਹਨ ਕੀਤਾ ਸੀ। ਰਾਵਣ ਦੀ ਰਾਕਸ਼ਸੀ ਸੈਨਾ ਤੇ ਰਾਮ ਜੀ ਦੀ ਵਾਨਰ ਸੈਨਾ 'ਚ ਇੱਕ ਭਿਆਨਕ ਯੁੱਧ ਹੋਇਆ ਸੀ। ਜਿਸ 'ਚ ਰਾਵਣ, ਮੇਘਨਾਥ, ਕੁੰਭਕਰਨ ਸਾਰੇ ਰਾਕਸ਼ਸ ਮਾਰੇ ਗਏ ਸਨ। ਬਦੀ 'ਤੇ ਨੇਕੀ ਦੀ ਹੋਈ ਜਿੱਤ ਦੀ ਖੁਸ਼ੀ 'ਚ ਹਰ ਸਾਲ ਦੁਸਹਿਰਾ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸੇ ਦਿਨ ਹੀ ਮਾਂ ਦੁਰਗਾ ਨੇ ਮਹਿਸ਼ਾਸੁਰ ਦਾ ਅੰਤ ਕਰ ਦੇਵਤਿਆਂ ਤੇ ਮਨੁੱਖਾਂ ਨੂੰ ਉਸ ਦੇ ਅਤਿਆਚਾਰ ਤੋਂ ਮੁਕਤੀ ਦਿੱਤੀ ਸੀ।
ਨੇਤਾਵਾਂ ਦੇ ਦੇਸ਼ਵਾਸਿਆਂ ਨੂੰ ਦਿੱਤੀਆਂ ਵਧਾਈਆਂ
ਵਿਜੈਦਸ਼ਮੀ ਦੇ ਮੌਕੇ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਤਿਉਹਾਰ ਨਾਲ ਰਾਸ਼ਟਰ 'ਚ ਸ਼ਾਂਤੀ, ਸਦਭਾਵਨਾ ਤੇ ਖੁਸ਼ਹਾਲੀ ਲਿਆਉਣ ਦੀ ਕਾਮਨਾ ਕਰਦਿਆਂ ਦੇਸ਼ ਦੇ ਲੋਕਾਂ ਨੂੰ ਕੋਰੋਨਾਂ ਮਹਾਂਮਾਰੀ ਦੇ ਕਾਰਨ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ।