ਨਵੀਂ ਦਿੱਲੀ: ਭਾਰਤ ਨੇ ਸੋਮਵਾਰ ਨੂੰ ਉੜੀਸਾ ਦੇ ਸਮੁਦਰੀ ਤੱਟ 'ਤੇ ਬ੍ਰਹਮੋਸ ਮਿਜ਼ਾਈਲ ਦੇ ਜ਼ਮੀਨੀ ਹਮਲੇ ਦਾ ਸਫਲਤਾਪੂਰਵਕ ਟੈਸਟ ਕੀਤਾ।
ਭਾਰਤੀ ਰੱਖਿਆ ਖੋਜ਼ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਅਧਿਕਾਰੀਆਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਲੈਂਡ ਅਟੈਕ ਭਾਵ ਜ਼ਮੀਨੀ ਹਮਲੇ ਦੀ ਸ਼ਾਮਤਾ ਦੀ ਜਾਂਚ ਕਰਨ ਲਈ ਟੈਸਟ ਕੀਤਾ ਹੈ।
ਦੱਸਣਯੋਗ ਹੈ ਕਿ ਡੀਆਰਡੀਓ ਜਿਨ੍ਹਾਂ ਟੈਸਟਾ ਨੂੰ ਕਰ ਰਿਹਾ ਉਨ੍ਹਾਂ ਦੇ ਉਦੇਸ਼ਾਂ ਦੇ ਨਤੀਜਿਆਂ ਨੂੰ ਅਧਿਐਨ ਕਰ ਸੋਮਵਾਰ ਉਸ ਦਾ ਡਾਟਾ ਸਾਂਝਾ ਕਰੇਗਾ।
ਜ਼ਿਕਰੇਖ਼ਾਸ ਹੈ ਕਿ ਮਿਜ਼ਾਈਲ ਨੂੰ ਡੀਆਰਡੀਓ ਨੇ ਰੂਸ ਅਧਾਰਤ ਰਾਕੇਟ ਡਿਜ਼ਾਈਨ ਬਿਓਰੋ ਦੇ ਸਹਿਯੋਗ ਨਾਲ ਤਿਆਰ ਕੀਤੀ ਹੈ।